ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਬੁਲਾਰੇ ਬਰਜਿੰਦਰ ਕੌਰ ਜਿੰਦੀ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 12-06-2026
ਡੇਰਾਬੱਸੀ, 11 ਜੂਨ (ਰਣਬੀਰ ਸਿੰਘ ਪੜ੍ਹੀ)-ਹਲਕਾ ਡੇਰਾਬੱਸੀ 'ਚ ਭਾਜਪਾ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਿਆ, ਜਦੋਂ ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਬੁਲਾਰੇ ਬਰਜਿੰਦਰ ਕੌਰ ਰਾਏ (ਜਿੰਦੀ) ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਆਖਦੇ ਹੋਏ ਕਾਂਗਰਸ 'ਚ ਸ਼ਾਮਿਲ ਹੋ ਗਏ | ਇਹ ਸਿਆਸੀ ਤਬਦੀਲੀ ਪੰਜਾਬ ਕਾਂਗਰਸ ਦੇ ਬੁਲਾਰੇ ਅਮਿਤ ਬਾਵਾ ਸੈਣੀ ਦੇ ਦਫ਼ਤਰ ਵਿਖੇ ਪੰਜਾਬ ਮਹਿਲਾ ਕਾਂਗਰਸ ਦੀ ਨਵ-ਨਿਯੁਕਤ ਸੂਬਾ ਪ੍ਰਧਾਨ ਬਲਜੀਤ ਕੌਰ ਦੀ ਅਗਵਾਈ ਹੇਠ ਹੋਈ ਇਕ ਅਹਿਮ ਮੀਟਿੰਗ ਦੌਰਾਨ ਹੋਈ | ਇਸ ਮੌਕੇ ਮੁਹਾਲੀ ਤੋਂ ਲਗਾਤਾਰ ਦੂਜੀ ਵਾਰ ਨਗਰ ਨਿਗਮ ਚੋਣ ਜਿੱਤਣ 'ਤੇ ਬਲਜੀਤ ਕੌਰ ਦਾ ਮਹਿਲਾ ਵਰਕਰਾਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਜੀਤ ਕੌਰ ਤੇ ਅਮਿਤ ਬਾਵਾ ਸੈਣੀ ਨੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧੇ | ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਹਮੇਸ਼ਾ ਔਰਤਾਂ ਨੂੰ ਬਰਾਬਰੀ ਤੇ ਫ਼ੈਸਲੇ ਲੈਣ ਦੀ ਅਸਲ ਤਾਕਤ ਦੇਣ ਦੀ ਰਹੀ ਹੈ ਜਦਕਿ ਭਾਜਪਾ ਨੇ ਔਰਤਾਂ ਨੂੰ ਹੱਦਬੰਦੀ ਦੇ ਨਾਂਅ 'ਤੇ ਮਹਿਲਾ ਰਾਖਵਾਂਕਰਨ ਬਿੱਲ ਲਟਕਾ ਕੇ ਗੁੰਮਰਾਹ ਕੀਤਾ ਹੈ | ਕਾਂਗਰਸ ਵਲੋਂ ਡੇਰਾਬੱਸੀ ਹਲਕੇ ਦੀਆਂ ਮਹਿਲਾਵਾਂ ਨੂੰ ਦਿੱਤੇ ਗਏ ਮਾਣ-ਸਤਿਕਾਰ ਕਾਰਨ ਕਾਂਗਰਸ ਦਾ ਪੱਲਾ ਫੜ੍ਹਦਿਆਂ ਹੀ ਬਰਜਿੰਦਰ ਕੌਰ ਜਿੰਦੀ ਨੂੰ ਕਾਂਗਰਸ ਦੀ ਮਹਿਲਾ ਵਿੰਗ ਦੀ ਸੂਬਾਈ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਸੰਗਠਨ ਦਾ ਵਿਸਥਾਰ ਕਰਦਿਆਂ ਰੇਨੂੰ ਨਹਿਰੂ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਸੋਨੀਆ ਰਾਣੀ ਨੂੰ ਜ਼ਿਲ੍ਹਾ ਜਨਰਲ ਸਕੱਤਰ, ਕਿਰਨ ਮਾਖੀਜਾ ਨੂੰ ਹਲਕਾ ਡੇਰਾਬੱਸੀ ਪ੍ਰਧਾਨ, ਜਸਵੀਰ ਕੌਰ ਨੂੰ ਬਲਾਕ ਦਿਹਾਤੀ ਪ੍ਰਧਾਨ ਤੇ ਰੇਨੂੰ ਗੁਪਤਾ ਨੂੰ ਬਲਾਕ ਸ਼ਹਿਰੀ ਪ੍ਰਧਾਨ ਥਾਪਿਆ ਗਿਆ | ਇਸ ਮੌਕੇ ਮਨੋਜ ਸ਼ਰਮਾ, ਪ੍ਰਵੀਨ ਮਾਖੀਜਾ, ਵਿਕਰਮ ਰਾਣਾ ਤੇ ਮਨਪ੍ਰੀਤ ਸੈਦਪੁਰਾ ਸਮੇਤ ਹੋਰ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਕਸੀਕੋ ਦੇ ਐਸਟਾਡੀਓ ਐਜ਼ਟੇਕਾ ਸਟੇਡੀਅਮ ਵਿਖੇ ਫੀਫਾ ਵਿਸ਼ਵ ਕੱਪ 2026 ਦੇ ਉਦਘਾਟਨੀ ਸਮਾਰੋਹ ਦਾ ਦਿ੍ਸ਼ ਤੇ ਵੱਡੀ ਗਿਣਤ... ਅਗਲੀ ਖ਼ਬਰ ਜ਼ਿਲ੍ਹਾ ਮੁਹਾਲੀ ਦੇ ਨਵੇਂ ਚੁਣੇ ਗਏ ਕਾਂਗਰਸੀ ਅਹੁਦੇਦਾਰਾਂ ਵਲੋਂ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ
Ad Position 24
No active advertisement