04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕੇਂਦਰ ਸਰਕਾਰ ਦੇਸ਼ ’ਚ ਈਥਨੋਲ ਪੈਟਰੋਲ ਦੀ ਵਰਤੋਂ ਬੰਦ ਨਾ ਕਰੇ-ਕਿਸਾਨ ਬਚਾਉ ਮੋਰਚਾ

ਚੰਡੀਗੜ੍ਹ, 3 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਕਿਸਾਨ ਬਚਾਉ ਮੋਰਚਾ ਅਤੇ ਦੁਆਬਾ ਕਿਸਾਨ ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ’ਚ ਲਾਗੂ ਈਥਨੋਲ ਪੈਟਰੋਲ ਦੀ ਵਰਤੋਂ ਬੰਦ ਨਾ ਕੀਤੀ ਜਾਵੇ। ਇਹ ਮੰਗ ‘ਕਿਸਾਨ ਬਚਾਉ ਮੋਰਚਾ’ ਦੇ ਪ੍ਰਧਾਨ ਕਿਰਪਾ ਸਿੰਘ ਨਥੂਵਾਲਾ, ਜਨਰਲ ਸਕੱਤਰ ਰਾਜਾ ਸਿੰਘ ਤੇ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਨੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ।

Ad Position 21
No active advertisement
ਅਜੀਤ ਡੈਸਕ 04-08-2026
ਚੰਡੀਗੜ੍ਹ, 3 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਕਿਸਾਨ ਬਚਾਉ ਮੋਰਚਾ ਅਤੇ ਦੁਆਬਾ ਕਿਸਾਨ ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ’ਚ ਲਾਗੂ ਈਥਨੋਲ ਪੈਟਰੋਲ ਦੀ ਵਰਤੋਂ ਬੰਦ ਨਾ ਕੀਤੀ ਜਾਵੇ। ਇਹ ਮੰਗ ‘ਕਿਸਾਨ ਬਚਾਉ ਮੋਰਚਾ’ ਦੇ ਪ੍ਰਧਾਨ ਕਿਰਪਾ ਸਿੰਘ ਨਥੂਵਾਲਾ, ਜਨਰਲ ਸਕੱਤਰ ਰਾਜਾ ਸਿੰਘ ਤੇ ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਨੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਕਿਸਾਨ ਆਗੂ ਰਾਜਾ ਸਿੰਘ ਨੇ ਕਿਹਾ ਕਿ ਈਥਨੋਲ ਦੀ ਵਰਤੋਂ ਨਾਲ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਲਾਭ ਪਹੁੰਚ ਰਿਹਾ ਅਤੇ ਉਹ ਕਰਜੇ ਤੋਂ ਮੁਕਤੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਈਥਨੋਲ ਯੁਕਤ ਪੈਟਰੌਲ ਦੀ ਵਰਤੋਂ ਨਾਲ ਕਾਰਾਂ ਆਦਿ ਵਿਚ ਹੋ ਰਹੀ ਖ਼ਰਾਬੀ ਦੇ ਮੁੱਦੇ ’ਤੇ ਕੁੱਝ ਰਾਜਨੀਤਿਕ ਪਾਰਟੀਆਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਕਰ ਰਹੀਆਂ ਹਨ, ਜਿਸ ਦਾ ਕਿਸਾਨ ਬਚਾਉ ਮੋਰਚੇ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ। ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਨੇ ਉਨ੍ਹਾਂ ਦੇ ਖੇਤਰ ਵਿਚ ਮੱਕੀ ਅਤੇ ਮੱਕੇ ਦੀ ਫ਼ਸਲ ਦੀ ਖੇਤੀ ਕੀਤੀ ਜਾਂਦੀ ਹੈ ਤੇ ਈਥਨੋਲ ਦੀ ਪੈਦਾਵਾਰ ਵਿਚ ਇਨ੍ਹਾਂ ਫ਼ਸਲਾਂ ਦੀ ਵਰਤੋਂ ਹੋਣ ਨਾਲ ਮੱਕੀ ਤੇ ਮੱਕੇ ਦੇ ਮੁੱਲ ਵਿਚ ਵਾਧਾ ਹੋਇਆ ਹੈ। ਇਸ ਕਰਕੇ ਦੁਆਬਾ ਦੇ ਕਿਸਾਨ ਈਥਨੋਲ ਦੀ ਵਰਤੋਂ ਦੇ ਹੱਕ ਵਿਚ ਖੜ੍ਹੇ ਹਨ। ਈਥਨੋਲ ਦੀ ਵਰਤੋਂ ਨਾਲ ਵਹੀਕਲਾਂ ਵਿਚ ਆ ਰਹੀ ਖ਼ਰਾਬੀ ਅਤੇ ਪੈਟਰੌਲ ਦੀ ਖਪਤ ਵੱਧ ਹੋਣ ਦੇ ਸਵਾਲ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਹਰ ਵਾਰਡ ’ਚ ਲੋੜ ਅਨੁਸਾਰ ਹੋਣਗੇ ਵਿਕਾਸ ਕਾਰਜ-ਮੇਅਰ ਸੌਰਭ ਜੋਸ਼ੀ ਅਗਲੀ ਖ਼ਬਰ ਪੰਜਾਬ ਲੋਕ ਭਵਨ ਵਿਖੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਦੁਆਰਾ ਸਪਾਦਿਤ ‘ਪਿਕਟੋਰੀਅਲ ਆਰਟ ਵਰਕ’ ਕਿਤਾਬਚਾ ਜਾਰੀ...
Ad Position 24
No active advertisement