ਪੈੱਕ ’ਚ ਨਵੇਂ ਦਾਖਲ ਹੋਏ ਐਮ .ਟੈੱਕ. ਤੇ ਬੀ. ਟੈੱਕ. ਬੈਚ ਦੇ ਵਿਦਿਆਰਥੀਆ ਲਈ ਪ੍ਰੋਗਰਾਮ ਕਰਵਾਇਆ
ਚੰਡੀਗੜ੍ਹ, 22 ਅਗਸਤ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਨਵੇਂ ਦਾਖ਼ਲ ਹੋਏ ਐਮ. ਟੈੱਕ ਬੈਚ 2028 ਅਤੇ ਬੀ.
ਚੰਡੀਗੜ੍ਹ, 22 ਅਗਸਤ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਨਵੇਂ ਦਾਖ਼ਲ ਹੋਏ ਐਮ.ਟੈੱਕ ਬੈਚ 2028 ਅਤੇ ਬੀ.ਟੈੱਕ. ਬੈਚ 2026–30 ਦੇ ਸਵਾਗਤ ਲਈ ਕ੍ਰਮਵਾਰ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਦੋ ਰੋਜ਼ਾ ਪ੍ਰੋਗਰਾਮਾਂ ਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਸੰਸਥਾ ਦੇ ਅਕਾਦਮਿਕ ਮਾਹੌਲ, ਲੀਡਰਸ਼ਿਪ, ਖੋਜ ਅਤੇ ਨਵੀਨਤਾ ਦੇ ਮੌਕਿਆਂ, ਵਿਦਿਆਰਥੀ ਗਤੀਵਿਧੀਆਂ, ਉਪਲਬਧ ਸਹੂਲਤਾਂ ਤੇ ਜੀਵੰਤ ਕੈਂਪਸ ਜੀਵਨ ਨਾਲ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਰਸਮੀ ਸਵਾਗਤ ਨਾਲ ਹੋਈ। ਪ੍ਰੋ. ਰਾਜੇਸ਼ ਕੁਮਾਰ ਭਾਟੀਆ ਡਾਇਰੈਕਟਰ ਪੈੱਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਵਿਚ ਵਿਦਿਆਰਥੀਆ ਦਾ ਸਵਾਗਤ ਕੀਤਾ। ਪ੍ਰੋਗਰਾਮ ਵਿਚ ਪ੍ਰੋ. ਐਸ. ਕੇ. ਮੰਗਲ ਡੀਨ ਅਕਾਦਮਿਕ ਅਫੇਅਰਜ਼, ਡਾ. ਪੁਨੀਤ ਚਾਵਲਾ ਡੀਨ ਸਟੂਡੈਂਟ ਵੈਲਫੇਅਰ, ਪ੍ਰੋ. ਉਮੇਸ਼ ਸ਼ਰਮਾ ਡੀਨ, ਡਾ. ਸੰਜੇ ਕੁਮਾਰ ਬਟਿਸ਼ ਮੁਖੀ ਕੰਪਿਊਟਰ ਸੈਂਟਰ, ਡਾ. ਜੇ. ਡੀ. ਸ਼ਰਮਾ ਮੁਖੀ ਕਰੀਅਰ ਡਿਵੈਲਪਮੈਂਟ ਤੇ ਡਾ. ਸੀਮਾ ਵਸ਼ਿਸ਼ਠਾ ਸੀਨੀਅਰ ਲਾਇਬ੍ਰੇਰੀਅਨ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੌਰਾਨ ਸੰਸਥਾ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੀ ਇਕ ਡਾਕੂਮੈਂਟਰੀ ਵੀ ਦਿਖਾਈ ਗਈ। ਜਿਸ ਤੋਂ ਬਾਅਦ ਵਿਭਾਗੀ ਦੌਰੇ ਤੇ ਖੋਜ ਸਬੰਧੀ ਵਿਚਾਰ-ਵਟਾਂਦਰੇ ਕਰਵਾਏ ਗਏ। ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ, ਵਿਭਾਗੀ ਲੈਬਾਰਟਰੀਆਂ ਅਤੇ ਖੋਜ ਸਹੂਲਤਾਂ ਦਾ ਦੌਰਾ ਕੀਤਾ ਅਤੇ ਆਪਣੇ-ਆਪਣੇ ਵਿਭਾਗਾਂ ਨਾਲ ਜਾਣ-ਪਛਾਣ ਕੀਤੀ। ਸੰਸਥਾ ਦੇ ਦੌਰੇ ਰਾਹੀਂ ਵਿਦਿਆਰਥੀਆਂ ਨੂੰ ਪੈੱਕ ਕੈਂਪਸ ਤੇ ਇਸ ਦੇ ਅਕਾਦਮਿਕ ਮਾਹੌਲ ਨੂੰ ਸਮਝਣ ਦਾ ਮੌਕਾ ਵੀ ਮਿਲਿਆ। ਪ੍ਰੋਗਰਾਮ ਦਾ ਸਮਾਪਨ ਧੰਨਵਾਦ ਦੇ ਮਤੇ ਨਾਲ ਹੋਇਆ।