04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੁਲਿਸ ਵਲੋਂ ਹੈਰੋਇਨ ਤੇ ਆਈਸ ਸਮੇਤ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼­

ਚੰਡੀਗੜ੍ਹ, 3 ਅਗਸਤ (ਕਪਿਲ ਵਧਵਾ)– ਚੰਡੀਗੜ੍ਹ ਪੁਲਿਸ ਦੇ ਥਾਣਾ ਮਲੋਆ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਹੈਰੋਇਨ ਤੇ ਆਈਸ (ਮੈਥਾਮਫੈਟਾਮਾਈਨ) ਦੀ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕੁੱਲ 41.

Ad Position 21
No active advertisement
ਚੰਡੀਗੜ੍ਹ ਦੇ ਦੇ ਥਾਣਾ ਮਲੋਆ ਦੀ ਪੁਲਿਸ ਵਲੋਂ ਐਨ. ਡੀ. ਪੀ. ਐਸ. ਐਕਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਪੁਲਿਸ ਹਿਰਾਸਤ ਦੇ ਦੌਰਾਨ। ਤਸਵੀਰ : ਗੁਰਿੰਦਰ ਸਿੰਘ 04-08-2026
ਚੰਡੀਗੜ੍ਹ, 3 ਅਗਸਤ (ਕਪਿਲ ਵਧਵਾ)– ਚੰਡੀਗੜ੍ਹ ਪੁਲਿਸ ਦੇ ਥਾਣਾ ਮਲੋਆ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਹੈਰੋਇਨ ਤੇ ਆਈਸ (ਮੈਥਾਮਫੈਟਾਮਾਈਨ) ਦੀ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕੁੱਲ 41.47 ਗ੍ਰਾਮ ਹੈਰੋਇਨ ਅਤੇ 14.55 ਗ੍ਰਾਮ ਆਈਸ ਬਰਾਮਦ ਕੀਤੀ ਹੈ।ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਥਾਣਾ ਮਲੋਆ ਵਿਚ 31 ਜੁਲਾਈ ਨੂੰ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21, 22 ਅਤੇ 29 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। 31 ਜੁਲਾਈ ਦੀ ਰਾਤ ਕਰੀਬ 12.40 ਵਜੇ ਟੋਗਾ ਬੈਰੀਅਰ, ਡੱਡੂਮਾਜਰਾ ਨੇੜੇ ਪੁਲਿਸ ਨੇ ਗੁਰਸੇਵਕ ਸਿੰਘ ਵਾਸੀ ਪਿੰਡ ਮਾਜਰਾ (ਮੁਹਾਲੀ) ਨੂੰ 14.11 ਗ੍ਰਾਮ ਹੈਰੋਇਨ ਅਤੇ 3.61 ਗ੍ਰਾਮ ਆਈਸ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਅਤੇ ਜਾਂਚ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ ਪੁਲਿਸ ਨੇ ਰੋਹਿਤ ਕੁਮਾਰ ਉਰਫ਼ ਵਿੱਕੀ ਅਤੇ ਵਿਕਰਮ ਕਪੂਰ ਉਰਫ਼ ਰੋਹਿਤ ਨੂੰ ਆਈਸ ਸਮੇਤ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ 2 ਅਗਸਤ ਨੂੰ ਵਿਜੈ ਰਾਜਭਰ ਨੂੰ 5.14 ਗ੍ਰਾਮ ਹੈਰੋਇਨ ਅਤੇ ਰਵਿੰਦਰ ਕੁਮਾਰ ਨੂੰ 10.14 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ, ਇਨ੍ਹਾਂ ਪੰਜ ਮੁਲਜ਼ਮਾਂ ਤੋਂ ਇਲਾਵਾ ਇਕ ਹੋਰ ਮੁਲਜਮ ਪੁਲਿਸ ਰਾਸਤ ਵਿੱਚ ਹੈ ਜਿਸ ਦੀ ਪੁੱਚਗਿਛ ਦੇ ਅਧਾਰ ਤੇ ਹੋਰਨਾਂ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇਸ ਮਾਮਲੇ ਵਿਚ ਹੁਣ ਤੱਕ ਕੁੱਲ 6 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਪੁਲਿਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਗੁਰਸੇਵਕ ਸਿੰਘ ਦਾ ਤਿੰਨ ਦਿਨਾਂ ਅਤੇ ਰੋਹਿਤ ਕੁਮਾਰ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਾਂਚ ਦੌਰਾਨ ਨਸ਼ਾ ਤਸਕਰੀ ਦੀ ਸਪਲਾਈ ਚੇਨ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਵਿਭਾਗ ਨੇ ਬੂਟੇ ਲਗਾਉਣ ਮੁਹਿੰਮ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਪੁਲਿਸ ਦੀ ਪੀ. ਓ. ਤੇ ਸੰਮਨ ਸਟਾਫ਼ ਵਲੋਂ 10 ਦਿਨਾਂ ’ਚ 11 ਭਗੌੜੇ ਤੇ ਫਰਾਰ ਮੁਲਜ਼ਮ ਕਾਬੂ
Ad Position 24
No active advertisement