14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਵਿਦੇਸ਼ਾਂ ’ ਚ ਲੁਕੇ ਗੈਂਗਸਟਰਾਂ ’ ਤੇ ਐੱਸ . ਟੀ . ਐੱਫ . ਦਾ ਸ਼ਿਕੰਜਾ 27 ਅਪਰਾਧੀ ਡਿਪੋਰਟ/ਐਕਸਟ੍ਰੇਡਾਈਟ ਕਰਵਾ ਕੇ ਭਾਰਤ ਲਿਆਂਦੇ

ਪੰਚਕੂਲਾ, 14 ਸਤੰਬਰ (ਕਪਿਲ)- ਹਰਿਆਣਾ ਐੱਸ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਪੰਚਕੂਲਾ, 14 ਸਤੰਬਰ (ਕਪਿਲ)- ਹਰਿਆਣਾ ਐੱਸ. ਟੀ. ਐੱਫ. ਨੇ ਵਿਦੇਸ਼ਾਂ ’ਚ ਲੁਕੇ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਅਪਰਾਧੀਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਹੁਣ ਤੱਕ 27 ਗੈਂਗਸਟਰਾਂ ਨੂੰ ਡਿਪੋਰਟ/ਐਕਸਟ੍ਰੇਡਾਈਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ ’ਚ 2025 ਦੌਰਾਨ 7 ਅਤੇ 2026 ’ਚ ਹੁਣ ਤੱਕ 14 ਅਪਰਾਧੀ ਸ਼ਾਮਿਲ ਹਨ। ਹਾਲ ਹੀ ’ਚ 4 ਅਗਸਤ ਨੂੰ ਇਕ ਵਾਂਛਿਤ ਅਪਰਾਧੀ ਨੂੰ ਯੂ. ਏ. ਈ. ਤੋਂ ਡਿਪੋਰਟ ਕਰਵਾ ਕੇ ਲਿਆਂਦਾ ਗਿਆ। ਡੀ. ਜੀ. ਪੀ. ਅਜੈ ਸਿੰਘਲ ਨੇ ਕਿਹਾ ਕਿ ਪੁਲਿਸ ਦੀ ਸੰਗਠਿਤ ਅਪਰਾਧ ਦੇ ਪੂਰੇ ਤੰਤਰ ’ਤੇ ਵਾਰ ਕਰਨ ਦੀ ਨੀਤੀ ਹੈ। ਵਿਦੇਸ਼ਾਂ ’ਚ ਬੈਠੇ ਅਪਰਾਧੀਆਂ ਦੇ ਸਥਾਨਕ ਸਾਥੀਆਂ, ਹਥਿਆਰ ਸਪਲਾਇਰਾਂ, ਫਾਈਨੈਂਸਰਾਂ ਅਤੇ ਡਿਜੀਟਲ ਨੈੱਟਵਰਕ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਆਈ. ਜੀ. ਪੀ. ਸਤੀਸ਼ ਬਾਲਨ ਨੇ ਦੱਸਿਆ ਕਿ ਮਨੁੱਖੀ ਅਤੇ ਤਕਨੀਕੀ ਖੁਫੀਆ ਜਾਣਕਾਰੀ ਰਾਹੀਂ ਵਿਦੇਸ਼ੀ ਗੈਂਗਸਟਰਾਂ ਦੀਆਂ ਗਤੀਵਿਧੀਆਂ ਅਤੇ ਯਾਤਰਾ ਰਿਕਾਰਡ ਖੰਗਾਲੇ ਜਾ ਰਹੇ ਹਨ। 12 ਗੈਂਗਸਟਰ ਵਿਦੇਸ਼ਾਂ ’ਚ ਹਿਰਾਸਤ ’ਚ ਲਏ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਕਾਰਵਾਈ ਜਾਰੀ ਹੈ। ਅਗਸਤ 2023 ਤੋਂ ਹੁਣ ਤੱਕ 144 ਐੱਲ.ਓ.ਸੀ., 54 ਰੈੱਡ ਕਾਰਨਰ ਨੋਟਿਸ ਅਤੇ 53 ਇੰਟਰਪੋਲ ਰੈਫਰੈਂਸ ਜਾਰੀ ਕੀਤੇ ਗਏ ਹਨ। 93 ਪਾਸਪੋਰਟ ਰੱਦ, 9 ਪ੍ਰੋਵਿਜ਼ਨਲ ਅਰੇਸਟ ਰਿਕਵੈਸਟ ਅਤੇ 16 ਐਕਸਟ੍ਰੇਡੀਸ਼ਨ ਰਿਕਵੈਸਟ ਭੇਜੀਆਂ ਗਈਆਂ ਹਨ। ਐੱਸ. ਟੀ. ਐੱਫ. ਵਲੋਂ ਗੈਂਗਸਟਰਾਂ ਦੇ ਵਿੱਤੀ ਲੈਣ-ਦੇਣ, ਕ੍ਰਿਪਟੋਕਰੰਸੀ/ਯੂ.ਐੱਸ.ਡੀ.ਟੀ. ਚੈਨਲਾਂ, ਡਿਜੀਟਲ ਫੁੱਟਪ੍ਰਿੰਟ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਪੁਲਿਸ ਨਾਲ ਰੀਅਲ-ਟਾਈਮ ਖੁਫੀਆ ਜਾਣਕਾਰੀ ਸਾਂਝੀ ਕਰਕੇ ਸਾਂਝੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਐੱਨ. ਆਈ. ਏ. ਦੇ ਓ. ਸੀ. ਐੱਨ. ਡੀ. ਪਲੇਟਫਾਰਮ ਰਾਹੀਂ ਗੈਂਗਾਂ ਦੇ ਰਿ3ਕਾਰਡ, ਸੰਬੰਧਾਂ, ਹਥਿਆਰਾਂ, ਵਾਹਨਾਂ, ਸੰਚਾਰ ਅਤੇ ਵਿੱਤੀ ਨੈੱਟਵਰਕ ਦੀ ਜਾਣਕਾਰੀ ਸਾਂਝੀ ਕਰਕੇ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਠਾਕੁਰ ਦੁਆਰਾ ਮੰਦਰ ਦੇ ਬਾਹਰ ਹੋਏ ਗ੍ਰਨੇਡ ਧਮਾਕੇ ਦਾ ਮਾਮਲਾ ਮੁੜ ਚਰਚਾ ’ ਚ ਆਇਆ ਨਿਆਇਕ ਹਿਰਾਸਤ ’ਚ ਬੰਦ ਤਿੰਨ ਮੁਲਜ਼ਮਾਂ... ਅਗਲੀ ਖ਼ਬਰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਦੋ ਮੁਲਜ਼ਮ ਕਾਬੂ ਅਦਾਲਤ ਨੇ ਦੋਵਾਂ ਨੂੰ ਭੇਜਿਆ ਨਿਆਇਕ ਹਿਰਾਸਤ ’ਚ
Ad Position 24