27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮੁਬਾਰਿਕਪੁਰ-ਰਾਮਗੜ੍ਹ ਦੀ ਚਿੱਕੜ ਤੇ ਪਾਣੀ ਨਾਲ਼ ਭਰੀ ਸੜਕ ਨੇ ਰਾਹਗੀਰਾਂ ਲਈ ਖੜ੍ਹੀ ਕੀਤੀ ਮੁਸੀਬਤ

Ad Position 21
No active advertisement
ਮੁਬਾਰਿਕਪੁਰ ਸੜਕ 'ਤੇ ਭਰਿਆ ਚਿੱਕੜ ਅਤੇ ਜਾਨ ਜੋਖਮ 'ਚ ਪਾ ਕੇ ਨਿਕਲਦੇ ਲੋਕ | (ਸੱਜੇ) ਸੜਕ ਤੋਂ ਪਾਣੀ ਕੱਢਣ ਲਈ ਰਾਹ ਬਣਾਉਂਦਾ ਹੋਇਆ ਇਕ ਦੁਕਾਨਦਾਰ | ਤਸਵੀਰਾਂ : ਗੁਰਮੀਤ ਸਿੰਘ <br/> 01-06-2026
ਡੇਰਾਬੱਸੀ, 31 ਮਈ (ਗੁਰਮੀਤ ਸਿੰਘ)-ਮੀਂਹ ਪੈਣ ਮਗ਼ਰੋਂ ਚਿੱਕੜ-ਗਾਰੇ ਨਾਲ ਭਰੀ ਉਸਾਰੀ ਅਧੀਨ ਮੁਬਾਰਿਕਪੁਰ-ਰਾਮਗੜ੍ਹ ਸੜਕ ਰਾਹਗੀਰਾਂ ਲਈ ਮੁਸੀਬਤ ਦਾ ਘਰ ਬਣ ਕੇ ਰਹਿ ਗਈ ਹੈ ਤੇ ਸੁੰਡਰਾਂ ਚੌਕ 'ਤੇ ਬਣੇ ਟੋਏ ਤਾਂ ਮੁਸੀਬਤ ਦੇ ਪਹਾੜ ਵਾਗੂੰ ਖੜ੍ਹੇ ਹਨ ਜਿਨ੍ਹਾਂ ਕਾਰਨ ਇਥੋਂ ਦੋ ਪਹਿਆ ਵਾਹਨ ਤੇ ਪੈਦਲ ਚੱਲਣ ਵਾਲਿਆਂ ਨੂੰ ਹੋਰ ਵੀ ਵੱਡੀ ਪ੍ਰੇਸ਼ਾਨੀ ਝਲਣੀ ਪੈ ਰਹੀ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਈ ਸਾਲਾਂ ਤੋਂ ਚਲੀ ਆ ਰਹੀ ਇਸ ਪ੍ਰੇਸ਼ਾਨੀ ਦੇ ਹੱਲ ਕਰਨ ਵਾਲ਼ੇ ਪਾਸੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ | ਸਥਾਨਕ ਵਾਸੀਆਂ ਨੇ ਦੱਸਿਆ ਕਿ ਇਥੇ ਪਾਣੀ ਰੁਕਣ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਪੰਜਾਬ ਨੂੰ ਹਰਿਆਣਾ ਨਾਲ ਜੋੜਨ ਵਾਲ਼ੀ ਇਸ ਸੜਕ 'ਤੇ 24 ਘੰਟੇ ਆਵਾਜਾਈ ਰਹਿੰਦੀ ਹੈ | ਇਥੋਂ ਵਾਹਨਾਂ ਦੇ ਹੌਲੀ ਹੋ ਕੇ ਨਿਕਲਣ ਕਰਕੇ ਅਕਸਰ ਜਾਮ ਲੱਗ ਜਾਂਦਾ ਹੈ | ਲੋਕਾਂ ਨੇ ਕਿਹਾ ਕਿ ਉਕਤ ਸੜਕ ਦੀ ਉਸਾਰੀ ਲਈ ਕਰੋੜਾਂ ਦੀ ਟੈਂਡਰਿੰਗ ਹੋ ਚੁੱਕੀ ਹੈ ਪਰ ਕੰਮ ਦੀ ਗੁਣਵੱਤਾ ਖ਼ਰਾਬ ਹੈ ਅਤੇ ਡ੍ਰੇਨੇਜ ਨਿਰਪ੍ਰਭ ਹੈ | ਠੇਕੇਦਾਰ ਲਾਪਰਵਾਹੀ ਕਰ ਰਿਹਾ ਹੈ ਅਤੇ ਸਰਕਾਰੀ ਨਿਗਰਾਨੀ ਨਜ਼ਰ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਓਵਰਲੋਡ ਟਿੱਪਰਾਂ ਅਤੇ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਸੜਕ ਨੂੰ ਹੋਰ ਖ਼ਰਾਬ ਕਰ ਰਹੀ ਹੈ | ਸੜਕ 'ਤੇ ਪਾਣੀ ਇਕੱਠਾ ਹੋਣ ਕਰਕੇ ਪੱਕੀ ਸੜਕ ਵੀ ਜਲਦੀ ਖ਼ਰਾਬ ਹੋ ਜਾਂਦੀ ਹੈ | ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਸੜਕ ਦੀ ਉਸਾਰੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ | ਨਾਲ ਹੀ ਉਨ੍ਹਾਂ ਨੇ ਠੇਕੇਦਾਰ 'ਤੇ ਕੰਮ ਦੀ ਗੁਣਵੱਤਾ ਦੀ ਜਾਂਚ ਕਰਦੇ ਹੋਏ ਸਰਕਾਰੀ ਨਿਗਰਾਨੀ ਲਈ ਪੁਖਤਾ ਕਦਮ ਚੁੱਕਣ ਦੀ ਮੰਗ ਕੀਤੀ ਹੈ ਤਾਂ ਕਿ ਸਰਕਾਰੀ ਪੈਸੈ ਦੀ ਬਰਬਾਦੀ ਨਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਵਾਰਡ ਨੰਬਰ 17 ਦੀ ਵੋਟਾਂ ਦੀ ਗਿਣਤੀ 'ਚ ਹੇਰਾਫੇਰੀ ਦੇ ਦੋਸ਼ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਡੇਰਾਬੱਸੀ ਵਿਖੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਸਮਾਪਤ <br/>
Ad Position 24