27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਵਿਜੇ ਸ਼ਰਮਾ ਟਿੰਕੂ ਵਲੋਂ ਨਵਾਂਗਰਾਓਾ ਤੋਂ ਕਾਂਗਰਸ ਦੀ ਜੇਤੂ ਉਮੀਦਵਾਰ ਕੁਸਮ ਨੂੰ ਵਧਾਈ <br/>

Ad Position 21
No active advertisement
ਅਜੀਤ ਡੈਸਕ 01-06-2026
ਮਾਜਰੀ/ਨਵਾਂਗਰਾਓਾ, 31 ਮਈ (ਕੁਲਵੰਤ ਸਿੰਘ ਧੀਮਾਨ)- ਨਵਾਂਗਰਾਓਾ ਦੇ ਵਾ. ਨੰ. 15 ਤੋਂ ਕਾਂਗਰਸ ਪਾਰਟੀ ਦੀ ਜੇਤੂ ਉਮੀਦਵਾਰ ਕੁਸਮ ਨੂੰ ਵਧਾਈ ਦੇਣ ਪਹੁੰਚੇ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾ. ਨੰ. 15 ਨਵਾਂਗਰਾਓਾ ਦੇ ਵਾਸੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਭੈਣ ਕੁਸਮ ਨੂੰ ਵੱਡੀ ਲੀਡ ਨਾਲ ਜਿਤਾ ਕੇ ਨਗਰ ਕੌਂਸਲ 'ਚ ਮੈਂਬਰ ਬਣਾ ਕੇ ਭੇਜਿਆ | ਉਨ੍ਹਾਂ ਕਿਹਾ ਕਿ ਕੁਸਮ ਵਾ. ਨੰ. 15 ਦਾ ਪਹਿਲ ਦੇ ਅਧਾਰ 'ਤੇ ਵਿਕਾਸ ਕਰਵਾਉਣ ਲਈ ਤਤਪਰ ਰਹਿਣਗੇ ਅਤੇ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ | ਇਸ ਮੌਕੇ ਮਨਜੀਤ ਸਿੰਘ ਸਿੱਧੂ ਨਵਾਂਗਰਾਓਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਛੋਟੇ ਲਾਲ ਤਿਵਾੜੀ, ਸਰਬਜੀਤ ਸਿੰਘ, ਦੀਪਿਕਾ ਨੇਗੀ, ਅਜੇ ਕੁਮਾਰ, ਸੁਰਿੰਦਰ ਕੁਮਾਰ ਬਿੱਲਾ, ਰਾਜੂ ਸੈਮਲ, ਰਾਜੇਸ਼ ਕੁਮਾਰ, ਪ੍ਰੇਮ ਚੰਦ ਯਾਦਵ, ਗਾਇਤਰੀ ਦੇਵੀ ਆਦਿ ਹਾਜ਼ਰ ਸਨ | ਇਸ ਦੌਰਾਨ ਅਨਿਲ ਕੁਮਾਰ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ ਜਿਨ੍ਹਾਂ ਨੇ ਕੁਸਮ ਨੂੰ ਜਿਤਾਉਣ ਲਈ ਦਿਨ ਰਾਤ ਮਿਹਨਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਜੈਕ ਵੈਲਫੇਅਰ ਐਸੋਸੀਏਸ਼ਨ ਵਲੋਂ ਖੂਨਦਾਨੀਆਂ ਤੇ ਸਮਾਜ ਸੇਵੀ ਸੰਗਠਨਾਂ ਨੂੰ ਸਨਮਾਨਿਤ ਕਰਨ ਦਾ ਐਲਾਨ <br/> ਅਗਲੀ ਖ਼ਬਰ ਕਵੀ ਦਰਬਾਰ ਕਰਵਾਇਆ <br/>
Ad Position 24