ਲੇਖਕ, ਕਵੀ ਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੇ ਦਿਹਾਂਤ ’ਤੇ ਵਿਦਵਾਨਾਂ, ਕਵੀਆਂ, ਲੇਖਕਾਂ ਤੇ ਫਨਕਾਰਾਂ ਵਲੋਂ ਦੁੱਖ ਪ੍ਰਗਟ
ਚੰਡੀਗੜ੍ਹ, 22 ਅਗਸਤ (ਅਜਾਇਬ ਸਿੰਘ ਔਜਲਾ)-ਪੰਜਾਬੀ ਲੇਖਕ, ਕਵੀ ਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹੇ ਜਾਣ ’ਤੇ ਵਿਦਿਵਾਨਾਂ, ਕਵੀਆਂ, ਲੇਖਕਾਂ ਤੇ ਫਨਕਾਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਾਹਿਤਕਾਰ ਡਾ.
ਧ
ਧਰਮਪਾਲ ਉਪਾਸ਼ਕ ਦਾ ਸਸਕਾਰ ਅੱਜ
23-08-2026
ਚੰਡੀਗੜ੍ਹ, 22 ਅਗਸਤ (ਅਜਾਇਬ ਸਿੰਘ ਔਜਲਾ)-ਪੰਜਾਬੀ ਲੇਖਕ, ਕਵੀ ਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹੇ ਜਾਣ ’ਤੇ ਵਿਦਿਵਾਨਾਂ, ਕਵੀਆਂ, ਲੇਖਕਾਂ ਤੇ ਫਨਕਾਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਾਹਿਤਕਾਰ ਡਾ. ਸ਼ਿੰਦਰਪਾਲ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਮੇਲ ਸਿੰਘ, ਦੀਪਕ ਸ਼ਰਮਾ ਚਨਾਰਥਲ, ਪ੍ਰਸਿੱਧ ਰੰਗਕਰਮੀ, ਸੰਜੀਵਨ ਸਿੰਘ, ਬਲਕਾਰ ਸਿੱਧੂ ਨੇ ਦੁੱਖ ਦਾ ਇਜ਼ਹਾਰ ਕਰਦਿਆ ਕਿਹਾ ਕਿ ਧਰਮਪਾਲ ਉਪਾਸ਼ਕ ਧੀਮਾਂ ਬੋਲਣ ਵਾਲੇ ਆਪਣੇ ਆਲੇ-ਦੁਆਲੇ ਲਈ ਚਿੰਤਤ, ਨੇਕ ਦਿਲ ਇਨਸਾਨ ਸਨ। ਪੰਜਾਬੀ ਕਵੀ ਧਰਮਪਾਲ ਉਪਾਸ਼ਕ (83) ਦਾ ਪੀ. ਜੀ. ਆਈ. ਚੰਡੀਗੜ੍ਹ ’ਚ ਦਿਹਾਂਤ ਹੋ ਗਿਆ। ਉਹ ਪੰਜਾਬ ਟਰੈਕਟਰ ਵਿਚ ਨੌਕਰੀ ਲਈ 1973 ਵਿਚ ਮੁਹਾਲੀ ਆਏ ਸਨ ਅਤੇ ਵਰਕਰਜ਼ ਯੂਨੀਅਨ ਦੇ ਪਹਿਲੇ ਪ੍ਰਧਾਨ ਸਨ। ਉਹ ਪੰਜਾਬੀ ਸਾਹਿਤ ਸਭਾ ਤੇ ਪ੍ਰੈੱਸ ਕਲੱਬ ਮੁਹਾਲੀ ਦੇ ਵੀ ਪਹਿਲੇ ਪ੍ਰਧਾਨ ਸਨ। ਉਨ੍ਹਾਂ ਦੇ ਛੋਟੇ ਪੁੱਤਰ ਸੰਦੀਪ ਕੁਮਾਰ ਵੀ ਥੋੜੀ ਦੇਰ ਨਾਟਕ ਦੀ ਦੁਨੀਆਂ ਦਾ ਹਿੱਸਾ ਰਹੇ ਸਨ। ਉਨ੍ਹਾਂ ਦੀ ਪਤਨੀ ਸੀਤਾ ਦੇਵੀ ਸੋਸ਼ਲ ਵਰਕਰ ਸਨ ਤੇ ਮੁਹਾਲੀ ਮਿਊਸਪਲ ਕਮੇਟੀ ਲਈ ਚੁਣੇ ਗਏ ਸਨ। ਇਸੇ ਦੌਰਾਨ ਇਪਟਾ ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ, ਇਪਟਾ ਪੰਜਾਬ ਦੇ ਜਨਰਲ ਸੱੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕਮਲਨੈਣ ਸਿੰਘ ਸੇਖੋਂ, ਇਪਟਾ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਗੁਰਦਿਆਲ ਨਿਰਮਾਣ, ਹਰਜੀਤ ਕੈਂਥ, ਡਾ. ਕੁਲਦੀਪ ਦੀਪ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਬਿੱਟੂ ਔਲਖ, ਡਾ. ਹਰਭਜਨ ਸਿੰਘ, ਨਰਿੰਦਰ ਨੀਨਾ ਤੋਂ ਇਲਾਵਾ ਅਸ਼ੋਕ ਪੁਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੁੱਕੂ’, ਨਰਦਿੰਰ ਨਸਰੀਨ, ਗੁਰਵਿੰਦਰ ਬਾਕਰਪੁਰੀਆ ਤੇ ਰਿੱਤੂਰਾਗ ਧਰਮਪਾਲ ਉਪਾਸ਼ਕ ਹੋਰਾਂ ਦੀ ਦਿਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਧਰਮਪਾਲ ਉਪਾਸ਼ਕ ਦਾ ਅੰਤਿਮ ਸੰਸਕਾਰ ਐਤਵਾਰ 2 ਵਜੇ ਮੁਹਾਲੀ (ਨੇੜੇ ਬਲੌਂਗੀ) ਹੋਵੇਗਾ।