21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਲੋਕ ਸੁਵਿਧਾ ਕੈਂਪ ’ਚ 208 ਵਿਅਕਤੀਆਂ ਨੇ ਲਿਆ ਸਰਕਾਰੀ ਸੇਵਾਵਾਂ ਦਾ ਲਾਭ

ਜ਼ੀਰਕਪੁਰ, 20 ਅਗਸਤ (ਮਨਿੰਦਰ ਸਿੰਘ)- ਸਥਾਨਕ ਵਾ. ਨੰ.

Ad Position 21
No active advertisement
ਅਜੀਤ ਡੈਸਕ 21-08-2026
ਜ਼ੀਰਕਪੁਰ, 20 ਅਗਸਤ (ਮਨਿੰਦਰ ਸਿੰਘ)- ਸਥਾਨਕ ਵਾ. ਨੰ. 30 ‘ਚ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੇ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਕੈਂਪ ‘ਚ ਵਾਰਡ ਦੀਆਂ ਵੱਖ-ਵੱਖ ਕਾਲੋਨੀਆਂ ਤੋਂ ਪਹੁੰਚੇ ਲੋਕਾਂ ਨੇ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਲਿਆ। ਕੈਂਪ ਦੌਰਾਨ 17 ਬੁਢਾਪਾ ਪੈਨਸ਼ਨ, 9 ਵਿਧਵਾ ਪੈਨਸ਼ਨ, 2 ਸ਼ਗਨ ਸਕੀਮ, 4 ਵਿਕਲਾਂਗ ਪੈਨਸ਼ਨ ਅਤੇ 63 ਮਾਵਾਂ-ਧੀਆਂ ਸਤਿਕਾਰ ਯੋਜਨਾ ਸੰਬੰਧੀ ਲਾਭ ਦਿੱਤਾ ਗਿਆ। ਇਸ ਤੋਂ ਇਲਾਵਾ 27 ਆਧਾਰ ਕਾਰਡ ਅੱਪਡੇਟ ਕੀਤੇ ਗਏ, ਜਦਕਿ ਨਵੇਂ ਅਤੇ ਪੁਰਾਣੇ ਵੋਟਰ ਕਾਰਡਾਂ ਦੀ ਦਰੁਸਤੀ ਅਤੇ ਅਪਲਾਈ ਕਰਨ ਸੰਬੰਧੀ 86 ਅਰਜ਼ੀਆਂ ਪ੍ਰਾਪਤ ਹੋਈਆਂ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਕੈਂਪ ‘ਚ ਸਰਕਾਰੀ ਸੇਵਾਵਾਂ ਦਾ ਲਾਭ ਲੈ ਰਹੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਾਰਡ ਦੇ ਸਾਬਕਾ ਕੌਂਸਲਰ ਨਵਤੇਜ ਨਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਹੱਕ ਦੀ ਹਰ ਸਰਕਾਰੀ ਸੇਵਾ ਉਨ੍ਹਾਂ ਦੇ ਦਰਵਾਜ਼ੇ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਲੋਕ ਸੁਵਿਧਾ ਕੈਂਪਾਂ ਰਾਹੀਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰਾਂ ਤੋਂ ਰਾਹਤ ਮਿਲਦੀ ਹੈ। ਇਸ ਮੌਕੇ ਕੌਂਸਲਰ ਸੁਖਵੀਰ ਸਿੰਘ, ਹਰਸੀਤ ਸ਼ਰਮਾ, ਕੁਲਵੀਰ ਸਿੰਘ, ਸੰਦੀਪ ਸਿੰਘ, ਪ੍ਰਤੀਕ ਸ਼ਰਮਾ, ਤਨੀਸ਼ ਤਰਸਕ, ਹਰਵਿੰਦਰ, ਲਵਪ੍ਰੀਤ ਤੇ ਗੁਰਪ੍ਰੀਤ ਸਮੇਤ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਦੀ ਦਿੱਲੀ ’ਚ ਰੈਲੀ 1 ਨੂੰ-ਨਿਰਮਲ ਸਿੰਘ ਧਾਲੀਵਾਲ ਅਗਲੀ ਖ਼ਬਰ ਸ੍ਰੀ ਰਾਮ ਮੰਦਰ ਖਰੜ ਵਿਖੇ 23 ਅਗਸਤ ਤੱਕ ਚੱਲਣ ਵਾਲੀ ਸ੍ਰੀ ਰਾਮ ਕਥਾ ਸ਼ੁਰੂ ਸੂਬਾ ਸਰਕਾਰ ਐਲੋਪੈਥੀ ਦੇ ਨਾਲ ਰਵਾਇਤੀ ਮੈਡ...
Ad Position 24