21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਵਿਸ਼ਵ ਮੱਛਰ ਦਿਵਸ 2026 ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈੱਸ ਇਲਾਜ ਪਹੁੰਚਾ ਕੇ ਮਦਦਗਾਰ ਬਣੀ ‘ਮੁੱਖ ਮੰਤਰੀ ਸਿਹਤ ਯੋਜਨਾ’

ਚੰਡੀਗੜ੍ਹ , 20 ਅਗਸਤ ( ਅਜੀਤ ਬਿਊਰੋ )– ਮਾਨਸੂਨ ਦੌਰਾਨ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਹਾਲਾਤ ਬਣਨ ਦੇ ਨਾਲ ਹੀ ਪੰਜਾਬ ਡੇਂਗੂ , ਮਲੇਰੀਆ ਅਤੇ ਹੋਰ ਵੈਕਟਰ - ਬੋਰਨ ਬਿਮਾਰੀਆਂ ਦੀ ਨਿਗਰਾਨੀ , ਰੋਕਥਾਮ ਅਤੇ ਇਲਾਜ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ । ਇਨ੍ਹਾਂ ਜਨਤਕ ਸਿਹਤ ਉਪਰਾਲਿਆਂ ਦੇ ਨਾਲ - ਨਾਲ , ਮੁੱਖ ਮੰਤਰੀ ਸਿਹਤ ਯੋਜਨਾ ( ਐਮਐਮਐਸਵਾਈ ) ਯੋਗ ਪਰਿਵਾਰਾਂ ਨੂੰ ਬਿਮਾਰੀ ਦੀ ਸਥਿਤੀ ਵਿਚ ਕੈਸ਼ਲੈੱਸ ਸਿਹਤ ਸੇਵਾਵਾਂ ਹਾਸਲ ਕਰਨ ਵਿਚ ਮਦਦ ਕਰ ਰਹੀ ਹੈ ।

Ad Position 21
No active advertisement
ਅਜੀਤ ਡੈਸਕ 21-08-2026
ਚੰਡੀਗੜ੍ਹ , 20 ਅਗਸਤ ( ਅਜੀਤ ਬਿਊਰੋ )– ਮਾਨਸੂਨ ਦੌਰਾਨ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਹਾਲਾਤ ਬਣਨ ਦੇ ਨਾਲ ਹੀ ਪੰਜਾਬ ਡੇਂਗੂ , ਮਲੇਰੀਆ ਅਤੇ ਹੋਰ ਵੈਕਟਰ - ਬੋਰਨ ਬਿਮਾਰੀਆਂ ਦੀ ਨਿਗਰਾਨੀ , ਰੋਕਥਾਮ ਅਤੇ ਇਲਾਜ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ । ਇਨ੍ਹਾਂ ਜਨਤਕ ਸਿਹਤ ਉਪਰਾਲਿਆਂ ਦੇ ਨਾਲ - ਨਾਲ , ਮੁੱਖ ਮੰਤਰੀ ਸਿਹਤ ਯੋਜਨਾ ( ਐਮਐਮਐਸਵਾਈ ) ਯੋਗ ਪਰਿਵਾਰਾਂ ਨੂੰ ਬਿਮਾਰੀ ਦੀ ਸਥਿਤੀ ਵਿਚ ਕੈਸ਼ਲੈੱਸ ਸਿਹਤ ਸੇਵਾਵਾਂ ਹਾਸਲ ਕਰਨ ਵਿਚ ਮਦਦ ਕਰ ਰਹੀ ਹੈ । ਇਸ ਸਾਲ ਦੀ ਸ਼ੁਰੂਆਤ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ . ਬਲਬੀਰ ਸਿੰਘ ਨੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਲੋੜ ’ ਤੇ ਜ਼ੋਰ ਦਿੱਤਾ । ਸੂਬਾ ਪੱਧਰੀ ਸਮੀਖਿਆ ਦੌਰਾਨ , ਅਧਿਕਾਰੀਆਂ ਨੇ ਡੇਂਗੂ , ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਨਿਗਰਾਨੀ ਅਤੇ ਜਾਂਚ ਨੂੰ ਹੋਰ ਮਜ਼ਬੂਤ ਕਰਨ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨ ’ ਤੇ ਵਿਸ਼ੇਸ਼ ਜ਼ੋਰ ਦਿੱਤਾ । ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ . ਬਲਬੀਰ ਸਿੰਘ ਨੇ ਕਿਹਾ , “ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੇ ਭਾਈਚਾਰੇ ਦੀ ਸ਼ਮੂਲਅਤ ਲੋੜੀਂਦੀ ਹੈ । ਸੂਬੇ ਦੇ 47 ਸੈਂਟੀਨਲ ਸਰਵਿਲੈਂਸ ਹਸਪਤਾਲਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੀ ਮੁਫ਼ਤ ਐਲਿਸਾ ( ਐਂਜ਼ਾਈਮ - ਲਿੰਕਡ ਇਮਿਊਨੋਸੋਰਬੈਂਟ ਐਸੇ ) ਜਾਂਚ ਦੀ ਸਹੂਲਤ ਉਪਲੱਬਧ ਕਰਵਾ ਕੇ ਜਾਂਚ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ । ਡਾ . ਸ਼ਿਫਾਲੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਇਲਾਜ ਦੇ ਖ਼ਰਚੇ ਸਬੰਧੀ ਫਿਕਰਮੰਦੀਆਂ ਨੂੰ ਘਟਾ ਕੇ ਸਮੇਂ ਸਿਰ ਇਲਾਜ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ । ਉਨ੍ਹਾਂ ਕਿਹਾ , “ ਮੁੱਖ ਮੰਤਰੀ ਸਿਹਤ ਯੋਜਨਾ ( ਐਮਐਮਐਸਵਾਈ ) ਪੰਜਾਬ ਭਰ ਦੇ ਲੋਕਾਂ ਨੂੰ ਇਲਾਜ ਦੇ ਖ਼ਰਚੇ ਦਾ ਤੁਰੰਤ ਬੋਝ ਚੁੱਕਣ ਤੋਂ ਬਿਨਾਂ ਸਮੇਂ ਸਿਰ ਡਾਕਟਰੀ ਦੇਖਭਾਲ ਲੈਣ ਵਿੱਚ ਮਦਦ ਕਰ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਮੰਦਰ ਖਰੜ ਵਿਖੇ 23 ਅਗਸਤ ਤੱਕ ਚੱਲਣ ਵਾਲੀ ਸ੍ਰੀ ਰਾਮ ਕਥਾ ਸ਼ੁਰੂ ਸੂਬਾ ਸਰਕਾਰ ਐਲੋਪੈਥੀ ਦੇ ਨਾਲ ਰਵਾਇਤੀ ਮੈਡ... ਅਗਲੀ ਖ਼ਬਰ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਸੰਦੀਪ ਸਿੰਗਲਾ ਜਨਰਲ ਸਕੱਤਰ ਚੁਣੇ
Ad Position 24