21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸ੍ਰੀ ਰਾਮ ਮੰਦਰ ਖਰੜ ਵਿਖੇ 23 ਅਗਸਤ ਤੱਕ ਚੱਲਣ ਵਾਲੀ ਸ੍ਰੀ ਰਾਮ ਕਥਾ ਸ਼ੁਰੂ ਸੂਬਾ ਸਰਕਾਰ ਐਲੋਪੈਥੀ ਦੇ ਨਾਲ ਰਵਾਇਤੀ ਮੈਡੀਕਲ ਪ੍ਰਣਾਲੀਆਂ ਨੂੰ ਵੀ ਦੇ ਰਹੀ ਉਤਸ਼ਾਹ-ਆਰਤੀ ਰਾਓ

ਚੰਡੀਗੜ੍ਹ, 20 ਅਗਸਤ ( ਰਾਮ ਸਿੰਘ ਬਰਾੜ ) - ਹਰਿਆਣਾ ਸਰਕਾਰ ਰਾਜ ਦੇ ਸਰਕਾਰੀ ਕਰਮਚਾਰੀਆਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕੜੀ ਵਿਚ ਰਾਜ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਮਈ 2023 ਵਿੱਚ ਲਾਗੂ ਕੀਤੀ ਗਈ ‘ ਆਯੂਸ਼ ਮੈਡੀਕਲ ਪ੍ਰਤੀਪੂਰਤੀ ਨੀਤੀ’ ਦਾ ਲਾਭ ਹੁਣ ਲਾਭਪਾਤਰੀਆਂ ਤੱਕ ਸਿੱਧਾ ਪਹੁੰਚ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 21-08-2026
ਚੰਡੀਗੜ੍ਹ, 20 ਅਗਸਤ ( ਰਾਮ ਸਿੰਘ ਬਰਾੜ ) - ਹਰਿਆਣਾ ਸਰਕਾਰ ਰਾਜ ਦੇ ਸਰਕਾਰੀ ਕਰਮਚਾਰੀਆਂ, ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕੜੀ ਵਿਚ ਰਾਜ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਮਈ 2023 ਵਿੱਚ ਲਾਗੂ ਕੀਤੀ ਗਈ ‘ ਆਯੂਸ਼ ਮੈਡੀਕਲ ਪ੍ਰਤੀਪੂਰਤੀ ਨੀਤੀ’ ਦਾ ਲਾਭ ਹੁਣ ਲਾਭਪਾਤਰੀਆਂ ਤੱਕ ਸਿੱਧਾ ਪਹੁੰਚ ਰਿਹਾ ਹੈ। ਇਸ ਨੀਤੀ ਤਹਿਤ, ਜੇਕਰ ਕੋਈ ਯੋਗ ਵਿਅਕਤੀ ਰਵਾਇਤੀ ਅਤੇ ਕੁਦਰਤੀ ਮੈਡੀਕਲ ਪੱਧਤੀਆਂ ਰਾਹੀਂ ਆਪਣਾ ਇਲਾਜ ਕਰਵਾਉਂਦਾ ਹੈ, ਤਾਂ ਉਸ ਵੱਲੋਂ ਕੀਤੇ ਗਏ ਮੈਡੀਕਲ ਖਰਚਿਆਂ ਦੀ ਪ੍ਰਤੀਪੂਰਤੀ (ਰਿਇੰਬਰਸਮੈਂਟ) ਰਾਜ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਨੀਤੀ ਦਾ ਮੁੱਖ ਉਦੇਸ਼ ਐਲੋਪੈਥੀ ਦੇ ਨਾਲ-ਨਾਲ ਰਵਾਇਤੀ ਮੈਡੀਕਲ ਪ੍ਰਣਾਲੀਆਂ ਨੂੰ ਉਤਸ਼ਾਹ ਕਰਨਾ ਅਤੇ ਕਰਮਚਾਰੀਆਂ ਨੂੰ ਸ ਿਹਤ ਸੰਭਾਲ ਦੇ ਵਧੇਰੇ ਵਿਕਲਪ ਪ੍ਰਦਾਨ ਕਰਨਾ ਹੈ। ਇਸ ਦੇ ਤਹਿਤ ਆਯੁਰਵੇਦ, ਯੋਗ, ਕੁਦਰਤੀ ਚਿਕਿਤ੍ਸਾ, ਯੂਨਾਨੀ, ਸਿੱਧ ਅਤੇ ਹੈਮੋਪੈਥੀ ਵਰਗੀਆਂ ਪੱਧਤੀਆਂ ਨਾਲ ਕਰਵਾਇਆ ਗਿਆ ਇਲਾਜ ਪੂਰੀ ਤਰ੍ਹਾਂ ਕਵਰ ਹੁੰਦਾ ਹੈ। ਸਰਕਾਰ ਇਸ ਪਹਿਲਕਦਮੀ ਨਾਲ ਉਨ੍ਹਾਂ ਪੁਰਾਣੀਆਂ ਬਿਮਾਰੀਆਂ ਦੇ ਇਲਾਜ ਵਿੱਚ ਮਰੀਜ਼ਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ, ਜਿੱਥੇ ਲੋਕ ਐਲੋਪੈਥੀ ਦੀ ਜਗ੍ਹਾ ਰਵਾਇਤੀ ਅਤੇ ਕੁਦਰਤੀ ਇਲਾਜ ਨੂੰ ਤਰਜੀਹ ਦੇਣਾ ਚਾਹੁੰਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਲੋਕ ਸੁਵਿਧਾ ਕੈਂਪ ’ਚ 208 ਵਿਅਕਤੀਆਂ ਨੇ ਲਿਆ ਸਰਕਾਰੀ ਸੇਵਾਵਾਂ ਦਾ ਲਾਭ ਅਗਲੀ ਖ਼ਬਰ ਵਿਸ਼ਵ ਮੱਛਰ ਦਿਵਸ 2026 ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈੱਸ ਇਲਾਜ ਪਹੁੰਚਾ ਕੇ ਮਦਦਗਾਰ ਬਣ...
Ad Position 24