19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਖ਼ਜ਼ਾਨਿਆਂ 'ਚੋਂ ਅਸ਼ਟਾਮ ਗਾਇਬ ਹੋਣ ਕਾਰਨ ਮੈਰਿਜ ਸਰਟੀਫ਼ਿਕੇਟ ਬਣਾਉਣ ਲਈ ਲੋਕ ਦੂਜੇ ਜ਼ਿਲਿ੍ਹਆਂ 'ਚ ਭਟਕਣ ਲਈ ਮਜ਼ਬੂਰ <br/>

Ad Position 21
No active advertisement
ਅਜੀਤ ਡੈਸਕ 02-06-2026
• ਵਿਦੇਸ਼ ਜਾਣ ਵਾਲੇ ਜੋੜਿਆਂ ਦੀਆਂ ਵਧੀਆਂ ਮੁਸ਼ਕਿਲਾਂ
ਡੇਰਾਬੱਸੀ, 1 ਜੂਨ (ਰਣਬੀਰ ਸਿੰਘ ਪੜ੍ਹੀ)- ਪੰਜਾਬ ਸਰਕਾਰ ਵਲੋਂ ਇਕ ਪਾਸੇ ਜਿਥੇ ਸੂਬੇ ਨੂੰ 'ਪੇਪਰ-ਮੁਕਤ' (ਡਿਜ਼ੀਟਲ) ਬਣਾਉਣ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਦੂਜੇ ਪਾਸੇ ਜ਼ਿਲ੍ਹਾ ਮੁਹਾਲੀ ਦੇ ਖ਼ਜ਼ਾਨਾ ਦਫ਼ਤਰਾਂ 'ਚ ਵਿਆਹ ਦੀ ਰਜਿਸਟ੍ਰੇਸ਼ਨ (ਮੈਰਿਜ ਸਰਟੀਫ਼ਿਕੇਟ) ਲਈ ਲੋੜੀਂਦੇ ਅਸ਼ਟਾਮ ਪੇਪਰ ਨਾ ਮਿਲਣ ਕਾਰਨ ਹਾਹਾਕਾਰ ਮਚੀ ਹੋਈ ਹੈ | ਸਰਕਾਰੀ ਖ਼ਜ਼ਾਨਿਆਂ 'ਚ ਅਸ਼ਟਾਮਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਜਨਤਾ 'ਚ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪਾਇਆ ਜਾ ਰਿਹਾ ਹੈ |
ਲੋਕਾਂ ਨੂੰ ਰਾਜਪੁਰਾ ਤੇ ਪਟਿਆਲਾ ਤੋਂ ਮਹਿੰਗੇ ਭਾਅ 'ਤੇ ਖ਼ਰੀਦਣੇ ਪੈ ਰਹੇ ਨੇ ਅਸ਼ਟਾਮ ਪੇਪਰ
ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਖ਼ਜ਼ਾਨੇ 'ਚ ਕਰੀਬ 1 ਸਾਲ ਤੋਂ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਰਤੇ ਜਾਣ ਵਾਲੇ 1500, 2000 ਤੇ 2500 ਰੁ. ਤੱਕ ਦੇ ਅਸ਼ਟਾਮ ਪੇਪਰ ਨਹੀਂ ਆ ਰਹੇ | ਜਦੋਂ ਲੋਕ ਜ਼ਿਲ੍ਹਾ ਮੁੱਖ ਦਫ਼ਤਰ ਮੁਹਾਲੀ ਵਿਖੇ ਪਹੁੰਚ ਕਰਦੇ ਹਨ ਤਾਂ ਉਥੇ ਵੀ ਨਿਰਾਸ਼ਾ ਹੀ ਹੱਥ ਲੱਗਦੀ ਹੈ | ਆਪਣੀ ਮਜ਼ਬੂਰੀ ਕਾਰਨ ਲੋਕਾਂ ਨੂੰ ਰਾਜਪੁਰਾ, ਪਟਿਆਲਾ ਤੇ ਹੋਰਨਾਂ ਦੂਰ-ਦੁਰਾਡੇ ਦੇ ਜ਼ਿਲਿ੍ਹਆਂ 'ਚ ਜਾ ਕੇ ਬਲੈਕ 'ਚ ਇਹ ਅਸ਼ਟਾਮ ਖ਼ਰੀਦਣੇ ਪੈ ਰਹੇ ਹਨ |
ਵਿਦੇਸ਼ ਜਾਣ ਦੇ ਚਾਹਵਾਨ ਜੋੜਿਆਂ ਲਈ ਗਲੇ ਦੀ ਹੱਡੀ ਬਣੇ ਅਸ਼ਟਾਮ ਪੇਪਰ
ਸਰਕਾਰੀ ਨਾਕਾਮੀ ਦਾ ਸਭ ਤੋਂ ਵੱਧ ਖ਼ਮਿਆਜ਼ਾ ਉਨ੍ਹਾਂ ਨਵ-ਵਿਆਹੇ ਜੋੜਿਆਂ ਨੂੰ ਭੁਗਤਣਾ ਪੈ ਰਿਹਾ ਹੈ, ਜਿਨ੍ਹਾਂ ਨੇ ਵਿਆਹ ਤੋਂ ਤੁਰੰਤ ਬਾਅਦ ਵਿਦੇਸ਼ (ਪੀ. ਆਰ. ਜਾਂ ਸਟੱਡੀ ਵੀਜ਼ੇ 'ਤੇ) ਰਵਾਨਾ ਹੋਣਾ ਹੁੰਦਾ ਹੈ | ਵੀਜ਼ਾ ਪ੍ਰਕਿਰਿਆ ਲਈ ਮੈਰਿਜ ਸਰਟੀਫ਼ਿਕੇਟ ਸਭ ਤੋਂ ਅਹਿਮ ਦਸਤਾਵੇਜ਼ ਹੈ ਪਰ ਅਸ਼ਟਾਮ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਫਲਾਈਟਾਂ ਤੇ ਵੀਜ਼ਾ ਅਰਜ਼ੀਆਂ ਲਟਕ ਰਹੀਆਂ ਹਨ, ਜੋ ਕਿ ਉਨ੍ਹਾਂ ਦੇ ਭਵਿੱਖ ਲਈ ਵੱਡੀ ਮੁਸੀਬਤ ਬਣ ਗਏ ਹਨ |
ਜ਼ਿਲ੍ਹਾ ਮੁਹਾਲੀ ਨਾਲ ਵਿਤਕਰਾ ਕਿਉਂ
ਲੋਕਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੀ ਹੱਦ ਨਾਲ ਲੱਗਦਾ ਮੁਹਾਲੀ ਜ਼ਿਲ੍ਹਾ ਹਰ ਸਰਕਾਰੀ ਪ੍ਰਾਜੈਕਟ 'ਚ ਮੋਹਰੀ ਭੂਮਿਕਾ ਨਿਭਾਉਂਦਾ ਹੈ | ਪੰਜਾਬ ਦੇ ਕਈ ਹੋਰਨਾਂ ਜ਼ਿਲਿ੍ਹਆਂ 'ਚ ਵਿਆਹਾਂ ਦੀ ਰਜਿਸਟ੍ਰੇਸ਼ਨ 'ਈ-ਅਸ਼ਟਾਮ' (ਆਨਲਾਈਨ) ਪ੍ਰਣਾਲੀ ਰਾਹੀਂ ਸ਼ੁਰੂ ਹੋ ਚੁੱਕੀ ਹੈ ਪਰ ਮੁਹਾਲੀ ਸਮੇਤ ਆਸ-ਪਾਸ ਦੇ ਇਲਾਕਿਆਂ 'ਚ ਅਜੇ ਵੀ ਪੁਰਾਣੀ ਕਾਗਜ਼ੀ ਪ੍ਰਣਾਲੀ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ | ਡਿਜ਼ੀਟਲ ਸਿਸਟਮ ਲਾਗੂ ਨਾ ਹੋਣਾ ਤੇ ਕਾਗਜ਼ੀ ਅਸ਼ਟਾਮਾਂ ਦੀ ਸਪਲਾਈ ਬੰਦ ਹੋਣਾ ਪ੍ਰਸ਼ਾਸਨਿਕ ਸੁਸਤੀ ਦੀ ਜਿਊਾਦੀ-ਜਾਗਦੀ ਮਿਸਾਲ ਹੈ |
ਲੋਕਾਂ ਨੇ ਕਿਹਾ ਕਿ ਤੁਰੰਤ ਲਾਗੂ ਹੋਵੇ 'ਈ-ਸਟੈਂਪ' ਪ੍ਰਣਾਲੀ
ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਖ਼ਜ਼ਾਨਾ ਦਫ਼ਤਰਾਂ 'ਚ ਅਸ਼ਟਾਮਾਂ ਦੀ ਸਪਲਾਈ ਬਹਾਲ ਕੀਤੀ ਜਾਵੇ ਜਾਂ ਫਿਰ ਦੂਜੇ ਜ਼ਿਲਿ੍ਹਆਂ ਦੀ ਤਰਜ਼ 'ਤੇ ਮੁਹਾਲੀ ਜ਼ਿਲ੍ਹੇ 'ਚ ਵੀ ਮੈਰਿਜ਼ ਸਰਟੀਫ਼ਿਕੇਟਾਂ ਲਈ 'ਈ-ਸਟੈਂਪ' ਪ੍ਰਣਾਲੀ ਫੌਰੀ ਤੌਰ 'ਤੇ ਚਾਲੂ ਕੀਤੀ ਜਾਵੇ |
ਡਿਪਟੀ ਕਮਿਸ਼ਨਰ ਨੇ ਸਮੱਸਿਆ ਦੇ ਹੱਲ ਦਾ ਦਿੱਤਾ ਭਰੋਸਾ
ਇਸ ਸੰਬੰਧ 'ਚ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਆਖਿਆ ਕਿ ਇਹ ਮਾਮਲਾ ਅਜੇ ਤੱਕ ਉਨ੍ਹਾਂ ਦੇ ਧਿਆਨ 'ਚ ਨਹੀਂ ਸੀ | ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਪੰਜਾਬ ਦੇ ਦੂਜੇ ਜ਼ਿਲਿ੍ਹਆਂ 'ਚ 'ਈ-ਸਟੈਂਪ' ਪੇਪਰ ਰਾਹੀਂ ਵਿਆਹ ਦੀ ਰਜਿਸਟ੍ਰੇਸ਼ਨ ਹੋ ਰਹੀ ਹੈ ਤਾਂ ਉਹ ਇਸ ਪ੍ਰਣਾਲੀ ਨੂੰ ਜਲਦ ਹੀ ਮੁਹਾਲੀ ਜ਼ਿਲ੍ਹੇ 'ਚ ਵੀ ਸਖ਼ਤੀ ਨਾਲ ਲਾਗੂ ਕਰਵਾਉਣਗੇ ਤਾਂ ਜੋ ਲੋਕਾਂ ਨੂੰ ਖੱਜਲ੍ਹ-ਖੁਆਰ ਨਾ ਹੋਣਾ ਪਵੇ |

Ad Position 22
No active advertisement
ਪਿਛਲੀ ਖ਼ਬਰ ਈ. ਟੀ. ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੇ ਆਰਡਰ ਤੁਰੰਤ ਜਾਰੀ ਕੀਤੇ ਜਾਣ : ਜੀ. ਟੀ. ਯੂ. ਆਗੂ <br/> ਅਗਲੀ ਖ਼ਬਰ ਖਰੜ-ਗੜਾਗਾਂ ਸੜਕ ਦੀ ਤਰਸਯੋਗ ਹਾਲਤ ਕਾਰਨ ਆਵਾਜਾਈ ਹੋ ਰਹੀ ਬੁਰੀ ਤਰ੍ਹਾਂ ਪ੍ਰਭਾਵਿਤ <br/>
Ad Position 24