ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ‘ਪੁਸਤਕ ਪੋਰਟਲ’ ਲਾਂਚ

Ad Position 21
No active advertisement
ਅਜੀਤ ਡੈਸਕ 02-07-2026
ਐੱਸ. ਏ. ਐੱਸ. ਨਗਰ, 1 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਗੁਣਵੱਤਾ ਭਰਪੂਰ ਸਿੱਖਿਆ ਨੂੰ ਹੋਰ ਕਿਫ਼ਾਇਤੀ ਬਣਾਉਣ, ਅਸਲੀ ਪਾਠ-ਪੁਸਤਕਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ਅਤੇ ਕਿਤਾਬ ਵਿਕ੍ਰੇਤਾਵਾਂ ਦੁਆਰਾ ਜ਼ਿਆਦਾ ਪੈਸੇ ਵਸੂਲਣ ਦੀ ਗੁਜਾਇੰਸ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਇਤਿਹਾਸਕ ਪਹਿਲ ਕਰਦਿਆਂ ਬੋਰਡ ਵਲੋਂ ਰਚਿਤ ਅਤੇ ਛਾਪੀਆਂ ਕਿਤਾਬਾਂ ਦੇ ਆਨਲਾਈਨ ਆਰਡਰਾਂ ਲਈ ਪਹਿਲੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਪੀ. ਐਸ. ਈ. ਬੀ. ਪੁਸਤਕ ਪੋਰਟਲ ਲਾਂਚ ਕੀਤਾ ਹੈ। ਬੋਰਡ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇਸ਼ ਦਾ ਅਜਿਹਾ ਪਹਿਲਾ ਸਿੱਖਿਆ ਬੋਰਡ ਹੈ, ਜਿਸ ਨੇ ਕਿਤਾਬਾਂ ਦੀ ਵਿਕਰੀ ਅਤੇ ਡਲੀਵਰੀ ਲਈ ਈ-ਕਾਮਰਸ ਪੋਰਟਲ ਲਾਂਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਨਾਲ ਪੂਰੇ ਪੰਜਾਬ ਵਿਚ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਮਿਲੇਗਾ, ਕਿਉਂਕਿ ਉਨ੍ਹਾਂ ਨੂੰ ਸਿੱਖਿਆ ਬੋਰਡ ਦੀਆਂ ਅਸਲੀ ਪਾਠ-ਪੁਸਤਕਾਂ ‘ਤੇ 15 ਫ਼ੀਸਦੀ ਸਿੱਧੀ ਛੋਟ ਮਿਲੇਗੀ, ਜਿਸ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲਗਭਗ 2.15 ਕਰੋੜ ਰੁ. ਸਾਲਾਨਾ ਬੱਚਤ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ, ਉਨ੍ਹਾਂ ਦੇ ਮਾਪੇ ਅਤੇ ਸਕੂਲ ਪੋਰਟਲ ਰਾਹੀਂ ਸਿੱਧਾ ਆਰਡਰ ਦਿੱਤਾ ਜਾ ਸਕਦਾ ਹੈ। ਸਕੂਲ ਸਿਰਫ਼ ਪਾਠ-ਪੁਸਤਕਾਂ ਦੀ ਵੰਡ ਦੀ ਸਹੂਲਤ ਦੇਣਗੇ ਅਤੇ ਸਿੱਖਿਆ ਬੋਰਡ ਵਲੋਂ ਨਿਰਧਾਰਤ ਕੀਮਤ ਤੋਂ ਵੱਧ ਰਾਸ਼ੀ ਨਹੀਂ ਵਸੂਲਣਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਬੋਰਡ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਵਿਚ 361 ਟਾਈਟਲਾਂ ਦੀਆਂ 2.25 ਕਰੋੜ ਪਾਠ-ਪੁਸਤਕਾਂ ਛਾਪੀਆਂ ਹਨ ਅਤੇ ਪਾਠ-ਪੁਸਤਕ ਦੀ ਪਹੁੰਚ ਨੂੰ ਆਸਾਨ ਬਣਾਉਣ ਲਈ ਪੰਜਾਬ ਭਰ ਵਿਚ 97 ਡਲੀਵਰੀ/ਪਿਕਅੱਪ ਸੈਂਟਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਤੋਂ ਲਈਆਂ ਕਿਤਾਬਾਂ ‘ਤੇ ਕੋਈ ਵਾਧੂ ਖ਼ਰਚਾ ਨਹੀਂ ਲੱਗੇਗਾ। ਵਿਦਿਆਰਥੀ ਸਿੱਖਿਆ ਬੋਰਡ ਦੇ ਜ਼ਿਲ੍ਹਾ ਦਫ਼ਤਰਾਂ ਤੋਂ ਪਾਠ-ਪੁਸਤਕਾਂ ਦੀ ਕੀਮਤ ‘ਤੇ 15 ਫ਼ੀਸਦੀ ਛੋਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਾਠ-ਪੁਸਤਕਾਂ ਦੀ ਹੋਮ ਡਲੀਵਰੀ ਲਈ, ਸਿੱਖਿਆ ਬੋਰਡ ਨੇ ਸਕੂਲੀ ਵਿਦਿਆਰਥੀਆਂ ਦੀ ‘ਗਿਆਨ ਪੋਸਟ ਸਕੀਮ’ ਦੇ ਤਹਿਤ ਡਲੀਵਰੀ ਚਾਰਜ ‘ਤੇ ਵਿਸ਼ੇਸ਼ ਛੋਟ ਵਾਲੀਆਂ ਦਰਾਂ ਦੇ ਨਾਲ ਇੰਡੀਆ ਪੋਸਟ ਨਾਲ ਭਾਈਵਾਲੀ ਕੀਤੀ ਹੈ। 5 ਕਿੱਲੋ ਤੱਕ ਡਲੀਵਰੀ ਲਈ 20 ਰੁ. ਤੋਂ ਲੈ ਕੇ ਵੱਧ ਤੋਂ ਵੱਧ 100 ਰੁ. ਤੱਕ ਚਾਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਰਾਜ ਸਰਕਾਰ ਦੁਆਰਾ ਕਿਤਾਬਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਅਕਾਦਮਿਕ ਸੈਸ਼ਨ 2026-27 ਲਈ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਸਿੱਧੀਆਂ ਭੇਜੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਪੀ.ਯੂ.ਐੱਲ. ਈ.ਈ.ਟੀ ’ਤੇ ਪੀ.ਯੂ.ਐੱਮ.ਈ.ਈ.ਟੀ 2026 ਪ੍ਰਵੇਸ਼ ਪ੍ਰੀਖਿਆ ਦੇ ਨਤੀਜੇ ਐਲਾਨੇ ਅਗਲੀ ਖ਼ਬਰ ਸਤਿਆ ਪਾਲ ਜੈਨ ਨੂੰ ਮੁੜ ਮਿਲੀ ਵਧੀਕ ਸਾਲਿਸਿਟਰ ਜਨਰਲ ਦੀ ਜ਼ਿੰਮੇਵਾਰੀ
Ad Position 24
No active advertisement