ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜ਼ਿਲ੍ਹਾ ਯੂਥ ਵਿੰਗ ਵਲੋਂ ਮਾਜਰੀ ਬਲਾਕ ਵਿਖੇ ਵਿਸ਼ਾਲ ਮੀਟਿੰਗ
ਮਾਜਰੀ, 9 ਅਗਸਤ (ਕੁਲਵੰਤ ਸਿੰਘ ਧੀਮਾਨ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜ਼ਿਲ੍ਹਾ ਯੂਥ ਵਿੰਗ ਵਲੋਂ ਮਾਜਰੀ ਬਲਾਕ ਖੇਤਰ ਦੀ ਮੀਟਿੰਗ ਕੀਤੀ। ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਰੱਖੀ ਇਸ ਮੀਟਿੰਗ ’ਚ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਕਈ ਨੌਜਵਾਨਾਂ ਨੇ ਪਾਰਟੀ ’ਚ ਨਵੀਂ ਸ਼ਮੂਲੀਅਤ ਵੀ ਕੀਤੀ।
ਮਾਜਰੀ, 9 ਅਗਸਤ (ਕੁਲਵੰਤ ਸਿੰਘ ਧੀਮਾਨ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜ਼ਿਲ੍ਹਾ ਯੂਥ ਵਿੰਗ ਵਲੋਂ ਮਾਜਰੀ ਬਲਾਕ ਖੇਤਰ ਦੀ ਮੀਟਿੰਗ ਕੀਤੀ। ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਰੱਖੀ ਇਸ ਮੀਟਿੰਗ ’ਚ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਕਈ ਨੌਜਵਾਨਾਂ ਨੇ ਪਾਰਟੀ ’ਚ ਨਵੀਂ ਸ਼ਮੂਲੀਅਤ ਵੀ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਯੂਥ ਪ੍ਰਧਾਨ ਹਰਜਿੰਦਰ ਸਿੰਘ ਦੇਸੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਗਠਨ ਤੋਂ ਪਹਿਲਾਂ ਤੋਂ ਹੀ ਮੁੱਖ ਟੀਚਾ ਨਸ਼ੇ ਨੂੰ ਖ਼ਤਮ ਕਰਨਾ ਹੈ, ਜਿਸ ਨੂੰ ਸਰਕਾਰ ਬਣਨ ’ਤੇ ਬਿਲਕੁਲ ਪੂਰਾ ਕਰ ਲਿਆ ਜਾਵੇਗਾ। ਇਸ ਲਈ ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੁੜਕੇ ਭਾਈ ਅਮ੍ਰਿੰਤਪਾਲ ਸਿੰਘ ਦੇ ਪੰਥਕ ਸਿਧਾਂਤਾਂ ਅਤੇ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਸੋਚ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪਾਰਟੀ ਆਗੂ ਸਾਹਿਬ ਸਿੰਘ ਬਡਾਲੀ, ਗੁਰਮੀਤ ਸਿੰਘ ਸ਼ਾਂਟੂ, ਜਗਦੀਪ ਸਿੰਘ ਜੱਗੀ, ਭਗਤ ਸਿੰਘ ਭਗਤਮਾਜਰਾ, ਹਰਜਿੰਦਰ ਸਿੰਘ ਮੁੰਧੋਂ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਕੁਲਵੰਤ ਸਿੰਘ ਸੰਗਤਪੁਰਾ, ਅਮ੍ਰਿੰਤਪਾਲ ਸਿੰਘ ਬਿੱਲਾ ਮਾਣਕਪੁਰ, ਸੁਖਮਨ ਸਿੰਘ ਭਗਤ ਮਾਜਰਾ, ਨਵਕਿਰਨ ਸਿੰਘ ਨਿਊ ਚੰਡੀਗੜ੍ਹ ਤੇ ਸ਼ੇਰ ਸਿੰਘ ਨੱਗਲ ਆਦਿ ਨੌਜਵਾਨ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਦਰਸ਼ਨ ਸਿੰਘ ਸੋਨੀ ਖੇੜਾ, ਨਿੱਕਾ ਸਿੰਘ ਖਿਜਰਾਬਾਦ, ਸੰਨੀ ਮਾਜਰਾ ਤੇ ਡੋਗਰ ਖਾਨ ਸਿਆਲਬਾ ਦਰਜਨ ਸਾਥੀਆਂ ਸਮੇਤ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਸ਼ਾਮਿਲ ਹੋਏ।