ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਮੌਨਸੂਨ ਦੀ ਸਰਗਰਮੀ ਕਾਰਨ ਚੰਡੀਗੜ੍ਹ ’ਚ ਪਿਆ ਭਾਰੀ ਮੀਂਹ

Ad Position 21
No active advertisement
ਅਜੀਤ ਡੈਸਕ 10-07-2026
ਚੰਡੀਗੜ੍ਹ, 9 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਦੱਖਣ ਪੱਛਮੀ ਮਾਨਸੂਨ ਦੀ ਸਰਗਰਮੀ ਕਾਰਨ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਵਿਚ ਭਾਰੀ ਮੀਂਹ ਪਿਆ। ਬੀਤੀ ਰਾਤ ਤੋਂ ਛਾਏ ਬੱਦਲਾਂ ਨੇ ਤੜਕੇ ਧੀਮੀ ਗਤੀ ਨਾਲ ਬਰਸਣਾ ਸ਼ੁਰੂ ਕੀਤਾ, ਪਰ ਦੁਪਹਿਰ ਸਮੇਂ ਤੋਂ ਮੀਂਹ ਦੀ ਗਤੀ ਤੇਜ਼ ਹੋ ਗਈ ਅਤੇ ਕਰੀਬ 6 ਵਜੇ ਤੱਕ ਭਾਰੀ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿਚ 34 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਦਿਨ ਦੇ ਤਾਪਮਾਨ ਵਿਚ ਭਾਰੀ ਕਮੀ ਆਈ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 28.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਕਿ ਆਮ ਤਾਪਮਾਨ ਨਾਲੋਂ 5.5 ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਰਾਤ ਦੇ ਤਾਪਮਾਨ ਵਿਚ ਵੀ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ ਅਤੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ 24.4 ਡਿਗਰੀ ਸੈਲਸੀਅਸ ਰਿਹਾ। ਭਾਰੀ ਮੀਂਹ ਪੈਣ ਕਾਰਨ ਵੱਖ-ਵੱਖ ਸੈਕਟਰਾਂ ਵਿਚਲੇ ਪਾਰਕਾਂ ਅਤੇ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ। ਲੋਕ ਛੱਤਰੀਆਂ ਅਤੇ ਪੋਲੀਥੀਨ ਲੈ ਕੇ ਮੀਂਹ ਵਿਚ ਭਿੱਜਣ ਤੋਂ ਬਚਾਅ ਦਾ ਯਤਨ ਕਰਦੇ ਹੋਏ ਨਜ਼ਰ ਆਏ। ਮੀਂਹ ਦੇ ਦੌਰਾਨ ਸਕੂਟਰ, ਮੋਟਰਸਾਈਕਲ, ਕਾਰਾਂ ’ਤੇ ਜਾ ਰਹੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਦਾ ਕਹਿਣਾ ਹੈ ਕਿ 10 ਜੁਲਾਈ ਨੂੰ ਚੰਡੀਗੜ੍ਹ ਵਿਚ ਭਾਰੀ ਮੀਂਹ ਪੈ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕੈਚ ਨੇ ਮਸਾਲਿਆਂ ਦੀ ਦੁਨੀਆ ‘ਚ ਪਹਿਲੀ ਵਾਰ ਪੇਸ਼ ਕੀਤੀ ਫਲਿੱਪ ਟੌਪ ਪੈਕਿੰਗ ਦੇ ਤੜਕੇ ਵਾਲੀ ਮੁਹਿੰਮ ਅਗਲੀ ਖ਼ਬਰ ਦੱਖਣੀ ਕੋਰੀਆ ਦੇ ਸੁਪਰੀਮ ਕੋਰਟ ਨੇ ਯੂਨ ਦੀ ਸਜ਼ਾ ਨੂੰ ਬਰਕਰਾਰ ਰੱਖਿਆ
Ad Position 24
No active advertisement