ਚੰਡੀਗੜ੍ਹ, 1 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ‘ਪੰਜਾਬ ਯੂਨੀਵਰਸਿਟੀ ਲੇਟਰਲ ਇੰਜੀਨੀਅਰਿੰਗ ਐਂਟਰੈਂਸ ਟੈਸਟ 2026’ ਅਤੇ ‘ਪੰਜਾਬ ਯੂਨੀਵਰਸਿਟੀ ਮਾਈਗ੍ਰੇਸ਼ਨ ਇੰਜੀਨੀਅਰਿੰਗ ਐਂਟਰੈਂਸ ਟੈੱਸਟ 2026’ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਦੋਵੇਂ ਦਾਖਲਾ ਪ੍ਰੀਖਿਆਵਾਂ 14 ਜੂਨ ਨੂੰ ਕਰਵਾਈਆਂ ਗਈਆਂ ਸਨ। ਇਸ ਮੌਕੇ ਪੀ. ਯੂ. ਦੇ ਪ੍ਰੀਖਿਆ ਕੰਟਰੋਲਰ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਨਤੀਜੇ ਆਨਲਾਈਨ ਉਪਲਬਧ ਕਰਵਾਏ ਗਏ ਹਨ। ਪ੍ਰੀਖਿਆਵਾਂ ਦੇਣ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਨਤੀਜਾ ਪੋਰਟਲ ’ਤੇ ਜਾ ਕੇ ਨਤੀਜੇ ਦੇਖ ਸਕਦੇ ਹਨ।