ਅਜੀਤ, ਜਲੰਧਰ
ਪਿੰਡ ਖਿਜ਼ਰਾਬਾਦ ਦੀ ਪੰਚਾਇਤੀ ਜ਼ਮੀਨ ’ ਤੇ ਕੀਤਾ ਨਾਜਾਇਜ਼ ਕਬਜ਼ਾ
ਮਾਜਰੀ, 14 ਸਤੰਬਰ (ਕੁਲਵੰਤ ਸਿੰਘ ਧੀਮਾਨ)- ਕਸਬਾ ਖਿਜ਼ਰਾਬਾਦ ਦੇ ਕੁਝ ਵਿਅਕਤੀਆਂ ਵਲੋਂ ਸਰਕਾਰੀ ਸਕੂਲ ਨੇੜੇ ਖਿਜ਼ਰਾਬਾਦ ਸੰਪਰਕ ਸੜਕ ’ਤੇ ਸਥਿਤ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਗ੍ਰਾਮ ਪੰਚਾਇਤ ਸਰਪੰਚ ਹਰਜੀਤ ਕੌਰ ਹੇਠਲੀ ਪੱਟੀ ਨੇ ਦੱਸਿਆ ਕਿ ਨਾਜਾਇਜ਼ ਕਬਜ਼ਾ ਕਰਨ ਸੰਬੰਧੀ ਬਲਾਕ ਵਿਕਾਸ ਪੰਚਾਇਤਾਂ ਅਫਸਰ ਮਾਜਰੀ ਤੇ ਡੀ. ਡੀ.
ਜ
ਜਿਸ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਉਸ ਜ਼ਮੀਨ ਦੀ ਤਸਵੀਰ । ਤਸਵੀਰ : ਕੁਲਵੰਤ ਸਿੰਘ ਧੀਮਾਨ
15-09-2026
ਮਾਜਰੀ, 14 ਸਤੰਬਰ (ਕੁਲਵੰਤ ਸਿੰਘ ਧੀਮਾਨ)- ਕਸਬਾ ਖਿਜ਼ਰਾਬਾਦ ਦੇ ਕੁਝ ਵਿਅਕਤੀਆਂ ਵਲੋਂ ਸਰਕਾਰੀ ਸਕੂਲ ਨੇੜੇ ਖਿਜ਼ਰਾਬਾਦ ਸੰਪਰਕ ਸੜਕ ’ਤੇ ਸਥਿਤ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਗ੍ਰਾਮ ਪੰਚਾਇਤ ਸਰਪੰਚ ਹਰਜੀਤ ਕੌਰ ਹੇਠਲੀ ਪੱਟੀ ਨੇ ਦੱਸਿਆ ਕਿ ਨਾਜਾਇਜ਼ ਕਬਜ਼ਾ ਕਰਨ ਸੰਬੰਧੀ ਬਲਾਕ ਵਿਕਾਸ ਪੰਚਾਇਤਾਂ ਅਫਸਰ ਮਾਜਰੀ ਤੇ ਡੀ. ਡੀ. ਪੀ. ਓ. ਮੁਹਾਲੀ ਨੂੰ ਇਕ ਦਰਖਾਸਤ ਦਿੱਤੀ ਗਈ ਕਿ ਪਿੰਡ ਦੇ ਵਸਨੀਕ ਸੁਰਿੰਦਰ ਸਿੰਘ ਰਿੰਕੂ ,ਗੁਰਪਿੰਦਰ ਸਿੰਘ , ਸੁਖਜਿੰਦਰ ਸਿੰਘ ਉਰਫ ਵਿੱਕੀ ਪੁੱਤਰਾਨ ਸ੍ਰੀ ਅਮਰਜੀਤ ਸਿੰਘ ਵਲੋਂ ਗ੍ਰਾਮ ਪੰਚਾਇਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨ੍ਹਾਂ ਦੇ ਆਬਾਦੀ ਵਿਚ ਪਹਿਲਾ ਹੀ ਮਕਾਨ ਬਣੇ ਹੋਏ ਹਨ ਅਤੇ ਹੁਣ ਪੰਚਾਇਤੀ ਜਗ੍ਹਾ ਤੇ ਨਾਜਾਇਬ ਕਬਜ਼ਾ ਕਰ ਰਹੇ ਹਨ। ਇਨ੍ਹਾਂ ਵਿਅਕਤੀਆਂ ਨੇ ਪਿਛਲੀ ਪੰਚਾਇਤ ਦੇ ਸਮੇਂ ਵੀ ਅਜਿਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਬੀ. ਡੀ. ਪੀ. ਓ. ਦਫਤਰ ਵਲੋਂ ਪੱਤਰ ਨੰਬਰ 2694 ਮਿਤੀ 9/11/2018 ਰਾਹੀਂ ਪੁਲਿਸ ਨੂੰ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ ਹੁਣ ਇਹ ਵਿਅਕਤੀ ਫਿਰ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਹਨ, ਗ੍ਰਾਮ ਪੰਚਾਇਤ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋ ਮੰਗ ਕੀਤੀ ਕਿ ਉਕਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਚਾਇਤੀ ਜ਼ਮੀਨ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਹਟਾਇਆ ਜਾ ਸਕੇ।