27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 01-06-2026
ਖਰੜ, 31 ਮਈ (ਜੰਡਪੁਰੀ)- ਦਿੱਲੀ ਤੋਂ ਮਨਾਲੀ ਘੁੰਮਣ ਜਾ ਰਹੇ ਆਪਸੀ ਦੋਸਤਾਂ ਦੀ ਗੱਡੀ ਭਾਰਤ ਮਾਲਾ ਰੋਡ 'ਤੇ ਪਿੰਡ ਮੱਛਲੀ ਕਲਾਂ ਲਾਗੇ ਹਾਦਸਾ ਗ੍ਰਸਤ ਹੋ ਗਈ ਹੈ ਜਿਸ 'ਚ ਸਵਾਰ ਇਕ ਨੌਜਵਾਨ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਤੁਸ਼ਾਰ ਸੋਨੀ ਪੁੱਤਰ ਮਨੋਜ ਕੁਮਾਰ ਵਾਸੀ ਦਿੱਲੀ ਵਜੋਂ ਹੋਈ ਹੈ | ਇਸ ਸੰਬੰਧੀ ਪੁਲਿਸ ਦੇ ਤਫਤੀਸ਼ੀ ਅਫ਼ਸਰ ਸੁਖਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1.30 ਭਾਰਤਮਾਲਾ ਹਾਈਵੇਅ 'ਤੇ ਪਿੰਡ ਮੱਛਲੀ ਕਲਾਂ ਨੇੜੇ ਘੁੰਮਣ ਲਈ ਮਨਾਲੀ ਜਾ ਰਹੇ ਦਿੱਲੀ ਨਿਵਾਸੀ ਇਕ ਪਰਿਵਾਰ ਦੇ 5 ਮੈਂਬਰ ਜਦੋਂ ਪਿੰਡ ਮੱਛਲੀ ਕਲਾਂ ਨੇੜੇ ਪਹੁੰਚੇ ਤਾਂ ਪੁਲ 'ਤੇ ਉਨ੍ਹਾਂ ਦੀ ਗੱਡੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਜਿਸ ਨਾਲ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਗੱਡੀ ਚਾਲਕ ਮੋਹਿਤ ਸੋਨੀ ਵਾਸੀ ਦਿੱਲੀ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਤੇ ਅਣਪਛਾਤੇ ਚਾਲਕ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਮਿ੍ਤਕ ਦੀ ਲਾਸ਼ ਦਾ ਸਿਵਲ ਹਸਪਤਾਲ ਖਰੜ ਵਿਖੇ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਪੀਰ ਬਾਬਾ ਰੋਡ 'ਤੇ ਦੋ ਗੁੱਟਾਂ 'ਚ ਹੋਈ ਝੜਪ ਦਾ ਮੁੱਖ ਮੁਲਜ਼ਮ ਗਿ੍ਫ਼ਤਾਰ
Ad Position 24