06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਦੋ ਸਾਹਿਤਕਾਰ ਬੀ. ਆਰ. ਰੰਘਾੜਾ ਤੇ ਬਾਬੂ ਰਾਮ ਦੀਵਾਨਾ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਕੀਤੇ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-07-2026
ਚੰਡੀਗੜ੍ਹ, 5 ਜੁਲਾਈ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਵਲੋਂ ਸਾਂਝੇ ਤੌਰ ’ਤੇ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਗਜ਼ਲ-ਉਸਤਾਦ ਅਮਰਜੀਤ ਸਿੰਘ ਜੀਤ ਨੇ ਕੀਤੀ ਜਦ ਕਿ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਾਵੀ ਵਲੋਂ ਸਾਹਿਤਕਾਰਾਂ, ਲੇਖਕਾਂ ਤੇ ਕਵੀਆਂ ਨੂੰ ਜੀ-ਆਇਆਂ ਕਹਿਣ ਨਾਲ ਹੋਈ ਉਪਰੰਤ ਪ੍ਰਵਾਸੀ ਲੇਖਕ ਜਸਪਾਲ ਸਿੰਘ ਦੇਸੂਵੀ (ਕੈਨੇਡਾ) ਨੇ ਸਮਾਰੋਹ ਸੰਬੰਧੀ ਜਾਣ-ਪਛਾਣ ਕਰਾਈ ਅਤੇ ਸਨਮਾਨ ਸਮਾਰੋਹ ਦੇ ਮੰਤਵ ਬਾਰੇ ਦੱਸਿਆ। ਸੁਰਜੀਤ ਸਿੰਘ ਧੀਰ ਨੇ ਇਕ ਧਾਰਮਿਕ ਸ਼ਬਦ ਗਾ ਕੇ ਸਭ ਨੂੰ ਪ੍ਰਮਾਤਮਾ ਦੀ ਉਸਤਤੀ ਨਾਲ ਜੋੜਿਆ। ਗੁਰਦਾਸ ਸਿੰਘ ਦਾਸ ਨੇ ਹਰਮੋਨੀਅਮ ਨਾਲ ਧਾਰਮਿਕ ਗੀਤ ਨਾਲ ਹਾਜ਼ਰੀ ਭਰੀ। ਰਾਜ ਕੁਮਾਰ ਸਾਹੋਵਾਲੀਆ ਨੇ ਭਗਤ ਰਾਮ ਰੰਗਾੜਾ ਬਾਰੇ ਪ੍ਰਸੰਸਾ-ਪੱਤਰ ਪੜ੍ਹਿਆ ਅਤੇ ਪ੍ਰਧਾਨਗੀ ਮੰਡਲ ਵਲੋਂ ਭਗਤ ਰਾਮ ਰੰਗਾੜਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ। ਭਗਤ ਰਾਮ ਰੰਗਾੜਾ ਨੇ ਆਪਣੇ ਜੀਵਨ ਵਿਚ ਆਏ ਉਤਰਾਅ ਚੜ੍ਹਾਅ ਬਾਰੇ ਗੱਲ ਸਾਂਝੀ ਕੀਤੀ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸੇ ਲੜੀ ਵਿਚ ਬਾਬੂ ਰਾਮ ਦੀਵਾਨਾ ਨੂੰ ਸਿਰੀ ਰਾਮ ਅਰਸ਼ ਯਾਦਗਾਰੀ ਐਵਾਰਡ ਨਾਲ ਨਿਵਾਜਿਆ। ਬਾਬੂ ਰਾਮ ਦੀਵਾਨਾ ਨੇ ਆਪਣੀ ਸੰਘਰਸ਼ਮਈ ਜ਼ਿੰਦਗੀ ਦੇ ਕੁਝ ਪਹਿਲੂ ਸਾਂਝੇ ਕੀਤੇ। ਬਾਬੂ ਰਾਮ ਦੀਵਾਨਾ ਬਾਰੇ ਪ੍ਰਸੰਸਾ-ਪੱਤਰ ਸੁਧਾ ਜੈਨ ਸੰਦੀਪ ਨੇ ਪੜ੍ਹਿਆ। ਦਰਸ਼ਨ ਤਿਊਣਾ ਤੇ ਰਾਣੀ ਸੁਮਨ ਨੇ ਵਧੀਆ ਨਜ਼ਮਾਂ ਨਾਲ ਚੰਗੀ ਵਾਹਵਾ ਖੱਟੀ। ਬਲਬੀਰ ਸਿੰਘ ਸੈਣੀ ਨੇ ਆਪਣੇ ਭਾਸ਼ਨ ਵਿਚ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਸਨਮਾਨ ਕਰਨਾ ਬਹੁਤ ਵਧੀਆ ਪਿਰਤ ਹੈ। ਅਮਰਜੀਤ ਸਿੰਘ ਜੀਤ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਜਸਪਾਲ ਸਿੰਘ ਦੇਸੂਵੀ ਦੂਜੇ ਸਾਹਿਤਕਾਰਾਂ ਨੂੰ ਹੌਸਲਾ ਦੇ ਕੇ ਅੱਗੇ ਵਧਾਉਂਦੇ ਹਨ ਤੇ ਇਹ ਉਪਰਾਲਾ ਦੂਜਿਆਂ ਲਈ ਪ੍ਰੇਰਨਾ-ਸ੍ਰੋਤ ਹੈ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਸੁਖਮਿੰਦਰ ਸਿੰਘ ਭਾਗੀਵਾਂਦਰ (ਬਠਿੰਡਾ), ਡਾ. ਸ਼ਿੰਦਰਪਾਲ ਸਿੰਘ, ਡਾ. ਅਵਤਾਰ ਸਿੰਘ ਪਤੰਗ, ਡਾ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਭੁਪਿੰਦਰ ਮਲਿਕ, ਬਲਕਾਰ ਸਿੱਧੂ, ਪਰਤਾਪ ਪਾਰਸ, ਗੁਰਮੇਲ ਸਿੰਘ ਮੌਜੌਵਾਲ, ਬਲਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਰਤਨ ਬਾਬਕਵਾਲਾ, ਰਜਿੰਦਰ ਧੀਮਾਨ, ਰਜਿੰਦਰ ਰੇਨੂੰ, ਨਰਿੰਦਰ ਕੌਰ ਲੌਂਗੀਆ, ਸ਼ਰਨਜੀਤ ਕੌਰ ਢਿੱਲੋਂ, ਜਸਵਿੰਦਰ ਕਾਈਨੌਰ, ਚਰਨਜੀਤ ਕੌਰ ਬਾਠ, ਲਾਭ ਸਿੰਘ ਲਹਿਲੀ, ਵਿੰਦਰ ਮਾਝੀ, ਪ੍ਰਲਾਦ ਸਿੰਘ, ਸਰਬਜੀਤ ਸਿੰਘ ਪੱਡਾ, ਅੰਸ਼ੁਕਰ ਮਹੇਸ਼, ਅਮਰ ਨਾਥ, ਮਧੂ, ਰਾਕੇਸ਼ ਕੁਮਾਰ ਤੇ ਹੋਰ ਬਹੁਤ ਸਾਰੇ ਵਿਦਵਾਨਾਂ, ਲੇਖਕਾਂ ਅਤੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਕਵੀ ਦਰਬਾਰ ਵਿਚ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੌਣਕਾਂ ਲਾਈਆਂ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਮਧੂ ਪੰਡਿਤ ਦੀ ਪੁਸਤਕ ‘ਇਨ ਸਰਚ ਆਫ਼ ਲਵ, ਆਈ ਬਿਕਮ ਲਵ’ ਹੋਈ ਲੋਕ ਅਰਪਣ ਅਗਲੀ ਖ਼ਬਰ ਰਣਜੀਤ ਰੰਧਾਵਾ ਨੇ ਯੂਥ ਵਰਕਰਾਂ ਸਮੇਤ ਪੰਜਾਬ ਪ੍ਰਧਾਨ ਸ਼ੁਭਮ ਸ਼ਰਮਾ ਦਾ ਕੀਤਾ ਜ਼ੋਰਦਾਰ ਸਵਾਗਤ
Ad Position 24
No active advertisement