ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਡੇਰਾਬੱਸੀ ਸੈਣੀ ਭਵਨ ’ਤੇ ਨਗਰ ਕੌਂਸਲ ਦੇ ਨਾਜਾਇਜ਼ ਕਬਜ਼ੇ ਸਬੰਧੀ ਸੈਣੀ ਭਲਾਈ ਬੋਰਡ ਅਤੇ ਸੈਣੀ ਯੂਥ ਫੈਡਰੇਸ਼ਨ ਵਲੋਂ ਅਹਿਮ ਵਿਚਾਰਾਂ

Ad Position 21
No active advertisement
ਅਜੀਤ ਡੈਸਕ 26-06-2026
ਚੰਡੀਗੜ੍ਹ, 25 ਜੂਨ (ਪ੍ਰੋ. ਅਵਤਾਰ ਸਿੰਘ)- ਸੈਣੀ ਭਵਨ, ਚੰਡੀਗੜ੍ਹ ਵਿਖੇ ਪੰਜਾਬ ਸੈਣੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮਕਾਰੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿਚ ਡੇਰਾਬੱਸੀ ਦੇ ਸੈਣੀ ਭਵਨ ’ਤੇ ਨਗਰ ਕੌਂਸਲ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦਾ ਮੁੱਦਾ ਜ਼ੋਰ-ਸ਼ੋਰ ਨਾਲ ਗੂੰਜਿਆ। ਬੋਰਡ ਨੇ ਸਪੱਸ਼ਟ ਕੀਤਾ ਕਿ ਭਾਈਚਾਰੇ ਦੀ ਇਸ ਸਾਂਝੀ ਜਾਇਦਾਦ ’ਤੇ ਕਬਜ਼ਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਲਾਲੀ ਨੇ ਦੱਸਿਆ ਕਿ ਬੋਰਡ ਦੇ ਨਵ-ਨਿਯੁਕਤ ਮੈਂਬਰਾਂ, ਡਾਇਰੈਕਟਰਾਂ ਅਤੇ ਜ਼ਿਲ੍ਹਾ ਚੇਅਰਮੈਨਾਂ ਨੇ ਇੱਕਸੁਰ ਹੋ ਕੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ। ਮੀਟਿੰਗ ਵਿਚ ਜਿੱਥੇ ਸਰਕਾਰ ਵਲੋਂ ਸੈਣੀ ਵੈੱਲਫੇਅਰ ਬੋਰਡ ਦੇ ਗਠਨ ਲਈ ਧੰਨਵਾਦ ਕੀਤਾ ਗਿਆ, ਉੱਥੇ ਹੀ ਭਾਈਚਾਰੇ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਅਗਲੀ ਰਣਨੀਤੀ ਵੀ ਉਲੀਕੀ ਗਈ। ਇਸ ਮੌਕੇ ਸੈਣੀ ਭਲਾਈ ਬੋਰਡ ਦੇ ਡਾਇਰੈਕਟਰਾਂ ਨੇ ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਲਾਲੀ ਅਤੇ ਸੈਣੀ ਭਲਾਈ ਬੋਰਡ ਚੇਅਰਮੈਨ ਰਾਮ ਕੁਮਾਰ ਮੁਕਾਰੀ ਦਾ ਵਿਸ਼ੇਸ਼ ਸਨਮਾਨ ਕੀਤਾ। ਨਰਿੰਦਰ ਲਾਲੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੈਣੀ ਯੂਥ ਫੈਡਰੇਸ਼ਨ ਪਹਿਲਾਂ ਸੈਣੀ ਬਰਾਦਰੀ ਦੀ ਭਲਾਈ ਲਈ ਕਾਰਜ ਕਰ ਰਹੇ ਹਨ ਅਤੇ ਅਤੇ ਹੁਣ ਸੈਣੀ ਭਲਾਈ ਬੋਰਡ ਨਾਲ ਮਿਲ ਕੇ ਚਲੇਗੀ ਅਤੇ ਸੈਣੀਆਂ ਦੇ ਭਲਾਈ ਲਈ ਅਰੰਭੇ ਗਏ ਕਾਰਜ ਪੂਰੇ ਕਰੇਗੀ। ਡੇਰਾਬੱਸੀ ਸੈਣੀ ਭਵਨ ਨੂੰ ਕਬਜ਼ਾ-ਮੁਕਤ ਕਰਵਾਉਣ ਲਈ ਸੂਬਾ ਪੱਧਰ ’ਤੇ ਵੱਡੀ ਮੁਹਿੰਮ ਵਿੱਢੀ ਜਾਵੇਗੀ। ਇਸ ਤਹਿਤ ਬੋਰਡ ਦੇ ਸਾਰੇ ਚੇਅਰਮੈਨ, ਡਾਇਰੈਕਟਰ ਅਤੇ ਮੈਂਬਰ ਆਪਣੇ-ਆਪਣੇ ਅਹੁਦਿਆਂ ਦੇ ਲੈਟਰਹੈੱਡ ’ਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣਗੇ। ਇਸ ਮੁੱਦੇ ਨੂੰ ਪੰਜਾਬ ਸਰਕਾਰ ਅੱਗੇ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ ਜਾਵੇਗਾ ਤਾਂ ਜੋ ਪ੍ਰਸ਼ਾਸਨ ਤੁਰੰਤ ਕਾਰਵਾਈ ਕਰੇ। ਮੀਟਿੰਗ ਵਿਚ ਕਮਲਜੀਤ ਸਿੰਘ ਦਵਾਲੀ, ਕੁਲਵਿੰਦਰ ਸਿੰਘ , ਦਵਿੰਦਰ ਸਿੰਘ ਮੋਹਾਲੀ, ਹਨੀ ਸੈਣੀ, ਤਲਵਿੰਦਰ ਸੈਣੀ ਬਠਿੰਡਾ ਸਮੇਤ ਹਾਜ਼ਰ ਸਮੂਹ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਡੇਰਾਬੱਸੀ ਸੈਣੀ ਭਵਨ ਨੂੰ ਜਲਦ ਕਬਜ਼ਾ-ਮੁਕਤ ਨਾ ਕਰਵਾਇਆ, ਤਾਂ ਸੈਣੀ ਭਾਈਚਾਰਾ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਵੇਗਾ। ਆਗੂਆਂ ਨੇ ਕਿਹਾ ਕਿ ਇਹ ਭਵਨ ਸਮੁੱਚੇ ਭਾਈਚਾਰੇ ਦੀ ਅਮਾਨਤ ਹੈ ਅਤੇ ਇਸ ’ਤੇ ਕਿਸੇ ਦਾ ਨਾਜਾਇਜ਼ ਕਬਜ਼ਾ ਬਰਦਾਸ਼ਤਯੋਗ ਨਹੀਂ ਹੈ। ਮੀਟਿੰਗ ਦੇ ਅੰਤ ਵਿਚ ਫੈਸਲਾ ਲਿਆ ਗਿਆ ਕਿ ਇਸ ਮੁਹਿੰਮ ਨੂੰ ਹਰ ਪਿੰਡ ਅਤੇ ਸ਼ਹਿਰ ਤੱਕ ਲਿਜਾਇਆ ਜਾਵੇਗਾ ਅਤੇ ਲੋਕਤੰਤਰੀ ਢੰਗ ਨਾਲ ਆਪਣੇ ਹੱਕ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਚਾਕੂ ਦੀ ਨੋਕ ’ਤੇ ਅਗਵਾ ਕੀਤੀ ਲੜਕੀ ਸਮੇਤ ਮੁਲਜ਼ਮਾਂ ਨੂੰ 5-6 ਘੰਟਿਆਂ ’ਚ ਕੀਤਾ ਕਾਬੂ ਅਗਲੀ ਖ਼ਬਰ ਦਫ਼ਤਰਾਂ ’ਚ ਸਮੇਂ ਦੀ ਪਾਬੰਦੀ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਮੇਅਰ ਦਾ ਅਚਨਚੇਤ ਦੌਰਾ
Ad Position 24
No active advertisement