ਖਰੜ, 15 ਜੂਨ (ਗੁਰਮੁੱਖ ਸਿੰਘ ਮਾਨ)-ਨੰਬਰਦਾਰਾ ਯੂਨੀਅਨ ਦੀ ਅਗਵਾਈ ਹੇਠ ਸਮੁੱਚੇ ਨੰਬਰਦਾਰਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਛੋਲਿਆਂ, ਕੜਾਹ-ਪ੍ਰਸ਼ਾਦ ਤੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ। ਲੰਗਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗਿਆਨੀ ਗੁਰਭਗਤ ਸਿੰਘ ਨੇ ਅਰਦਾਸ ਕੀਤੀ, ਉਪਰੰਤ ਸਮੂਹ ਨੰਬਰਦਾਰਾਂ ਅਤੇ ਤਹਿਸੀਲ ਦੇ ਸਟਾਫ਼ ਵਲੋਂ ਸੰਗਤਾਂ ‘ਚ ਛਬੀਲ ਵਰਤਾਈ ਗਈ। ਇਸ ਮੌਕੇ ਸਬ-ਰਜਿਸਟਰਾਰ ਖਰੜ ਨਵਪ੍ਰੀਤ ਸਿੰਘ ਸ਼ੇਰਗਿੱਲ, ਤਹਿਸੀਲਦਾਰ ਖਰੜ ਹਰਮਿੰਦਰ ਸਿੰਘ ਘੋਲੀਆਂ, ਨਾਇਬ ਤਹਿਸੀਲਦਾਰ ਖਰੜ ਅਕਸ਼ੈ ਕੁੰਦਰਾ, ਸਬ-ਰਜਿਸਟਰਾਰ ਖਰੜ-2 ਰਾਜਬੀਰ ਸਿੰਘ ਸਮੇਤ ਨੰਬਰਦਾਰਾ ਯੂਨੀਅਨ ਖਰੜ ਦੇ ਪ੍ਰਧਾਨ ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ ਖੂਨੀਮਾਜਰਾ, ਸੋਮ ਨਾਥ, ਕੁਲਦੀਪ ਸਿੰਘ, ਜਗਦੇਵ ਸਿੰਘ, ਜਸਪਾਲ ਸਿੰਘ, ਹਰਿਗੁਰਪ੍ਰੀਤ ਸਿੰਘ, ਜਗੀਰ ਸਿੰਘ, ਸੁਖਜਿੰਦਰ ਸਿੰਘ, ਹਰਮਿੰਦਰ ਸਿੰਘ, ਸਚਿਨ ਰਾਠੌਰ (ਸਾਰੇ ਨੰਬਰਦਾਰ), ਐਡਵੋਕੇਟ ਮਨਵੀਰ ਸਿੰਘ, ਐਡਵੋਕੇਟ ਯਾਦਵਿੰਦਰ ਸਿੰਘ, ਅਵਤਾਰ ਸਿੰਘ ਨੰਬਰਦਾਰ ਜੰਡਪੁਰ, ਗੁਰਪ੍ਰੀਤ ਸਿੰਘ, ਮਾਨ ਸਿੰਘ ਸੈਣੀ ਚੰਦੋਂ ਗੋਬਿੰਦਗੜ੍ਹ, ਗੁਰਿੰਦਰ ਸਿੰਘ ਗੁਰੀ, ਵਿਕਾਸ ਜੈਨ, ਹਰਮਿੰਦਰ ਸਿੰਘ ਮਾਵੀ, ਪੰਕਜ ਚੱਢਾ, ਨਵਨੀਤ ਸਿੰਘ ਪਟਵਾਰੀ ਸਮੇਤ ਐਸ. ਡੀ. ਐਮ. ਤੇ ਤਹਿਸੀਲ ਦਫ਼ਤਰ ਖਰੜ, ਸੇਵਾ ਕੇਂਦਰ ਤੇ ਫ਼ਰਦ ਕੇਂਦਰ ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।