ਬਿਜਲੀ ਵਿਭਾਗ ਸੁਧਾਰ ਦੇ ਰਾਹ ’ ਤੇ * ਚਾਰ-ਪਿੱਲਰ ਵਾਲੇ ਟਾਵਰਾਂ ਦੀ ਥਾਂ ਮੋਨੋਪੋਲ ਟਾਵਰ ਸਥਾਪਿਤ
ਡੇਰਾਬੱਸੀ, 28 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਖੇਤਰ ਵਿਚ ਬਿਜਲੀ ਦੇ ਟਰਾਂਸਮਿਸ਼ਨ ਢਾਂਚੇ ਨੂੰ ਆਧੁਨਿਕ ਬਣਾਉਣ ਵੱਲ ਕਦਮ ਚੁੱਕਦਿਆਂ ਪਹਿਲੀ ਵਾਰ ਚਾਰ-ਪਿੱਲਰ ਵਾਲੇ ਟਾਵਰਾਂ ਦੀ ਥਾਂ ਮੋਨੋਪੋਲ ਟਾਵਰ ਸਥਾਪਿਤ ਕੀਤੇ ਗਏ ਹਨ। ਬਰਵਾਲਾ ਰੋਡ ’ਤੇ ਤੰਗ ਥਾਂ ਅਤੇ ਬਿਜਲੀ ਦੀਆਂ ਲਾਈਨਾਂ ਦੇ ਵਧਦੇ ਜਾਲ ਨੂੰ ਦੇਖਦਿਆਂ ਬਿਜਲੀ ਵਿਭਾਗ ਵਲੋਂ ਇਹ ਨਵਾਂ ਪ੍ਰਬੰਧ ਕੀਤਾ ਗਿਆ ਹੈ।
ਬ
ਬਰਵਾਲਾ ਸੜਕ ਤੇ ਇਕ ਇਕ ਪਾਸੇ ਲਗਿਆ ਵੱਡਾ ਪੋਲ ਅਤੇ ਦੂਜੇ ਪਾਸੇ ਸੜਕ ਤੇ ਬਿਜਲੀ ਦੀ ਤਾਰਾਂ ਦਾ ਜੰਜਾਲ। ਤਸਵੀਰ : ਗੁਰਮੀਤ ਸਿੰਘ
29-09-2026
ਡੇਰਾਬੱਸੀ, 28 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਖੇਤਰ ਵਿਚ ਬਿਜਲੀ ਦੇ ਟਰਾਂਸਮਿਸ਼ਨ ਢਾਂਚੇ ਨੂੰ ਆਧੁਨਿਕ ਬਣਾਉਣ ਵੱਲ ਕਦਮ ਚੁੱਕਦਿਆਂ ਪਹਿਲੀ ਵਾਰ ਚਾਰ-ਪਿੱਲਰ ਵਾਲੇ ਟਾਵਰਾਂ ਦੀ ਥਾਂ ਮੋਨੋਪੋਲ ਟਾਵਰ ਸਥਾਪਿਤ ਕੀਤੇ ਗਏ ਹਨ। ਬਰਵਾਲਾ ਰੋਡ ’ਤੇ ਤੰਗ ਥਾਂ ਅਤੇ ਬਿਜਲੀ ਦੀਆਂ ਲਾਈਨਾਂ ਦੇ ਵਧਦੇ ਜਾਲ ਨੂੰ ਦੇਖਦਿਆਂ ਬਿਜਲੀ ਵਿਭਾਗ ਵਲੋਂ ਇਹ ਨਵਾਂ ਪ੍ਰਬੰਧ ਕੀਤਾ ਗਿਆ ਹੈ। ਸੈਦਪੁਰਾ ਸਥਿਤ 220 ਕੇ.ਵੀ. ਗਰਿੱਡ ਤੋਂ ਭਗਵਾਨਪੁਰ ਦੇ ਨਵੇਂ 66 ਕੇ.ਵੀ. ਗਰਿੱਡ ਤੱਕ ਹਾਈ ਟੈਂਸ਼ਨ ਬਿਜਲੀ ਪਹੁੰਚਾਉਣ ਲਈ ਬਰਵਾਲਾ ਰੋਡ ’ਤੇ ਕੁੱਲ 11 ਮੋਨੋਪੋਲ ਲਗਾਏ ਗਏ ਹਨ। ਸਟੀਲ ਦੇ ਬਣੇ ਇਨ੍ਹਾਂ ਪੋਲਾਂ ਦੀ ਕੁੱਲ ਲੰਬਾਈ ਕਰੀਬ 80 ਫੁੱਟ ਹੈ, ਜਿਸ ਵਿਚੋਂ ਲਗਭਗ 50 ਫੁੱਟ ਜ਼ਮੀਨ ਤੋਂ ਉੱਪਰ ਅਤੇ 30 ਫੁੱਟ ਹਿੱਸਾ ਜ਼ਮੀਨ ਵਿਚ ਧੱਸਿਆ ਹੋਇਆ ਹੈ। ਪਾਵਰਕੌਮ ਦੇ ਐੱਸ. ਡੀ. ਓ. ਟਿੰਕੂ ਸ਼ਰਮਾ ਅਤੇ ਜੇ. ਈ. ਗਗਨਦੀਪ ਸਿੰਘ ਅਨੁਸਾਰ ਮੌਜੂਦਾ ਸਮੇਂ ਇਨ੍ਹਾਂ ’ਤੇ ਇਕ ਸਰਕਟ ਰਾਹੀਂ ਸਪਲਾਈ ਚੱਲ ਰਹੀ ਹੈ, ਪਰ ਭਵਿੱਖ ਵਿਚ ਚਾਰ ਸਰਕਟਾਂ ਲਈ ਪ੍ਰਬੰਧ ਕੀਤਾ ਗਿਆ ਹੈ। ਨਵੇਂ ਭਗਵਾਨਪੁਰ ਗਰਿੱਡ ਵਿਚ 20 ਐੱਮ. ਵੀ. ਏ. ਦਾ ਪਹਿਲਾ ਟਰਾਂਸਫਾਰਮਰ ਚਾਲੂ ਕਰ ਦਿੱਤਾ ਗਿਆ ਹੈ, ਜਦਕਿ ਦੂਜਾ ਟਰਾਂਸਫਾਰਮਰ ਵੀ ਜਲਦ ਸਥਾਪਿਤ ਕੀਤਾ ਜਾਵੇਗਾ। ਗਰਿੱਡ ਨਾਲ ਛੇ ਉਦਯੋਗਿਕ ਫੀਡਰ ਜੋੜੇ ਗਏ ਹਨ। 75 ਫੀਸਦੀ ਤੱਕ ਘੱਟ ਜਗ੍ਹਾ ਦੀ ਲੋੜ ਵਿਭਾਗ ਅਨੁਸਾਰ ਮੋਨੋਪੋਲ ਰਵਾਇਤੀ ਟਾਵਰਾਂ ਦੇ ਮੁਕਾਬਲੇ ਕਾਫ਼ੀ ਘੱਟ ਜਗ੍ਹਾ ਘੇਰਦੇ ਹਨ। ਇਸ ਕਾਰਨ ਤੰਗ ਰਸਤਿਆਂ ਅਤੇ ਘਣੀ ਆਬਾਦੀ ਵਾਲੇ ਖੇਤਰਾਂ ਵਿਚ ਇਨ੍ਹਾਂ ਦੀ ਵਰਤੋਂ ਸੁਖਾਲੀ ਰਹਿੰਦੀ ਹੈ। ਇਸ ਤੋਂ ਇਲਾਵਾ ਨਿਰਮਾਣ ਤੇ ਰੱਖ-ਰਖਾਅ ਵੀ ਤੁਲਨਾਤਮਕ ਤੌਰ ’ਤੇ ਆਸਾਨ ਮੰਨਿਆ ਜਾਂਦਾ ਹੈ। ਡੇਰਾਬੱਸੀ ਵਿਚ ਇਸ ਪ੍ਰਯੋਗ ਤੋਂ ਬਾਅਦ ਹੁਣ ਦਿਹਾਤੀ ਖੇਤਰਾਂ ਵਿਚ ਵੀ ਰਵਾਇਤੀ ਟਾਵਰਾਂ ਦੀ ਥਾਂ ਮੋਨੋਪੋਲ ਲਗਾਉਣ ਦੀ ਮੰਗ ਉੱਠਣ ਲੱਗੀ ਹੈ।