07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਹਰਿਆਣਾ ਦੇ ਦੋ ਮੁੜ-ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 18-07-2026
ਚੰਡੀਗੜ੍ਹ/ਪੰਚਕੂਲਾ, 17 ਜੁਲਾਈ (ਰਾਮ ਸਿੰਘ ਬਰਾੜ/ਕਪਿਲ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਹਰਿਆਣਾ ਦੇ ਦੋ ਮੁੜ-ਵਿਕਸਿਤ ਰੇਲਵੇ ਸਟੇਸ਼ਨਾਂ - ਕਾਲਕਾ ਅਤੇ ਨਰਵਾਣਾ ਦਾ ਉਦਘਾਟਨ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਦੇ 34 ਰੇਲਵੇ ਸਟੇਸ਼ਨਾਂ ਦਾ ਆਧੁਨਿਕ ਰੂਪ ਵਿੱਚ ਮੁੜ-ਵਿਕਾਸ ਕੀਤਾ ਜਾ ਰਿਹਾ ਹੈ, ਜਿਸ ’ਤੇ 1149 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੰਡੀ ਡੱਬਵਾਲੀ, ਹੋਡਲ ਅਤੇ ਜੀਂਦ ਰੇਲਵੇ ਸਟੇਸ਼ਨਾਂ ਦਾ ਮੁੜ-ਵਿਕਾਸ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਇਨ੍ਹਾਂ ਨੂੰ ਅੰਮ੍ਰਿਤ ਰੇਲਵੇ ਸਟੇਸ਼ਨ ਵਜੋਂ ਵਿਕਸਿਤ ਕੀਤਾ ਗਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਰੇਲਵੇ ਸਟੇਸ਼ਨ ਕਾਲਕਾ ਵਿਖੇ ਆਯੋਜਿਤ ਪ੍ਰੋਗਰਾਮ ਵਿਚ ਮੌਜੂਦ ਜਨਸਮੂਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦਾ ਜਲੰਧਰ, ਪੰਜਾਬ ਤੋਂ ਸਿੱਧਾ ਪ੍ਰਸਾਰਣ ਦਿਖਾਇਆ ਗਿਆ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ 75 ਮੁੜ-ਵਿਕਸਿਤ ਅੰਮ੍ਰਿਤ ਰੇਲਵੇ ਸਟੇਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਜਿਸ ਵਿਚ ਹਰਿਆਣਾ ਦੇ ਦੋ ਰੇਲਵੇ ਸਟੇਸ਼ਨ ਕਾਲਕਾ ਅਤੇ ਨਰਵਾਣਾ ਵੀ ਸ਼ਾਮਲ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਹਰਿਆਣਾ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਹਰਿਆਣਾ ਦੇ ਦੋ ਮੁੜ-ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਰ-ਕਮਲਾਂ ਨਾਲ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਸਮੇਤ ਲਗਪਗ 15 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 9 ਪ੍ਰੋਜੈਕਟ ਹਰਿਆਣਾ ਨੂੰ ਦਿੱਤੇ ਹਨ। ਅੱਜ ਸਾਲ 2026-27 ਵਿੱਚ ਇਹੀ ਰੇਲ ਬਜਟ ਵਧ ਕੇ 3 ਹਜ਼ਾਰ 566 ਕਰੋੜ ਰੁਪਏ ਹੋ ਗਿਆ ਹੈ। ਇਹ ਪ੍ਰਧਾਨ ਮੰਤਰੀ ਦਾ ਹਰਿਆਣਾ ਪ੍ਰਤੀ ਵਿਸ਼ਵਾਸ, ਵਚਨਬੱਧਤਾ ਅਤੇ ਵਿਕਾਸ ਦੀ ਤਰਜੀਹ ਦਾ ਪ੍ਰਮਾਣ ਹੈ। ਉਨ੍ਹਾਂ ਦੱਸਿਆ ਕਿ 844 ਕਰੋੜ ਰੁਪਏ ਦੀ ਲਾਗਤ ਨਾਲ ਰੋਹਤਕ-ਮੇਹਮ-ਹਾਂਸੀ ਰੇਲਵੇ ਲਾਈਨ ਦਾ ਨਿਰਮਾਣ, 713 ਕਰੋੜ ਰੁਪਏ ਦੀ ਲਾਗਤ ਨਾਲ ਸੋਨੀਪਤ-ਜੀਂਦ ਰੇਲਵੇ ਲਾਈਨ ਦਾ ਨਿਰਮਾਣ, ਰੋਹਤਕ ਵਿੱਚ ਦੇਸ਼ ਦੀ ਪਹਿਲੀ ਐਲੀਵੇਟਿਡ ਰੇਲਵੇ ਲਾਈਨ ਅਤੇ ਕੁਰੂਕਸ਼ੇਤਰ ਵਿੱਚ ਆਧੁਨਿਕ ਐਲੀਵੇਟਿਡ ਰੇਲਵੇ ਟਰੈਕ ਬਣਾਇਆ ਗਿਆ ਹੈ। ਇਹ ਪ੍ਰੋਜੈਕਟ ਵਿਕਾਸ ਦੀ ਉਹ ਨਵੀਂ ਸੋਚ ਹਨ ਜੋ ਸਮਾਂ ਬਚਾਉਂਦੇ ਹਨ, ਆਵਾਜਾਈ ਨੂੰ ਸੁਖਾਲਾ ਬਣਾਉਂਦੇ ਹਨ ਅਤੇ ਸ਼ਹਿਰਾਂ ਨੂੰ ਨਵੀਂ ਗਤੀ ਪ੍ਰਦਾਨ ਕਰਦੇ ਹਨ। ਇਸ ਮੌਕੇ ਰਾਜ ਸਭਾ ਸੰਸਦ ਮੈਂਬਰ ਸ਼੍ਰੀਮਤੀ ਰੇਖਾ ਸ਼ਰਮਾ, ਰਾਜ ਸਭਾ ਸੰਸਦ ਮੈਂਬਰ ਕਾਰਤਿਕੇਯ ਸ਼ਰਮਾ, ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਮੇਅਰ ਸ਼ਿਆਮ ਲਾਲ ਬਾਂਸਲ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਮਕਰੰਦ ਪਾਂਡੁਰੰਗ, ਅਜੈ ਮਿੱਤਲ, ਨਗਰ ਕੌਂਸਲ ਕਾਲਕਾ ਦੇ ਚੇਅਰਮੈਨ ਕ੍ਰਿਸ਼ਨ ਲਾਲ ਲਾਂਬਾ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐੱਲ. ਜੀ. ਇਲੈਕਟ੍ਰਾਨਿਕਸ ਨੇ ਰੋਬੋਟਿਕਸ ਬਿਜ਼ਨਸ ਸੈਂਟਰ ਦੀ ਕੀਤੀ ਸਥਾਪਨਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਚੰਡੀਗੜ੍ਹ ਫੇਰੀ ਦੌਰਾਨ ਕਾਂਗਰਸ ਵਲੋਂ ਪ੍ਰਦਰਸ਼ਨ
Ad Position 24
No active advertisement