ਪੰਜਾਬ ਲੋਕ ਭਵਨ ਵਿਖੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦੁਆਰਾ ਸਪਾਦਿਤ ‘ਪਿਕਟੋਰੀਅਲ ਆਰਟ ਵਰਕ’ ਕਿਤਾਬਚਾ ਜਾਰੀ ਕਰਦੇ ਹੋਏ ਮਾਨਯੋਗ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਤੇ ਹੋਰ। ਅਜੀਤ ਤਸਵਖੀਰ
ਅਕੈਡਮੀ ਆਫ਼ ਨੈਸ਼ਨਲ ਲਿਟਰੇਚਰ ਐਂਡ ਕਲਚਰ...
ਸਫ਼ਾ 5 ਦੀ ਬਾਕੀ ਨੂੰ ਸਾਹਿਤ ਸਕੱਤਰ ਅਤੇ ਗੁਰਮੁਖ ਪੱਪੀ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ। ਮੀਟਿੰਗ ਵਿਚ ਅਕੈਡਮੀ ਦੇ ਸੰਸਥਾਪਕ ਪ੍ਰਧਾਨ ਸਵਰਗੀ ਡਾ.
ਸਫ਼ਾ 5 ਦੀ ਬਾਕੀ ਨੂੰ ਸਾਹਿਤ ਸਕੱਤਰ ਅਤੇ ਗੁਰਮੁਖ ਪੱਪੀ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ। ਮੀਟਿੰਗ ਵਿਚ ਅਕੈਡਮੀ ਦੇ ਸੰਸਥਾਪਕ ਪ੍ਰਧਾਨ ਸਵਰਗੀ ਡਾ. ਲੇਖ ਰਾਜ ਪਰਵਾਨਾ ਵੱਲੋਂ ਗਠਿਤ ਸਲਾਹਕਾਰ ਬੋਰਡ ਦਾ ਕਾਰਜਕਾਲ ਬਿਨਾਂ ਕਿਸੇ ਤਬਦੀਲੀ ਦੇ ਅੱਗੇ ਵਧਾਉਣ ਦਾ ਫ਼ੈਸਲਾ ਵੀ ਸਰਬਸੰਮਤੀ ਨਾਲ ਲਿਆ ਗਿਆ। ਸਲਾਹਕਾਰ ਬੋਰਡ ਵਿੱਚ ਪਦਮਸ਼੍ਰੀ ਹੰਸ ਰਾਜ ਹੰਸ, ਪ੍ਰੋ. ਡਾ. ਦੀਪਕ ਮਨਮੋਹਨ ਸਿੰਘ, ਡਾ. ਕੇਵਲ ਭਾਰਤੀ, ਬਾਬੂ ਰਾਮ ਦੋਹਾਨਾ, ਭਗਤ ਰਾਮ ਰੰਗਾੜਾ, ਡਾ. ਨਿਰੰਜਨ ਸਿੰਘ ਆਰਫ਼ੀ, ਡਾ. ਬਲਕਾਰ ਸਿੱਧੂ, ਦਰਸ਼ਨ ਔਲਖ, ਸਰਵਣ ਭੋਲੀ ਅਤੇ ਰਾਮ ਮੋਹਨ ਸਿੰਘ ਇਨਸਾਫ਼ ਸਮੇਤ ਹੋਰ ਨਾਮਵਰ ਸਾਹਿਤਕਾਰ ਅਤੇ ਸਮਾਜ ਸੇਵੀ ਸ਼ਾਮਲ ਹਨ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਅਕੈਡਮੀ ਨੇ ਆਪਣੇ 26 ਸਾਲਾਂ ਦੇ ਇਤਿਹਾਸ ਵਿੱਚ ਇੱਕ ਵਾਰ ਫਿਰ ਸਰਬਸੰਮਤੀ ਨਾਲ ਕਾਰਜਕਾਰਨੀ ਦੀ ਚੋਣ ਕਰਨ ਦੀ ਰਿਵਾਇਤ ਨੂੰ ਕਾਇਮ ਰੱਖਿਆ ਹੈ। ਇਸ ਦੇ ਨਾਲ ਹੀ 14 ਅਗਸਤ 2026 ਨੂੰ ਅਕੈਡਮੀ ਦੇ ਸੰਸਥਾਪਕ ਪ੍ਰਧਾਨ ਸਵਰਗੀ ਡਾ. ਲੇਖ ਰਾਜ ਪਰਵਾਨਾ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਤ੍ਰਿਭਾਸ਼ੀ ਸਾਵਣ ਕਵੀ ਦਰਬਾਰ ਕਰਵਾਉਣ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ।