ਖ਼ੂਨਦਾਨ ਕੈਂਪ ਲਗਾਇਆ
ਅਜੀਤ ਡੈਸਕ
25-07-2026
ਚੰਡੀਗੜ੍ਹ, 24 ਜੁਲਾਈ (ਮਾਰਕੰਡਾ)- ਪੀ. ਜੀ. ਆਈ. ਮੈਡੀਕਲ ਟੈਕਨੋਲੋਜਿਸਟ ਯੂਨੀਅਨ ਨੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਖ਼ੂਨਦਾਨ ਕੇਂਦਰ ਵਿਖੇ ਇਕ ਸਵੈ-ਇੱਛਿਤ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਣ ਵਾਲੇ ਸਵੈ-ਇੱਛਿਤ ਖ਼ੂਨਦਾਨੀਆਂ ਨੇ ਖ਼ੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਪ੍ਰੋ. (ਡਾ.) ਸੰਜੇ ਜੈਨ ਡੀਨ (ਅਕਾਦਮਿਕ) ਪੀ.ਜੀ.ਆਈ ਨੇ ਕੀਤਾ। ਜਿਨ੍ਹਾਂ ਨੇ ਮੈਡੀਕਲ ਟੈਕਨੋਲੋਜਿਸਟਾਂ ਦੀ ਮਰੀਜ਼ਾਂ ਦੀ ਦੇਖਭਾਲ ਦੇ ਨਾਲ-ਨਾਲ ਭਾਈਚਾਰਕ ਭਲਾਈ ਵਿਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਸਵੈ-ਇੱਛਿਤ ਖ਼ੂਨਦਾਨ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖ਼ੂਨ ਦੀ ਇਕ ਯੂਨਿਟ ਕਈ ਕੀਮਤੀ ਜਾਨਾਂ ਬਚਾ ਸਕਦੀ ਹੈ।