ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 ਦੇ ਲਾਭਪਾਤਰੀਆਂ ’ਤੇ ਆਰਥਿਕ ਬੋਝ ਘੱਟ ਕਰਨ ਦਾ ਕੀਤਾ ਫ਼ੈਸਲਾ- ਡਾ. ਸੁਮਿਤਾ ਮਿਸ਼ਰਾ
ਚੰਡੀਗੜ੍ਹ, 22 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2. 0 ਦੇ ਲਾਭਪਾਤਰੀਆਂ ਉੱਤੇ ਆਰਥਿਕ ਬੋਝ ਘੱਟ ਕਰਨ ਦਾ ਜਨਹਿਤੈਸ਼ੀ ਫ਼ੈਸਲਾ ਲਿਆ ਹੈ।
ਚੰਡੀਗੜ੍ਹ, 22 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 ਦੇ ਲਾਭਪਾਤਰੀਆਂ ਉੱਤੇ ਆਰਥਿਕ ਬੋਝ ਘੱਟ ਕਰਨ ਦਾ ਜਨਹਿਤੈਸ਼ੀ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਉੱਤੇ ਇਸ ਯੋਜਨਾ ਤਹਿਤ 60 ਵਰਗ ਮੀਟਰ ਤੱਕ ਦੇ ਘਰਾਂ ਲਈ ਕਨਵੇਅੰਸ ਡੀਡ (ਮਲਕੀਅਤ ਤਬਦੀਲੀ ਵਿਲੇਖ) ਉੱਤੇ ਸਟੈਂਪ ਡਿਊਟੀ ਅਤੇ ਰਜਿਸਟਰੇਸ਼ਨ ਫ਼ੀਸ 500-500 ਰੁਪਏ ਤੈਅ ਕੀਤੀ ਹੈ। ਮਾਲ ਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਵਿਭਾਗ ਨੇ 10 ਅਗਸਤ ਨੂੰ ਸਟੈਂਪ ਡਿਊਟੀ ਅਤੇ ਰਜਿਸਟਰੇਸ਼ਨ ਫ਼ੀਸ ਨਾਲ ਸਬੰਧਤ ਦੋ ਵੱਖ-ਵੱਖ ਹੁਕਮ ਜਾਰੀ ਕੀਤੇ ਸਨ। ਇਹ ਹੁਕਮ 13 ਅਗਸਤ ਨੂੰ ਹਰਿਆਣਾ ਸਰਕਾਰ ਦੇ ਗਜ਼ਟ ਵਿੱਚ ਪ੍ਰਕਾਸ਼ਤ ਕੀਤੇ ਗਏ ਸਨ। ਇਹ ਛੋਟ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ 2.0 ਤਹਿਤ 60 ਵਰਗ ਮੀਟਰ ਤੱਕ ਦੇ ਯੋਗ ਘਰਾਂ ਲਈ ਹੀ ਹੈ ਅਤੇ ਹੋਰ ਜਾਇਦਾਦ ਲੈਣ-ਦੇਣ ਉੱਤੇ ਲਾਗੂ ਹੋਣ ਵਾਲੇ ਖਰਚੇ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟ ਜਾਂ ਕਮੀ ਦਾ ਪ੍ਰਬੰਧ ਨਹੀਂ ਕਰਦੀ ਹੈ।