07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪ੍ਰਧਾਨ ਮੰਤਰੀ ਮੋਦੀ ਦੀ ਚੰਡੀਗੜ੍ਹ ਫੇਰੀ ਦੌਰਾਨ ਕਾਂਗਰਸ ਵਲੋਂ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 18-07-2026
ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਚੰਡੀਗੜ੍ਹ ਕਾਂਗਰਸ ਵਲੋਂ ਸੈਕਟਰ-17 ਪਲਾਜ਼ਾ ਵਿਚ ਪਰਦਰਸ਼ਨ ਕੀਤਾ ਗਿਆ। ਚੰਡੀਗੜ੍ਹ ਕਾਂਗਰਸ ਵਲੋਂ ਇਸ ਮੌਕੇ 17 ਤਖ਼ਤੀਆਂ ਹੱਥਾਂ ਵਿਚ ਫੜ ਕੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਤੇ ਉਨ੍ਹਾਂ ਰਾਜਧਾਨੀ ਚੰਡੀਗੜ੍ਹ ਨੂੰ ਲੈਕੇ 17 ਅਹਿਮ ਸਵਾਲ ਕੀਤੇ ਗਏ. ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਦੌਰੇ ਤੋਂ ਬਹੁਤ ਉਮੀਦਾਂ ਸਨ, ਪਰ ਪ੍ਰਧਾਨ ਮੰਤਰੀ ਲੋਕ-ਹਿੱਤ ਨਾਲ ਜੁੜੇ ਸਾਲਾਂ ਤੋਂ ਲਟਕ ਰਹੇ ਮੁੱਦਿਆਂ ’ਤੇ ਕੋਈ ਸਪੱਸ਼ਟ ਐਲਾਨ, ਹੱਲ ਜਾਂ ਜਵਾਬ ਦਿੱਤੇ ਬਿਨਾਂ ਹੀ ਵਾਪਸ ਚਲੇ ਗਏ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਦੌਰੇ ਨੂੰ ਚੰਡੀਗੜ੍ਹ ਦੇ ਲੋਕਾਂ ਲਈ ਨਿਰਾਸ਼ਾਜਨਕ ਤੇ ਇਕ ਮਹੱਤਵਪੂਰਨ ਮੌਕਾ ਗੁਆਉਣ ਵਾਲਾ ਦੌਰਾ ਕਰਾਰ ਦਿੱਤਾ। ਐੱਚ. ਐੱਸ. ਲੱਕੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੂਰੇ ਦੌਰੇ ਅਤੇ ਸੰਬੋਧਨ ਦੌਰਾਨ ਸਦੇ ਸ਼ਹਿਰ ਨਾਲ ਸਬੰਧਤ ਸਵਾਲਾਂ ਵਿੱਚੋਂ ਕਿਸੇ ਇਕ ਦਾ ਵੀ ਜਵਾਬ ਨਹੀਂ ਦਿੱਤਾ ਗਿਆ। ਐੱਚ. ਐੱਸ. ਲੱਕੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਵਿਕਾਸ ਕਾਰਜਾਂ ਦਾ ਸਵਾਗਤ ਕਰਦੀ ਹੈ ਅਤੇ ਹਰ ਉਸ ਪ੍ਰੋਜੈਕਟ ਦਾ ਸਮਰਥਨ ਕਰਦੀ ਹੈ ਜਿਸ ਨਾਲ ਲੋਕਾਂ ਨੂੰ ਲਾਭ ਮਿਲਦਾ ਹੋਵੇ, ਪਰ ਲੋਕਤੰਤਰ ਵਿਚ ਸਿਰਫ਼ ਪ੍ਰੋਜੈਕਟਾਂ ਦਾ ਉਦਘਾਟਨ ਕਰਨਾ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਲੋਕਾਂ ਦੇ ਅਸਲ ਸਵਾਲਾਂ ਦਾ ਜਵਾਬ ਦੇਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਠੋਸ ਹੱਲ ਪੇਸ਼ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਰੁਜ਼ਗਾਰ, ਮਹਿੰਗਾਈ ਤੋਂ ਰਾਹਤ, ਨਗਰ ਨਿਗਮ ਦੀ ਖਰਾਬ ਵਿੱਤੀ ਹਾਲਤ, ਵਧਦੇ ਪ੍ਰਾਪਰਟੀ ਟੈਕਸ, ਜਲ ਸਪਲਾਈ ਪ੍ਰੋਜੈਕਟ ਦੀ ਨਾਕਾਮੀ, ਡੱਡੂਮਾਜਰਾ ਡੰਪਿੰਗ ਗਰਾਊਂਡ ਦਾ ਸਥਾਈ ਹੱਲ, ਸਮਾਰਟ ਸਿਟੀ ਮਿਸ਼ਨ ਦੀ ਜਵਾਬਦੇਹੀ, ਕਾਲੋਨੀਆਂ ਦੇ ਵਸਨੀਕਾਂ ਦੇ ਅਧਿਕਾਰ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਪਰਿਵਾਰਾਂ ਲਈ ਵਨ-ਟਾਈਮ ਸੈਟਲਮੈਂਟ, ਮਹਿਲਾਵਾਂ ਦੀ ਸੁਰੱਖਿਆ, ਨਸ਼ਿਆਂ ਦੀ ਵਧਦੀ ਸਮੱਸਿਆ, ਉਦਯੋਗ ਅਤੇ ਐਮ.ਐਸ.ਐਮ.ਈ. ਲਈ ਸਪੱਸ਼ਟ ਨੀਤੀ, ਵਪਾਰੀਆਂ ਦੀਆਂ ਲੰਬਿਤ ਮੰਗਾਂ, ਲਾਲ ਡੋਰਾ ਅਤੇ ਕਿਸਾਨਾਂ ਦੇ ਮੁੱਦੇ, ਮੈਟਰੋ ਰੇਲ ਪ੍ਰੋਜੈਕਟ ਅਤੇ ਚੰਡੀਗੜ੍ਹ ਦੇ ਸਮੁੱਚੇ ਵਿਕਾਸ ਲਈ ਇੱਕ ਸਪੱਸ਼ਟ ਰੋਡਮੈਪ ਵਰਗੇ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਤੋਂ ਠੋਸ ਜਵਾਬ ਤੇ ਐਲਾਨਾਂ ਦੀ ਉਮੀਦ ਸੀ ਪਰ ਚੰਡੀਗੜ੍ਹ ਨੂੰ ਨਿਰਾਸ਼ਾ ਹੀ ਮਿਲੀ । ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਕਾਂਗਰਸ ਲੋਕਾਂ ਦੇ ਇਨ੍ਹਾਂ ਸਾਰੇ ਮੁੱਦਿਆਂ ਨੂੰ ਪਹਿਲਾਂ ਵਾਂਗ ਹੀ ਪੂਰੀ ਮਜ਼ਬੂਤੀ ਨਾਲ ਉਠਾਉਂਦੀ ਰਹੇਗੀ ਅਤੇ ਜਦੋਂ ਤੱਕ ਲੋਕਾਂ ਨੂੰ ਇਨਸਾਫ਼, ਰਾਹਤ ਅਤੇ ਉਨ੍ਹਾਂ ਦੇ ਹੱਕ ਨਹੀਂ ਮਿਲਦੇ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਪ੍ਰਦਰਸ਼ਨ ਵਿੱਚ ਹਰਿਆਣਾ ਤੋਂ ਰਾਜ ਸਭਾ ਮੈਂਬਰ ਕਰਮਵੀਰ ਬੌਧ, ਕਾਂਗਰਸ ਦੇ ਸਾਰੇ ਕੌਂਸਲਰ, ਜ਼ਿਲ੍ਹਾ ਪ੍ਰਧਾਨ, ਯੂਥ ਕਾਂਗਰਸ ਅਤੇ ਹੋਰ ਵੱਖ ਵੱਖ ਵਿੰਗਾਂ ਦੇ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਹਰਿਆਣਾ ਦੇ ਦੋ ਮੁੜ-ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ’ਚ ਸਫ਼ਾਈ ਮੁਹਿੰਮ ਨੇ ਇਕ ਮਿਸਾਲ ਕਾਇਮ ਕੀਤੀ
Ad Position 24
No active advertisement