ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਵਿਦੇਸ਼ ਭੇਜਣ ਦੇ ਨਾਅਂ ’ਤੇ 2 ਲੱਖ ਰੁਪਏ ਦੀ ਠੱਗੀ

Ad Position 21
No active advertisement
ਅਜੀਤ ਡੈਸਕ 10-07-2026
ਚੰਡੀਗੜ੍ਹ, 9 ਜੁਲਾਈ (ਕਪਿਲ ਵਧਵਾ)–ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਚੰਡੀਗੜ੍ਹ ਪੁਲਿਸ ਨੇ ਸੈਕਟਰ-34 ਥਾਣੇ ਵਿਚ ਇਕ ਵੀਜ਼ਾ ਕੰਪਨੀ ਦੇ ਮਾਲਕ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਪਿੰਡ ਡੱਡੂ ਮਾਜਰਾ, ਚੰਡੀਗੜ੍ਹ ਵਾਸੀ ਪ੍ਰਦੀਪ ਕੁਮਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪ੍ਰਸ਼ਾਂਤ, ਜੋ ਕਿ ਐਮ/ਐਸ ਇਵੋਕ ਵੀਜ਼ਾ ਕੋਰਟ, ਐੱਸ. ਸੀ. ਓ. ਨੰਬਰ 101, ਪਹਿਲੀ ਮੰਜ਼ਿਲ, ਪਿਕਾਡਿਲੀ ਸਕੁਏਅਰ ਮਾਲ, ਸੈਕਟਰ-34ਏ, ਚੰਡੀਗੜ੍ਹ ਦਾ ਮਾਲਕ ਹੈ, ਅਤੇ ਉਸ ਦੇ ਹੋਰਨਾਂ ਸਾਥੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 316(2), 318(4) ਅਤੇ 61(2) ਤਹਿਤ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦੇ ਕੇ 2 ਲੱਖ ਰੁਪਏ ਹਾਸਲ ਕਰ ਲਏ। ਇਸ ਦੇ ਬਾਵਜੂਦ ਨਾ ਤਾਂ ਉਸ ਨੂੰ ਵੀਜ਼ਾ ਮੁਹੱਈਆ ਕਰਵਾਇਆ ਗਿਆ ਅਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ ਗਈ।ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਜਲਦ ਸ਼ੁਰੂ ਹੋਵੇਗਾ 1300 ਕਰੋੜ ਰੁਪਏ ਦਾ ਜਾਇਕਾ ਪ੍ਰੋਜੈਕਟ- ਮੋਹਿੰਦਰ ਭਗਤ ਅਗਲੀ ਖ਼ਬਰ ਫੋਰਟਿਸ ਹਸਪਤਾਲ ਮੋਹਾਲੀ ਤੇ ਇੰਟਿਊਟਿਵ ਨੇ ਭਾਰਤ ’ਚ ਗ਼ੈਰ-ਮੈਟਰੋ ਸ਼ਹਿਰ ਦੀ ਪਹਿਲੀ ਟੋਟਲ ਪ੍ਰੋਗਰਾਮ ਆਬਜ਼ਰਵੇਸ਼ਨ ਸਾਈਟ...
Ad Position 24
No active advertisement