ਮਾਜਰੀ, 26 ਜੁਲਾਈ (ਕੁਲਵੰਤ ਸਿੰਘ ਧੀਮਾਨ)-ਮਾਜਰੀ ਬਲਾਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਹੋਏ ਵੱਡੇ ਇਕੱਠ ’ਚ ਗੁਰਮੀਤ ਸਿੰਘ ਸ਼ਾਂਟੂ ਤੇ ਭਗਤ ਮਾਜਰਾ ਨੇ ਸੈਂਕੜੇ ਵਰਕਰਾਂ ਸਮੇਤ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਸੰਬੰਧੀ ਬਲਾਕ ਮਾਜਰੀ ਵਿਖੇ ਬਾਪੂ ਤਰਸੇਮ ਸਿੰਘ ਜੱਲੂਆਣਾ ਤੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਥ ਦੇ ਪੰਜਾਬ ਦੇ ਬੁਨਿਆਦੀ ਹੱਕਾਂ ਲਈ ਆਪਣੀ ਖੇਤਰੀ ਪਾਰਟੀ ਦੀ ਹੋਂਦ ਬਹੁਤ ਜ਼ਰੂਰੀ ਹੈ। ਇਨ੍ਹਾਂ ਕਾਰਜਾਂ ਦੀ ਪੂਰਤੀ ਲਈ ਅਕਾਲੀ ਦਲ ਮੋਹਰੀ ਰਹਿੰਦਾ ਸੀ ਪਰ ਪਿਛਲੇ ਸਮੇਂ ਸਿਧਾਂਤਹੀਣ ਹੋਣ ਕਾਰਨ ਪੰਜਾਬੀਆਂ ’ਚ ਇਸ ਪੱਖੋਂ ਵੱਡੀ ਨਿਰਾਸ਼ਤਾ ਸੀ, ਜੋ ਹੁਣ ਵਾਰਿਸ ਪੰਜਾਬ ਦੇ ਆਉਣ ਨਾਲ ਲੋਕਾਂ ਦੀ ਮੁੜ ਆਸ ਜਾਗੀ ਹੈ। ਇਸ ਦੌਰਾਨ ਸ਼ਾਂਟੂ ਤੇ ਭਗਤ ਮਾਜਰਾ ਦੀ ਅਗਵਾਈ ’ਚ ਇਲਾਕੇ ’ਚ ਵੱਖ ਵੱਖ ਪਾਰਟੀਆਂ ਦੇ ਸੈਂਕੜੇ ਵਰਕਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਏ। ਇਸ ਮੌਕੇ ਕਾਬਲ ਸਿੰਘ ਮੁਹਾਲੀ, ਸਾਹਿਬ ਸਿੰਘ ਬਡਾਲੀ, ਰਮਨਜੀਤ ਸਿੰਘ ਖਰੜ, ਮੇਜਰ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਰੰਗੂਆਣਾ, ਰਣਜੀਤ ਸਿੰਘ ਮਾਣਕਪੁਰ, ਬਾਬਾ ਮਸਤਾਨ ਸਿੰਘ ਫਤਿਹਗੜ੍ਹ, ਕੁਲਵੰਤ ਸਿੰਘ ਸੰਗਤਪੁਰਾ, ਸਾਧੂ ਸਿੰਘ ਸੰਗਤਪੁਰਾ, ਹਰਵਿੰਦਰ ਸਿੰਘ ਦੇਸੂਮਾਜਰਾ, ਰਜਿੰਦਰ ਸਿੰਘ ਪੜੋਲ, ਦਿਲਬਾਗ ਸਿੰਘ ਨੱਗਲ, ਜਸਬੀਰ ਸਿੰਘ ਲਾਲਾ ਸਲੇਮਪੁਰ ਤੇ ਜਸਪਾਲ ਸਿੰਘ ਖਿਜ਼ਰਾਬਾਦ ਆਦਿ ਵੀ ਸ਼ਾਮਿਲ ਸਨ।