ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ ਨੇ 11 ਸੋਨੇ ਦੇ ਤਗਮੇ ਜਿੱਤੇ
ਚੰਡੀਗੜ੍ਹ, 22 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਕੇਂਦਰੀ ਸਕੂਲ ਸਿੱਖਿਆ ਬੋਰਡ ਵਲੋਂ ਫ਼ਤਿਹਾਬਾਦ ਵਿਚ ਕਰਵਾਏ ਗਏ ਅਥਲੈਟਿਕਸ ਟੂਰਨਾਮੈਂਟ ਦੌਰਾਨ ਸੇਂਟ ਸੋਲਜ਼ਰ ਇੰਟਰਨੈਸ਼ਨਲ ਸਕੂਲ ਸੈਕਟਰ 28 ਦੇ ਖਿਡਾਰੀਆਂ ਨੇ ਅਥਲੈਟਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਸੋਨ ਤਗਮੇ ਜਿੱਤ ਕੇ ਕਲੱਸਟਰ ਦੀ ਜੇਤੂ ਟਰਾਫੀ ਹਾਸਲ ਕੀਤੀ ਹੈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਸੇਂਟ ਸੋਲਜ਼ਰ ਸਕੂਲ 28 ਦੀ ਟੀਮ ਨੇ ਸੀ.
ਚੰਡੀਗੜ੍ਹ, 22 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਕੇਂਦਰੀ ਸਕੂਲ ਸਿੱਖਿਆ ਬੋਰਡ ਵਲੋਂ ਫ਼ਤਿਹਾਬਾਦ ਵਿਚ ਕਰਵਾਏ ਗਏ ਅਥਲੈਟਿਕਸ ਟੂਰਨਾਮੈਂਟ ਦੌਰਾਨ ਸੇਂਟ ਸੋਲਜ਼ਰ ਇੰਟਰਨੈਸ਼ਨਲ ਸਕੂਲ ਸੈਕਟਰ 28 ਦੇ ਖਿਡਾਰੀਆਂ ਨੇ ਅਥਲੈਟਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਸੋਨ ਤਗਮੇ ਜਿੱਤ ਕੇ ਕਲੱਸਟਰ ਦੀ ਜੇਤੂ ਟਰਾਫੀ ਹਾਸਲ ਕੀਤੀ ਹੈ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਸੇਂਟ ਸੋਲਜ਼ਰ ਸਕੂਲ 28 ਦੀ ਟੀਮ ਨੇ ਸੀ.ਬੀ.ਐਸ.ਈ. ਐਥਲੈਟਿਕਸ ਨੈਸ਼ਨਲ ਚੈਂਪੀਅਨਸ਼ਿਪ ਲਈ ਵੀ ਕੁਆਲੀਫ਼ਾਈ ਕਰ ਲਿਆ ਹੈ।ਫ਼ਤਿਹਾਬਾਦ ਦੇ ਬਾਲ ਭਾਰਤੀ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਸੀ.ਬੀ.ਐਸ.ਈ. ਕਲੱਸਟਰ 16 ਦਾ ਟੂਰਨਾਮੈਂਟ ਖੇਡਿਆ ਗਿਆ, ਜਿਸ ਵਿਚ ਐਥਲੈਟਿਸਕ ਖੇਡ ਦੇ ਉਮਰ ਵਰਗ 17 ਸਾਲ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਸੇਂਟ ਸੋਲਜ਼ਰ ਸਕੂਲ ਦੀ ਮੁੰਡਿਆਂ ਦੀ ਟੀਮ ਨੇ ਕਾਂਸੀ ਤੇ ਚਾਂਦੀ ਦੇ ਇਕ-ਇਕ ਤਗਮੇ ਸਮੇਤ 11 ਸੋਨੇ ਦੇ ਤਗਮੇ ਜਿੱਤੇ ਹਨ। ਸਕੂਲ ਦੀ ਇਸ ਸ਼ਾਨਦਾਰ ਜਿੱਤ ਵਿਚ ਕਲਾਸ 11ਵੀਂ ਆਰਟਸ ਦੇ ਪ੍ਰਣਵ ਠਾਕੁਰ ਨੇ ਟੀਮ ਦੀ ਸਫਲਤਾ ਵਿਚ ਮੁੱਖ ਭੂਮਿਕਾ ਨਿਭਾਈ। ਉਸਨੇ 100 ਮੀਟਰ, 4 ਗੁਣਾ 100 ਮੀਟਰ ਅਤੇ 4 ਗੁਣਾ 400 ਮੀਟਰ ਰਿਲੇਅ ਵਿਚ ਸੋਨੇ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਕਲਾਸ 10ਵੀਂ ਦੇ ਕੁਸ਼ ਦਹੀਆ ਨੇ 200 ਮੀਟਰ ਵਿਚ ਕਾਂਸੀ ਦਾ ਤਗਮਾ ਜਿੱਤਿਆ, ਜਦੋਂ ਕਿ 4 ਗੁਣਾ 100 ਮੀਟਰ ਅਤੇ 4 ਗੁਣਾ 400 ਮੀਟਰ ਰਿਲੇਅ ਵਿਚ ਸੋਨੇ ਦੇ ਤਗਮੇ ਵੀ ਟੀਮ ਦੀ ਸਫਲਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਜਦੋਂ ਕਿ ਅਸ਼ਵਿਨ ਰਾਓ (ਕਲਾਸ 11ਵੀਂ), ਅਮਿਤ ਯਾਦਵ (ਕਲਾਸ 11ਵੀਂ ਆਰਟਸ), ਅਤੇ ਦਿਨਕਰ (ਕਲਾਸ 10ਵੀਂ) ਨੇ 4 ਗੁਣਾ 100 ਮੀਟਰ ਅਤੇ 4 ਗੁਣਾ 400 ਮੀਟਰ ਰਿਲੇਅ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ਟੀਮ ਨੂੰ ਚੈਂਪੀਅਨ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਈ। ਸਕੂਲ ਦੀ ਕੈਪ ਵਿਚ ਇੱਕ ਹੋਰ ਖੰਭ ਉਦੋਂ ਜੁੜਿਆ ਜਦੋਂ ਗੁਰਨੂਰ ਨੇ ਉਮਰ ਵਰ ਗ 19 ਵਰਗ ਵਿਚ 100 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ। ਸਕੂਲ ਦੀ ਪ੍ਰਿੰਸੀਪਲ ਅਨੀਸ਼ਾ ਘੁੰਮਣ ਨੇ ਸਾਰੇ ਖਿਡਾਰੀਆਂ ਅਤੇ ਕੋਚ ਸੁਰਿੰਦਰ ਪਾਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।