ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵਲੋਂ ‘ਅਕਾਲ ਤਖ਼ਤ ਸਿਧਾਂਤ ਅਤੇ ਸੰਸਥਾ’ ਵਿਸ਼ੇ ’ਤੇ ਵਿਚਾਰ-ਚਰਚਾ

Ad Position 21
No active advertisement
ਅਜੀਤ ਡੈਸਕ 28-06-2026
ਚੰਡੀਗੜ੍ਹ, 27 ਜੂਨ (ਪ੍ਰੋ. ਅਵਤਾਰ ਸਿੰਘ) - ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵਲੋਂ ‘ਅਕਾਲ ਤਖ਼ਤ ਸਿਧਾਂਤ ਅਤੇ ਸੰਸਥਾ’ ਵਿਸ਼ੇ ’ਤੇ ਵਿਚਾਰ-ਚਰਚਾ ਚੰਡੀਗੜ੍ਹ ਦੇ ਪੀਪਲਜ਼ ਕਨਵੈੱਨਸ਼ਨ ਸੈਂਟਰ ਸੈਕਟਰ-36 ਵਿਖੇ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਡਾ. ਬਲਕਾਰ ਸਿੰਘ ਵਲੋਂ ਕੀਤੀ ਗਈ। ਵਿਚਾਰ-ਚਰਚਾ ਵਿਚ ਸ਼ਾਮਲ ਵਿਦਵਾਨਾਂ ਤੇ ਸੰਗਤ ਨੇ ਇਸ ਸੰਵਾਦ ਨੂੰ ਬਹੁਤ ਹੀ ਸਾਰਥਿਕ, ਸਮੇਂ ਦੀ ਲੋੜ ਅਤੇ ਪੰਥਕ ਪੱਖੋਂ ਮਹੱਤਵਪੂਰਨ ਪਹਿਲ ਕਰਾਰ ਦਿੱਤਾ। ਉਨ੍ਹਾਂ ਦਾ ਮਤ ਸੀ ਕਿ ਅਕਾਲ ਤਖ਼ਤ ਵਰਗੀ ਸਰਵਉੱਚ ਪੰਥਕ ਸੰਸਥਾ ਦੇ ਸਿਧਾਂਤਕ ਅਤੇ ਸੰਸਥਾਗਤ ਸਰੂਪ ਬਾਰੇ ਗੰਭੀਰ ਅਕਾਦਮਿਕ ਸੰਵਾਦ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਚਾਰ-ਚਰਚਾਵਾਂ ਕੇਵਲ ਪੰਜਾਬ ਜਾਂ ਭਾਰਤ ਤੱਕ ਸੀਮਤ ਨਾ ਰਹਿਣ, ਸਗੋਂ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖ ਵਿਦਵਾਨਾਂ, ਖੋਜਕਾਰਾਂ ਅਤੇ ਸੰਗਤ ਦੀ ਭਾਗੀਦਾਰੀ ਨਾਲ ਨਿਯਮਤ ਤੌਰ ’ਤੇ ਕੀਤੀਆਂ ਜਾਣ ਤਾਂ ਜੋ ਗੁਰਮਤਿ-ਅਧਾਰਿਤ ਪੰਥਕ ਸੰਵਾਦ ਨੂੰ ਹੋਰ ਮਜ਼ਬੂਤੀ ਮਿਲੇ ਅਤੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਕ ਸਰੂਪ ਬਾਰੇ ਵਿਆਪਕ ਸਮਝ ਵਿਕਸਿਤ ਹੋ ਸਕੇ। ਇਸ ਵਿਚਾਰ-ਚਰਚਾ ’ਚ ਅਮਰਜੀਤ ਸਿੰਘ ਗਰੇਵਾਲ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ। ਇਸ ਤੋਂ ਇਲਾਵਾ ਡਾ. ਕੇਹਰ ਸਿੰਘ, ਜਸਵੰਤ ਸਿੰਘ ਜ਼ਫਰ, ਪਰਮਜੀਤ ਸਿੰਘ ਗਾਜ਼ੀ, ਜਸਪਾਲ ਸਿੰਘ, ਕਰਮਜੀਤ ਸਿੰਘ, ਗੁਰਬੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪ੍ਰਮੁੱਖ ਵਿਦਵਾਨਾਂ ਨੇ ਵੀ ਚਰਚਾ ਵਿਚ ਹਿੱਸਾ ਲੈਂਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੇ ਕਿਹਾ ਕਿ ਇਹ ਵਿਚਾਰ-ਚਰਚਾ ਕਿਸੇ ਵਿਅਕਤੀ, ਅਹੁਦੇ ਜਾਂ ਸੰਸਥਾ ਕੇਂਦਰਿਤ ਨਹੀਂ, ਸਗੋਂ ਅਕਾਲ ਤਖ਼ਤ ਦੇ ਗੁਰੂ ਕਾਲ ਤੋਂ ਚਲੇ ਆ ਰਹੇ ਮੂਲ ਸਿਧਾਂਤਕ ਸਰੂਪ ਅਤੇ ਇਸ ਦੀ ਸੁਤੰਤਰ ਪੰਥਕ ਭੂਮਿਕਾ ਬਾਰੇ ਇਕ ਵਿਸ਼ਾਲ ਸੰਵਾਦ ਦੀ ਸ਼ੁਰੂਆਤ ਹੈ। ਇਸ ਦਾ ਉਦੇਸ਼ ਸੰਗਤ ਵਿਚ ਅਕਾਲ ਤਖ਼ਤ ਦੀ ਗੁਰਮਤਿ-ਅਧਾਰਿਤ ਮਰਿਆਦਾ, ਇਸ ਦੀ ਇਤਿਹਾਸਕ ਭੂਮਿਕਾ ਅਤੇ ਸਮਕਾਲੀ ਮਹੱਤਤਾ ਬਾਰੇ ਗੰਭੀਰ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਹੈ। ਆਪਣੇ ਮੁੱਖ ਭਾਸ਼ਣ ਵਿਚ ਅਮਰਜੀਤ ਸਿੰਘ ਗਰੇਵਾਲ ਨੇ ਅਕਾਲ ਤਖ਼ਤ ਨੂੰ ‘ਸਿਧਾਂਤ ਅਤੇ ਸੰਸਥਾ’ ਦੇ ਪ੍ਰਸੰਗ ਵਿਚ ਸਮਝਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਸਥਾ ਦੀ ਪ੍ਰਮਾਣਿਕਤਾ ਤੇ ਪ੍ਰਭਾਵਸ਼ਾਲੀ ਪੰਥਕ ਅਗਵਾਈ ਦਾ ਆਧਾਰ ਉਸਦੇ ਸਿਧਾਂਤਾਂ ਦੀ ਸਪਸ਼ਟਤਾ ਤੇ ਗੁਰਮਤਿ ਨਾਲ ਇਕਸਾਰਤਾ ਵਿਚ ਨਿਹਿਤ ਹੈ। ਅੰਤ ਵਿਚ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਨੇ ਪ੍ਰਧਾਨਗੀ ਕਰ ਰਹੇ ਵਿਦਵਾਨ, ਮੁੱਖ ਬੁਲਾਰੇ, ਸਮੂਹ ਪੈਨਲਿਸਟਾਂ ਤੇ ਹਾਜ਼ਰ ਸੰਗਤ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਵਿਚਾਰ-ਚਰਚਾ ਅਕਾਲ ਤਖ਼ਤ ਦੇ ਸਿਧਾਂਤਕ ਅਧਿਐਨ, ਪੰਥਕ ਸੰਵਾਦ ਤੇ ਭਵਿੱਖ ਵਿਚ ਹੋਣ ਵਾਲੀਆਂ ਹੋਰ ਅਕਾਦਮਿਕ ਵਿਚਾਰ-ਚਰਚਾਵਾਂ ਲਈ ਇਕ ਮਹੱਤਵਪੂਰਨ ਪਹਿਲਾ ਪੜਾਅ ਸਾਬਤ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਜੀ.ਐਮ.ਸੀ.ਐਚ-32 ’ਚ ਬਾਲਗ ਅਤੇ ਬਜ਼ੁਰਗਾਂ ਦੇ ਟੀਕਾਕਰਨ ਲਈ ਕਲੀਨਿਕ ਦਾ ਰਾਜਪਾਲ ਵਲੋਂ ਉਦਘਾਟਨ ਅਗਲੀ ਖ਼ਬਰ ਰੰਜਿਸ਼ ਦੇ ਚੱਲਦਿਆਂ ਪ੍ਰਾਪਰਟੀ ਡੀਲਰ ਦੇ ਘਰ ’ਤੇ ਹਮਲਾ, ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
Ad Position 24
No active advertisement