ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸਕੂਲ ਆਫ਼ ਐਮੀਨੈਂਸ ਮੁੱਲਾਂਪੁਰ ਦੇ ਪ੍ਰਿੰਸੀਪਲ ਨੂੰ ਦੋਹਰੇ ਅਹੁਦਿਆਂ ’ਤੇ ਲਗਾਉਣਾ ਸਰਕਾਰ ਦੀ ਸਿੱਖਿਆ ਕ੍ਰਾਂਤੀ ’ਤੇ ਪ੍ਰਸ਼ਨ ਚਿੰਨ੍ਹ

Ad Position 21
No active advertisement
ਅਜੀਤ ਡੈਸਕ 19-06-2026
ਮੁੱਲਾਂਪੁਰ ਗਰੀਬਦਾਸ, 18 ਜੂਨ (ਦਿਲਬਰ ਸਿੰਘ ਖੈਰਪੁਰ)- ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲ਼ਾਂ, ਪ੍ਰੈਸ ਸਕੱਤਰ ਬਲਜੀਤ ਸਿੰਘ ਚੁੰਬਰ ਤੇ ਰਾਜੇਸ਼ ਜੋਸ਼ੀ ਨੇ ਦੱਸਿਆ ਕਿ ‘ਆਪ’ ਸਰਕਾਰ ਜਦੋਂ ਤੋਂ ਸੱਤਾ ’ਚ ਆਈ ਹੈ, ਉਦੋਂ ਤੋਂ ਹੀ ਸਿੱਖਿਆ ਕ੍ਰਾਂਤੀ ਤੇ ਸਕੂਲ ਆਫ਼ ਐਂਮੀਨੈਂਸ ਦਾ ਵੱਡੇ ਪੱਧਰ ’ਤੇ ਪ੍ਰਚਾਰ ਹੋ ਰਿਹਾ ਹੈ ਪਰ ਚੰਡੀਗੜ੍ਹ ਨੇੜਲੇ ਮੁੰਨਾ ਲਾਲ ਪੁਰੀ ਸਕੂਲ ਆਫ ਐਮੀਨੈਂਸ ਮੁੱਲਾਂਪੁਰ ਦੇ ਪ੍ਰਿੰਸੀਪਲ ਨੂੰ ਦੋਹਰੇ ਅਹੁਦਿਆਂ ’ਤੇ ਲਗਾਉਣਾ ਸਰਕਾਰ ਦੀ ਸਿੱਖਿਆ ਕ੍ਰਾਂਤੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਪ੍ਰਿੰਸੀਪਲ ਜੋਤੀ ਸੋਨੀ ਨੂੰ ਇਕੋ ਸਮੇਂ ਪ੍ਰਿੰਸੀਪਲ ਦੇ ਨਾਲ-ਨਾਲ ਸਹਾਇਕ ਡਾਇਰੈਕਟਰ (ਸਕੂਲ ਆਫ ਐਮੀਨੈਂਸ) ਦਫ਼ਤਰ ਮੁਹਾਲੀ ਦੀਆਂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ। ਇਸ ਕਾਰਨ ਉਨ੍ਹਾਂ ਦਾ ਵੱਡਾ ਸਮਾਂ ਦਫ਼ਤਰੀ ਕੰਮਕਾਜ ਅਤੇ ਪ੍ਰਸ਼ਾਸਕੀ ਜ਼ਿੰਮੇਵਾਰੀਆਂ ’ਚ ਲੱਗਦਾ ਹੈ ਜਿਸ ਦਾ ਸਿੱਧਾ ਅਸਰ ਸਕੂਲ ਦੇ ਪ੍ਰਬੰਧਨ ਤੇ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਪੈ ਰਿਹਾ ਹੈ। ਇਸ ਵਜ੍ਹਾ ਕਾਰਨ ਵਿਦਿਆਰਥੀਆਂ ਦੇ ਕੰਮਕਾਜ ਲਈ ਦਫ਼ਤਰ ਦੇ ਚੱਕਰ ਲਗਾਉਣੇ ਪੈਂਦੇ ਹਨ ਜਿਸ ਕਾਰਨ ਸਕੂਲ ਦੇ ਅਧਿਆਪਕਾਂ ਦੀ ਖੱਜਲ ਖੁਆਰੀ ਹੁੰਦੀ ਹੈ, ਉਥੇ ਹੀ ਜਦੋਂ ਸਕੂਲ ਮੁਖੀ ਹੀ ਹਾਜ਼ਰ ਨਹੀਂ ਹੋਵੇਗਾ ਤਾਂ ਸਕੂਲ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇੰਨਾ ਆਗੂਆਂ ਸਮੇਤ ਚਰਨਜੀਤ ਸਿੰਘ, ਗੁਲਜੀਤ ਸਿੰਘ, ਗੁਰਬੀਰ ਸਿੰਘ, ਰਵੀ ਕੁਮਾਰ ਰਾਣਾ, ਕੁਲਵਿੰਦਰ ਸਿੰਘ, ਵੇਦ ਪ੍ਰਕਾਸ਼, ਵਿਸ਼ਾਲ ਕੁਮਾਰ, ਗੁਰਮੀਤ ਕੌਰ, ਸਰਬਜੀਤ ਕੌਰ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਤੋਂ ਮੰਗ ਕੀਤੀ ਕਿ ਸਕੂਲ ਆਫ਼ ਐਮੀਨੈਂਸ ਮੁੱਲਾਂਪੁਰ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਿੰਸੀਪਲ ਨੂੰ ਵਾਧੂ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਤੋਂ ਮੁਕਤ ਕੀਤਾ ਜਾਵੇ ਜਾਂ ਫਿਰ ਸਕੂਲ ’ਚ ਕਿਸੇ ਹੋਰ ਨਵੇਂ ਪ੍ਰਿੰਸੀਪਲ ਨੂੰ ਪੂਰਨ ਤੌਰ ’ਤੇ ਨਿਯੁਕਤ ਕੀਤਾ ਜਾਵੇ ਤਾਂ ਜੋ ਪ੍ਰਿੰਸੀਪਲ ਆਪਣਾ ਪੂਰਾ ਧਿਆਨ ਸਕੂਲ ਦੇ ਅਕਾਦਮਿਕ ਤੇ ਪ੍ਰਬੰਧਕੀ ਕੰਮਾਂ ’ਤੇ ਕੇਂਦਰਿਤ ਕਰ ਸਕੇ ਕਿਉਂਕਿ ਵਿਦਿਆਰਥੀਆਂ ਦੀ ਗੁਣਵੱਤਾਪੂਰਨ ਸਿੱਖਿਆ ਅਤੇ ਸਕੂਲ ਦੇ ਸੁਚਾਰੂ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਸਮੇਂ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਸਿੰਘਪੁਰ ਹਸਪਤਾਲ ਵਿਖੇ ਰਾਸ਼ਟਰੀ ਪਲਸ ਪੋਲੀਓ ਰਾਊਂਡ ਤਹਿਤ ਸੁਪਰਵਾਈਜ਼ਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਵਲੋਂ ‘ਡਾਇਰੀਆ ਰੋਕੋ’ ਮੁਹਿੰਮ ਸ਼ੁਰੂ
Ad Position 24
No active advertisement