05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 06-07-2026
ਚੰਡੀਗੜ੍ਹ, 5 ਜੁਲਾਈ (ਮਾਰਕੰਡਾ)-ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਨੇ ਅੱਜ ਕੇਂਦਰੀ ਸਾਸ਼ਤ ਪ੍ਰਦੇਸ਼ ਸਕੱਤਰੇਤ ਇਮਾਰਤ ਸੈਕਟਰ 9-ਡੀ ਚੰਡੀਗੜ੍ਹ ਵਿਖੇ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪ੍ਰੇਰਨਾ ਪੁਰੀ ਆਈ.ਏ.ਐਸ ਸਕੱਤਰ ਇੰਜੀਨੀਅਰਿੰਗ ਚੰਡੀਗੜ੍ਹ ਪ੍ਰਸ਼ਾਸਨ ਅਤੇ ਅਮਨਦੀਪ ਸਿੰਘ ਭੱਟੀ ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ-ਕਮ-ਸਕੱਤਰ ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਨੇ ਕੀਤਾ। ਉਨ੍ਹਾਂ ਦਾ ਸਵਾਗਤ ਪੂਨਮ ਮਲਿਕ ਨੋਡਲ ਅਫਸਰ-ਕਮ-ਸੁਪਰਡੈਂਟ ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਦੁਆਰਾ ਕੀਤਾ ਗਿਆ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ) ਸੈਕਟਰ 32 ਚੰਡੀਗੜ੍ਹ ਤੋਂ ਇੱਕ ਖ਼ੂਨ ਇਕੱਠਾ ਕਰਨ ਵਾਲੀ ਡਾਕਟਰੀ ਟੀਮ, ਡਾਇਰੈਕਟਰ ਪ੍ਰਿੰਸੀਪਲ ਡਾ. ਰਵਨੀਤ ਕੌਰ ਦੀ ਅਗਵਾਈ ਹੇਠ ਪੁੱਜੇ ਸਨ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ, ਜਿਨ੍ਹਾਂ ਵਿਚ ਸੀ.ਬੀ. ਓਝਾ ਮੁੱਖ ਇੰਜੀਨੀਅਰ ਅਤੇ ਯੂ.ਟੀ ਸਕੱਤਰੇਤ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।ਕੈਂਪ ਵਿਚ ਸਵੈ-ਇੱਛਾ ਨਾਲ ਦਾਨੀਆਂ ਤੋਂ 50 ਤੋਂ ਵੱਧ ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਨੇ ਸਾਰੇ ਸਵੈ-ਇੱਛਤ ਖੂਨਦਾਨੀਆਂ, ਜੀ.ਐਮ.ਸੀ.ਐਚ-32 ਦੀ ਡਾਕਟਰੀ ਟੀਮ, ਵਿਸ਼ਵਾਸ ਫਾਊਂਡੇਸ਼ਨ ਅਤੇ ਸਾਰੇ ਅਧਿਕਾਰੀਆਂ ’ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਲੋਂ ਉਜ਼ਬੇਕਿਸਤਾਨ ਨਾਲ ਵਪਾਰ ਦੇ ਮੌਕੇ ਖੋਜਣ ਦਾ ਉਪਰਾਲਾ, ਖ਼ੁਰਾਕ ਕਮਿਸ਼ਨ ਨੇ ਮੱਧ ਏਸ਼ੀਆ ਨਾਲ ਰਣਨੀਤਕ ਸੰਪਰਕ ਦ... ਅਗਲੀ ਖ਼ਬਰ ਚੰਡੀਗੜ੍ਹ ’ਚ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਜਲੰਧਰ ਵਿਖੇ 10 ਨੂੰ ਰੋਸ ਧਰਨਾ ਦੇ...
Ad Position 24
No active advertisement