02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸੰਸਦ ਮੈਂਬਰ ਨੇ ਐਮ.ਪੀ ਗ੍ਰਾਂਟ ਅਧੀਨ ਦੇਵ ਸਮਾਜ ਕਾਲਜ ’ਚ ਐਡਵਾਂਸਡ ਕੰਪਿਊਟਰ ਸਿਸਟਮ ਦਾ ਕੀਤਾ ਉਦਘਾਟਨ

ਚੰਡੀਗੜ੍ਹ, 1 ਅਗਸਤ (ਮਾਰਕੰਡਾ)- ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੇਵ ਸਮਾਜ ਕਾਲਜ ਕੁੜੀਆਂ ਦੇ ਕਾਲਜ ਵਿਖੇ ਨਵੇਂ ਸਥਾਪਿਤ ਕੰਪਿਊਟਰ ਪ੍ਰਣਾਲੀਆਂ ਦਾ ਉਦਘਾਟਨ ਕੀਤਾ । ਸੰਸਦ ਮੈਂਬਰ ਨੇ ਐਮ.

Ad Position 21
No active advertisement
ਅਜੀਤ ਡੈਸਕ 02-08-2026
ਚੰਡੀਗੜ੍ਹ, 1 ਅਗਸਤ (ਮਾਰਕੰਡਾ)- ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੇਵ ਸਮਾਜ ਕਾਲਜ ਕੁੜੀਆਂ ਦੇ ਕਾਲਜ ਵਿਖੇ ਨਵੇਂ ਸਥਾਪਿਤ ਕੰਪਿਊਟਰ ਪ੍ਰਣਾਲੀਆਂ ਦਾ ਉਦਘਾਟਨ ਕੀਤਾ । ਸੰਸਦ ਮੈਂਬਰ ਨੇ ਐਮ.ਪੀ ਵੰਡ ਵਿਚੋਂ ਵਿਦਿਆਰਥੀਆਂ ਲਈ ਡਿਜੀਟਲ ਸਿੱਖਿਆ ਅਤੇ ਖੋਜ ਸਮਰੱਥਾਵਾਂ ਵਿਚ ਵਾਧਾ ਕਰਨ ਲਈ ਇਹ ਉਪਰਾਲੇ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਤਿਵਾੜੀ ਨੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਿਚ ਆਧੁਨਿਕ ਤਕਨਾਲੋਜੀ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਵਿਦਿਅਕ ਸੰਸਥਾਵਾਂ ਵਿਚ ਅਕਾਦਮਿਕ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਰਸਮੀ ਸਮਾਗਮ ਵਿਚ ਕਾਗਰਸ ਪਾਰਟੀ ਦੇ ਪ੍ਰਧਾਨ ਐਚ.ਐਸ ਲੱਕੀ, ਦੇਵ ਸਮਾਜ ਦੇ ਚੇਅਰਪਰਸਨ ਪ੍ਰੋ. (ਡਾ.) ਅਗਨੀਸ ਢਿੱਲੋਂ, ਸਕੱਤਰ ਮਾਨਵਿੰਦਰ ਸਿੰਘ ਮਾਂਗਟ, ਏਰੀਆ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਿਸੇਸ ਤੌਰ ਤੇ ਨਾਲ ਸਾਮਲ ਸਨ। ਪ੍ਰਿੰਸੀਪਲ ਪ੍ਰੋ. (ਡਾ.) ਨੀਰੂ ਮਲਿਕ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਸੰਸਥਾਗਤ ਵਿਕਾਸ ਪ੍ਰਤੀ ਨਿਰੰਤਰ ਸਮਰਥਨ ਲਈ ਤਿਵਾੜੀ ਦਾ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ 12ਵੀਂ ਦੇ ਵਿਦਿਆਰਥੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ ਟੈਸਟ ’ਚ ਘੱਟ ਅੰਕ ਆਉਣ ਕਾਰਨ ਤਣਾਅ ਦੀ ਚਰਚਾ ਅਗਲੀ ਖ਼ਬਰ ਪੰਜਾਬ ਵਿਚ ਤਿੰਨ ਦਿਨ ਸਰਹੱਦੀ ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈਣ ਸੰਬੰਧੀ ਯੈਲੋ ਚਿਤਾਵਨੀ
Ad Position 24
No active advertisement