10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਘਰ ਦੇ ਬਾਹਰੋਂ ਟਰੈਕਟਰ - ਟਰਾਲੀ ਚੋਰੀ

ਡੇਰਾਬੱਸੀ, 9 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਗੁਲਾਬਗੜ੍ਹ ਨੇੜੇ ਸਥਿਤ ਨਰੇਸ਼ ਵਿਹਾਰ ਕਾਲੋਨੀ ‘ਚੋਂ ਘਰ ਦੇ ਬਾਹਰ ਖੜ੍ਹੇ ਟਰੈਕਟਰ-ਟਰਾਲੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਵਲੋਂ ਅੱਧੀ ਰਾਤ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀਆਂ ਤਸਵੀਰਾਂ ਨੇੜਲੇ ਸੀ.

Ad Position 21
No active advertisement
ਅਜੀਤ ਡੈਸਕ 10-10-2026
ਡੇਰਾਬੱਸੀ, 9 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਗੁਲਾਬਗੜ੍ਹ ਨੇੜੇ ਸਥਿਤ ਨਰੇਸ਼ ਵਿਹਾਰ ਕਾਲੋਨੀ ‘ਚੋਂ ਘਰ ਦੇ ਬਾਹਰ ਖੜ੍ਹੇ ਟਰੈਕਟਰ-ਟਰਾਲੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਵਲੋਂ ਅੱਧੀ ਰਾਤ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀਆਂ ਤਸਵੀਰਾਂ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈਆਂ ਹਨ। ਹਾਲਾਂਕਿ ਹਨ੍ਹੇਰਾ ਹੋਣ ਕਾਰਨ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ। ਫ਼ਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਸ਼ਾਮ ਲਾਲ ਪੁੱਤਰ ਬਨਵਾਰੀ ਲਾਲ ਨੇ ਦੱਸਿਆ ਕਿ ਉਸ ਕੋਲ ਪਾਵਰਟ੍ਰੈਕ 445 ਟਰੈਕਟਰ ਸੀ, ਜਿਸ ਨਾਲ ਡਬਲ ਟਾਇਰਾਂ ਵਾਲੀ ਟਰਾਲੀ ਜੋੜੀ ਹੋਈ ਸੀ। ਉਹ ਰੋਜ਼ਾਨਾ ਦੀ ਤਰ੍ਹਾਂ 6 ਅਕਤੂਬਰ ਨੂੰ ਵੀ ਆਪਣੇ ਟਰੈਕਟਰ-ਟਰਾਲੀ ਨੂੰ ਘਰ ਦੇ ਸਾਹਮਣੇ ਸਥਿਤ ਖਾਲੀ ਪਲਾਟ ‘ਚ ਖੜ੍ਹਾ ਕਰਕੇ ਗਿਆ ਸੀ, ਪਰ ਰਾਤ ਸਮੇਂ ਅਣਪਛਾਤੇ ਚੋਰ ਉਸ ਨੂੰ ਚੋਰੀ ਕਰਕੇ ਲੈ ਗਏ। ਪੀੜਤ ਅਨੁਸਾਰ ਜਦੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਖੰਗਾਲੀ ਗਈ ਤਾਂ ਰਾਤ ਕਰੀਬ 3.30 ਵਜੇ ਕੁਝ ਵਿਅਕਤੀ ਟਰੈਕਟਰ-ਟਰਾਲੀ ਲਿਜਾਂਦੇ ਦਿਖਾਈ ਦਿੱਤੇ, ਪ੍ਰੰਤੂ ਹਨ੍ਹੇਰਾ ਹੋਣ ਕਾਰਨ ਉਨ੍ਹਾਂ ਦੇ ਚਿਹਰੇ ਦਿਖਾਈ ਨਹੀਂ ਦੇ ਰਹੇ ਸਨ। ਸ਼ਾਮ ਲਾਲ ਨੇ ਭਰੇ ਮਨ ਨਾਲ ਦੱਸਿਆ ਕਿ ਟਰੈਕਟਰ-ਟਰਾਲੀ ਹੀ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਸੀ। ਉਸ ਨੇ ਕੁਝ ਸਮਾਂ ਪਹਿਲਾਂ ਹੀ ਡਬਲ ਟਾਇਰੀ ਟਰਾਲੀ ਦੇ ਸਾਰੇ ਟਾਇਰ ਨਵੇਂ ਪੁਆਏ ਸਨ। ਉਸ ਨੇ ਦੱਸਿਆ ਕਿ ਟਰੈਕਟਰ ਦਾ ਬੀਮਾ ਵੀ ਖ਼ਤਮ ਹੋ ਚੁੱਕਾ ਹੈ, ਜਿਸ ਕਾਰਨ ਇਸ ਚੋਰੀ ਨਾਲ ਉਸ ਨੂੰ ਲੱਖਾਂ ਰੁ. ਦਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ ‘ਤੇ ਚੋਰਾਂ ਦੀ ਜਲਦੀ ਪਛਾਣ ਕਰਕੇ ਉਸ ਦੇ ਟਰੈਕਟਰ-ਟਰਾਲੀ ਨੂੰ ਬਰਾਮਦ ਕੀਤਾ ਜਾਵੇ। 09 ਐਮਓਐਚ 33 ਡੇਰਾਬੱਸੀ ਦੇ ਨਰੇਸ਼ ਵਿਹਾਰ ’ਚੋਂ ਟਰੈਕਟਰ-ਟਰਾਲੀ ਨੂੰ ਚੋਰੀ ਕਰਕੇ ਲਿਜਾ ਰਹੇ ਵਿਅਕਤੀ ਦੀ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਤਸਵੀਰ। ਅਜੀਤ ਤਸਵੀਰ
Ad Position 22
No active advertisement
ਪਿਛਲੀ ਖ਼ਬਰ ਖੇਡਾਂ ’ਚ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ - ਸਾਬਕਾ ਕੇਂਦਰੀ ਮੰਤਰੀ ਬਿੱਟੂ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੇ ‘ ਇਨਕਿਊਬੇਟਰ ਐਂਡ ਕੈਪੀਟਲ ਸਮਿੱਟ ’ ਅਤੇ ‘ ਇਸਬੈਕਨ 2026’ ’ ਚ ਦੇਸ਼ ਭਰ ਤੋਂ 400 ਇਨਕਿਊਬੇਟ...
Ad Position 24