ਚੰਡੀਗੜ੍ਹ, 9 ਜੁਲਾਈ (ਅ. ਬ.)- ਫੋਰਟਿਸ ਮੋਹਾਲੀ ਤੇ ਮਿਨਿਮਲੀ ਇਨਵੇਸਿਵ ਕੇਅਰ ਵਿਚ ਗਲੋਬਲ ਲੀਡਰ ਤੇ ਰੋਬੋਟਿਕ-ਅਸਿਸਟਡ ਸਰਜਰੀ (ਆਰ.ਏ.ਐੱਸ.) ਦੀ ਸ਼ੁਰੂਆਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਕੰਪਨੀ, ਇੰਟਿਊਟਿਵ ਨੇ ਇਕ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (ਐਮ.ਓ.ਯੂ.) ‘ਤੇ ਦਸਤਖ਼ਤ ਕੀਤੇ। ਇਸ ਐੱਮ.ਓ.ਯੂ. ਦਾ ਉਦੇਸ਼ ਇਕ ਗੈਰ-ਮੈਟਰੋ ਸ਼ਹਿਰ ਵਿਚ ਭਾਰਤ ਦੀ ਪਹਿਲੀ ਟੋਟਲ ਪ੍ਰੋਗਰਾਮ ਆਬਜ਼ਰਵੇਸ਼ਨ (ਟੀ.ਪੀ.ਓ.) ਸਾਈਟ ਸਥਾਪਿਤ ਕਰਨਾ ਹੈ। ਇਹ ਸਹਿਯੋਗ ਭਾਰਤ ਵਿਚ ਰੋਬੋਟਿਕ-ਅਸਿਸਟਡ ਸਰਜਰੀ ਦੇ ਵਿਕਾਸ ਦੇ ਅਗਲੇ ਪੜਾਅ ਨੂੰ ਦਰਸਾਉਂਦਾ ਹੈ। ਇਸ ਦੇ ਤਹਿਤ ਪ੍ਰੋਗਰਾਮ ਦੇ ਵਿਕਾਸ, ਵਿਧੀਵਤ ਟ੍ਰੇਨਿੰਗ, ਮਰੀਜ਼ਾਂ ਦੀ ਸੁਰੱਖਿਆ ਤੇ ਮਲਟੀਡਿਸਿਪਲਿਨਰੀ ਟੀਮਾਂ ਨੂੰ ਤਿਆਰ ਰੱਖਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਫੋਰਟਿਸ ਹਸਪਤਾਲ ਮੋਹਾਲੀ ਵਿਚ ਟੀ. ਪੀ. ਓ. ਸਾਈਟ ਹੈਲਥਕੇਅਰ ਪ੍ਰੋਫੈਸ਼ਨਲਜ਼ ਨੂੰ ਇੱਕ ਪੀਅਰ-ਟੂ-ਪੀਅਰ ਲਰਨਿੰਗ ਪਲੇਟਫਾਰਮ ਪ੍ਰਦਾਨ ਕਰੇਗੀ, ਤਾਂ ਜੋ ਉਹ ਦੇਖ ਸਕਣ ਕਿ ਭਾਰਤੀ ਹੈਲਥਕੇਅਰ ਸੈਟਿੰਗ ਵਿੱਚ ਰੋਬੋਟਿਕ ਪ੍ਰੋਗਰਾਮ ਦਾ ਨਿਰਮਾਣ, ਵਿਕਾਸ ਅਤੇ ਸੰਚਾਲਨ ਕਿਵੇਂ ਕੀਤਾ ਜਾਂਦਾ ਹੈ। ਫੋਰਟਿਸ ਹਸਪਤਾਲ ਮੋਹਾਲੀ ਵਿਚ ਗਾਇਨਾਕੋਲੋਜੀ, ਗੈਸਟ੍ਰੋਇੰਟੈਸਟਾਈਨਲ ਔਨਕੋਲੋਜੀ, ਯੂਰੋਲੋਜੀ ਤੇ ਹੈੱਡ ਐਂਡ ਨੈਕ ਸਰਜਰੀ ਵਰਗੀਆਂ ਵੱਖ-ਵੱਖ ਸਪੈਸ਼ਲਟੀਜ਼ ਵਿਚ ਮਲਟੀਡਿਸਿਪਲਿਨਰੀ ਰੋਬੋਟਿਕ-ਅਸਿਸਟਡ ਸਰਜਰੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਇਸ ਹਸਪਤਾਲ ਵਿਚ 3,600 ਤੋਂ ਵੱਧ ਰੋਬੋਟਿਕ-ਅਸਿਸਟਡ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇੱਥੇ 18 ਰੋਬੋਟਿਕ ਸਰਜਨ ਤੇ ਦੋ ਦਾ ਵਿਂਚੀ ਸਰਜਿਕਲ ਸਿਸਟਮ ਉਪਲਬਧ ਹਨ।ਫੋਰਟਿਸ ਮੋਹਾਲੀ ਹਸਪਤਾਲ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਹੋਰ ਨੇੜਲੇ ਇਲਾਕਿਆਂ ਦੇ ਮਰੀਜ਼ ਇਲਾਜ ਲਈ ਆਉਂਦੇ ਹਨ। ਗਲੇਨ ਵਾਵੋਸੋ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ, ਇੰਟਿਊਟਿਵ ਏਸ਼ੀਆ ਪੈਸਿਫਿਕ ਨੇ ਕਿਹਾ, “ਦੁਨੀਆ ਭਰ ਦੇ ਹੈਲਥਕੇਅਰ ਸਿਸਟਮ ਰੋਬੋਟਿਕ-ਅਸਿਸਟਡ ਸਰਜਰੀ ਪ੍ਰੋਗਰਾਮਾਂ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਕਿਉਂਕਿ ਇਹ ਸਸਟੇਨੇਬਲ ਅਤੇ ਸਕੇਲੇਬਲ ਹਨ ਤੇ ਕਲੀਨਿਕਲ ਐਕਸੀਲੈਂਸ ਦੇ ਵੱਖ-ਵੱਖ ਮਾਡਲਾਂ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਰੋਹਿਤ ਮਹਾਜਨ, ਵਾਈਸ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ, ਇੰਟਿਊਟਿਵ ਇੰਡੀਆ ਨੇ ਕਿਹਾ, “ਭਾਰਤ ਵਿਚ ਰੋਬੋਟਿਕ-ਅਸਿਸਟਡ ਸਰਜਰੀ ਵਿਕਾਸ ਦੇ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ। ਇੱਥੇ ਸਫਲਤਾ ਸਿਰਫ਼ ਤਕਨਾਲੋਜੀ ਨੂੰ ਅਪਣਾਉਣ ਨਾਲ ਹੀ ਨਿਰਧਾਰਤ ਨਹੀਂ ਹੁੰਦੀ, ਸਗੋਂ ਇਸ ਲਈ ਸਸਟੇਨੇਬਲ ਅਤੇ ਉੱਚ-ਗੁਣਵੱਤਾ ਵਾਲੇ ਸਰਜੀਕਲ ਪ੍ਰੋਗਰਾਮਾਂ ਦਾ ਵਿਕਾਸ ਵੀ ਲਾਜ਼ਮੀ ਹੈ। ਅਭਿਜੀਤ ਸਿੰਘ, ਹੈੱਡ-ਸਟ੍ਰੈਟਜਿਕ ਬਿਜ਼ਨਸ ਯੂਨਿਟ (ਐੱਸ.ਬੀ.ਯੂ.), ਫੋਰਟਿਸ ਮੋਹਾਲੀ ਨੇ ਕਿਹਾ, “ਭਾਰਤ ਵਿੱਚ ਰੋਬੋਟਿਕ-ਅਸਿਸਟਡ ਸਰਜਰੀ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਹੈਲਥਕੇਅਰ ਸੰਸਥਾਵਾਂ ਇਹ ਜਾਣਨ ਲਈ ਉਤਸੁਕ ਹਨ ਕਿ ਤਕਨਾਲੋਜੀ ਦੀ ਮਦਦ ਨਾਲ ਇਕ ਸਸਟੇਨੇਬਲ ਪ੍ਰੋਗਰਾਮ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ। ਟੋਟਲ ਪ੍ਰੋਗਰਾਮ ਆਬਜ਼ਰਵੇਸ਼ਨ ਉਨ੍ਹਾਂ ਦੀ ਇਸ ਲੋੜ ਨੂੰ ਪੂਰਾ ਕਰਦਾ ਹੈ।