10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਆਜ਼ਾਦੀ ਦਿਵਸ ਨੂੰ ਸਮਰਪਿਤ ਬੱਚਿਆ ਦੇ ਡਰਾਇੰਗ ਮੁਕਾਬਲੇ ਕਰਵਾਏ

ਡੇਰਾਬੱਸੀ , 9 ਅਗਸਤ ( ਗੁਰਮੀਤ ਸਿੰਘ )- ਭਾਰਤ ਵਿਕਾਸ ਪ੍ਰੀਸ਼ਦ ਦੀ ਵਿਵੇਕਾਨੰਦ ਸ਼ਾਖਾ ਡੇਰਾਬੱਸੀ ਵਲੋਂ ਸਰਵਹਿਤਕਾਰੀ ਵਿਦਿਆ ਮੰਦਰ ਡੇਰਾਬੱਸੀ ਵਿਖੇ ਯੂ . ਆਰ .

Ad Position 21
No active advertisement
ਅਜੀਤ ਡੈਸਕ 10-08-2026
ਡੇਰਾਬੱਸੀ , 9 ਅਗਸਤ ( ਗੁਰਮੀਤ ਸਿੰਘ )- ਭਾਰਤ ਵਿਕਾਸ ਪ੍ਰੀਸ਼ਦ ਦੀ ਵਿਵੇਕਾਨੰਦ ਸ਼ਾਖਾ ਡੇਰਾਬੱਸੀ ਵਲੋਂ ਸਰਵਹਿਤਕਾਰੀ ਵਿਦਿਆ ਮੰਦਰ ਡੇਰਾਬੱਸੀ ਵਿਖੇ ਯੂ . ਆਰ . ਲਾਈਫ ਸਕਿਲਜ਼ ਡੇਰਾਬੱਸੀ ਤੇ ਸਮ੍ਰਿਧੀ ਐਂਡ ਵੈਦਿਕ ਮੈਥਸ ਅਕੈਡਮੀ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਨੂੰ ਸਮਰਪਿਤ ਡਰਾਇੰਗ ਮੁਕਾਬਲਾ ਕਰਵਾਇਆ । ‘ ਯੰਗ ਮਾਈਂਡ ’ ਨਾਂਅ ਹੇਠ ਕਰਵਾਏ ਇਸ ਮੁਕਾਬਲੇ ’ ਚ ਨਰਸਰੀ ਤੋਂ 8 ਵੀਂ ਜਮਾਤ ਤੱਕ ਦੇ ਲਗਪਗ 65 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ । ਇਸ ਦੌਰਾਨ ਬੱਚਿਆਂ ਨੇ ਆਜ਼ਾਦੀ ਦਿਵਸ ਨਾਲ ਸੰਬੰਧਿਤ ਵੱਖ - ਵੱਖ ਵਿਸ਼ਿਆਂ ’ ਤੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਮੁਕਾਬਲੇ ਦੇ ਜੇਤੂ ਪਹਿਲੇ , ਦੂਜੇ ਤੇ ਤੀਜੇ ਸਥਾਨ ’ ਤੇ ਰਹਿਣ ਵਾਲੇ ਬੱਚਿਆਂ ਨੂੰ ਪ੍ਰੀਸ਼ਦ ਵਲੋਂ ਮੋਮੈਂਟੋ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਪ੍ਰਿਯੰਕਾ ਸ਼ਰਮਾ ਅਤੇ ਪੂਜਾ ਅਗਰਵਾਲ ਨੇ ਜੱਜਾਂ ਦੀ ਭੂਮਿਕਾ ਨਿਭਾਈ । ਇਸ ਮੌਕੇ ਨਿਤਿਨ ਜਿੰਦਲ , ਉਪੇਸ਼ ਬੰਸਲ , ਅਸ਼ਵਨੀ ਸ਼ਰਮਾ , ਡਾ . ਬਰਖਾ ਰਾਮ ਤੇ ਜੈ ਪ੍ਰਕਾਸ਼ ਸਮੇਤ ਹੋਰ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਹਮਲੇ ’ਚ ਜ਼ਖ਼ਮੀ ਹੈੱਡ ਮਾਸਟਰ ਤੇ ਅਧਿਆਪਕ ਆਗੂ ਗੁਰਸੇਵਕ ਸਿੰਘ ਦੀ ਮੌਤ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜ਼ਿਲ੍ਹਾ ਯੂਥ ਵਿੰਗ ਵਲੋਂ ਮਾਜਰੀ ਬਲਾਕ ਵਿਖੇ ਵਿਸ਼ਾਲ ਮੀਟਿੰਗ
Ad Position 24