ਚੰਡੀਗੜ੍ਹ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਕਰਵਾਇਆ
ਚੰਡੀਗੜ੍ਹ, 22 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਯੂ. ਟੀ.
ਚੰਡੀਗੜ੍ਹ, 22 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਯੂ. ਟੀ. ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਇੰਟਰ ਸਕੂਲ ਰਾਜ ਖੇਡ ਟੂਰਨਾਮੈਂਟ ਵਿਚ ਅੱਜ ਤਲਵਾਰਬਾਜ਼ੀ, ਚੈੱਸ, ਵੁਸ਼ੂ, ਬਾਸਕਟਬਾਲ, ਖੋ-ਖੋ, ਫੁੱਟਬਾਲ, ਨਿਸ਼ਾਨੇਬਾਜ਼ੀ, ਸ਼ਕੂਐਸ਼ (ਰੈਕਟ ਖੇਡ) ਤੇ ਕ੍ਰਿਕਟ ਦੇ ਮੁਕਾਬਲੇ ਵੱਖ-ਵੱਖ ਥਾਵਾਂ ’ਤੇ ਕਰਵਾਏ ਗਏ। ਨਿਸ਼ਾਨੇਬਾਜ਼ੀ ਦੇ ਖੇਡੇ ਗਏ ਮੁਕਾਬਲਿਆਂ ਵਿਚੋਂ ਡੀ.ਏ.ਡੀ ਸਕੂਲ 8 ਨੇ ਪਹਿਲੀ ਥਾਂ ਪ੍ਰਾਪਤ ਕੀਤੀ ਹੈ, ਜਦੋਂ ਕਿ ਸਰਕਾਰੀ ਮਾਡਲ ਸੈਕੰਡਰੀ ਸਕੂਲ 56 ਨੇ ਦੂਜੀ ਥਾਂ, ਸੇਂਟ ਪੀਟਰਜ਼ ਸਕੂਲ 37 ਨੇ ਤੀਜੀ ਤੇ ਸਰਕਾਰੀ ਮਾਡਲ ਸੈਕੰਡਰੀ ਸਕੂਲ 37 ਨੇ ਚੌਥੀ ਥਾਂ ਹਾਸਲ ਕੀਤੀ ਹੈ। ਫੁੱਟਬਾਲ ਦੇ ਮੁਕਾਬਲਿਆਂ ਵਿਚ ਸਰਕਾਰੀ ਮਾਡਲ ਸੈਕੰਡਰੀ ਸਕੂਲ 40 ਨੇ ਚਿਤਕਾਰਾ ਸਕੂਲ 25 ਨੂੰ 1-2 ਦੇ ਅੰਤਰ ਨਾਲ ਹਰਾਇਆ। ਇਸੇ ਤਰ੍ਹਾਂ ਸਰਕਾਰੀ ਮਾਡਲ ਸੈਕੰਡਰੀ ਸਕੂਲ 37 ਨੇ ਸਰਕਾਰੀ ਮਾਡਲ ਸੈਕੰਡਰੀ ਸਕੂਲ 22 ਅਤੇ ਸਰਕਾਰੀ ਮਾਡਲ ਸੈਕੰਡਰੀ ਸਕੂਲ 21 ਨੇ ਜੀ. ਐਨ. ਪੀ. ਸਕੂਲ 30 ਨੂੰ ਕ੍ਰਮਵਾਰ ਸਿਫ਼ਰ ਦੇ ਮੁਕਾਬਲੇ 3-3 ਅੰਕਾਂ ਨਾਲ ਮਾਤ ਦਿੱਤੀ, ਜਦੋਂ ਕਿ ਵਿਵੇਕ ਹਾਈ ਸਕੂਲ 38 ਨੇ ਸ਼ਿਸੂ ਨਿਕੇਤਨ ਸਕੂਲ 22 ਅਤੇ ਸੰਤ ਕਬੀਰ ਸਕੂਲ 26 ਨੇ ਸੰਤ ਐਨੀਜ਼ ਸਕੂਲ 32 ਨੂੰ ਪਛਾੜਿਆ। ਉਮਰ ਵਰਗ 17 ਸਾਲ ਕੁੜੀਆਂ ਦੇ ਕ੍ਰਿਕਟ ਮੁਕਾਬਲਿਆਂ ਵਿਚ ਦਿੱਲੀ ਪਬਲਿਕ ਸਕੂਲ 40 ਦੀ ਟੀਮ ਨੇ ਸਰਕਾਰੀ ਮਾਡਲ ਹਾਈ ਸਕੂਲ 36 ਦੀ ਟੀਮ ਨੂੰ 8 ਵਿਕਟਾਂ ਨਾਲ ਹਰਾਇਆ। ਮੁਕਾਬਲੇ ਵਿਚ ਪਹਿਲੇ ਬੱਲੇਬਾਜ਼ੀ ਕਰਦਿਆਂ ਸਰਕਾਰੀ ਸਕੂਲ 36 ਦੀ ਟੀਮ ਨੇ 10 ਓਵਰਾਂ ਵਿਚ 34 ਦੌੜਾਂ ਬਣਾਈਆਂ ਸਨ। ਸਕੂਐਸ਼ ਖੇਡ ਦੇ ਉਮਰ ਵਰਗ 14 ਸਾਲ ਮੁੰਡਿਆਂ ਦੇ ਫਾਇਨਲ ਮੁਕਾਬਲਿਆਂ ਵਿਚ ਸਟ੍ਰੈਬਰੀ ਫੀਲਡ 26 ਨੇ ਸਰਕਾਰੀ ਮਾਡਲ ਹਾਈ ਸਕੂਲ 35 ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ’ਤੇ ਸਰਕਾਰੀ ਮਾਡਲ ਹਾਈ ਸਕੂਲ 35 ਅਤੇ ਤੀਜੇ ਸਥਾਨ ਅਤੇ ਸੇਂਟ ਜੋਹਨਜ਼ 26 ’ਤੇ ਰਿਹਾ। ਮੁੰਡਿਆਂ ਦੇ ਹੀ ਉਮਰ ਵਰਗ 19 ਸਾਲ ਦੇ ਫਾਈਨਲ ਮੁਕਾਬਲਿਆਂ ਵਿਚ ਸਟ੍ਰੈਬਰੀ ਫੀਲਡ ਸਕੂਲ 26 ਨੇ ਦਿੱਲੀ ਪਬਲਿਕ ਸਕੂਲ 40 ਹਰਾ ਕੇ ਜਿੱਤ ਪ੍ਰਾਪਤ ਕੀਤੀ। ਦੂਜੇ ਸਥਾਨ ’ਤੇ ਦਿੱਲੀ ਪਬਲਿਕ ਸਕੂਲ ਅਤੇ ਤੀਜੇ ਸਥਾਨ ’ਤੇ ਡੀ.ਏ.ਵੀ ਸਕੂਲ 15 ਰਿਹਾ। ਜਦੋਂ ਕਿ ਸਕੂਐਸ਼ ਵਿਚ ਕੁੜੀਆਂ ਦੇ ਉਮਰ ਵਰਗ 14 ਦੇ ਫਾਈਨਲ ਮੁਕਾਬਲੇ ਵਿਚ ਦਿੱਲੀ ਪਬਲਿਕ ਸਕੂਲ 40 ਨੇ ਜਿੱਤ ਪ੍ਰਾਪਤ ਕੀਤੀ ਹੈ। ਦਿੱਲੀ ਪਬਲਿਕ ਸਕੂਲ ਨੇ ਆਖਰੀ ਮੁਕਾਬਲੇ ਵਿਚ ਸਰਕਾਰੀ ਮਾਡਲ ਹਾਈ ਸਕੂਲ 42 ਨੂੰ ਹਰਾਇਆ। ਸੇਂਟ ਕਬੀਰ ਸਕੂਲ 26 ਤੀਜੇ ਸਥਾਨ ’ਤੇ ਰਿਹਾ।