30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮੁੱਲਾਂਪੁਰ ਏਅਰ ਫੋਰਸ ਸਟੇਸ਼ਨ ਨੇੜਿਓਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

ਮੁੱਲਾਂਪੁਰ ਗਰੀਬਦਾਸ, 29 ਅਕਤੂਬਰ (ਖੈਰਪੁਰ) - ਪੁਲਿਸ ਨੇ ਭੇਦਭਰੀ ਹਾਲਤ ਵਿਚ ਸਥਾਨਕ ਏਅਰ ਫੋਰਸ ਸਟੇਸ਼ਨ ਨੇੜਿਓਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.

Ad Position 21
No active advertisement
ਅਜੀਤ ਡੈਸਕ 30-10-2026
ਮੁੱਲਾਂਪੁਰ ਗਰੀਬਦਾਸ, 29 ਅਕਤੂਬਰ (ਖੈਰਪੁਰ) - ਪੁਲਿਸ ਨੇ ਭੇਦਭਰੀ ਹਾਲਤ ਵਿਚ ਸਥਾਨਕ ਏਅਰ ਫੋਰਸ ਸਟੇਸ਼ਨ ਨੇੜਿਓਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਅੱਜ ਥਾਣਾ ਮੁੱਲਾਂਪੁਰ ‘ਚ ਇਤਲਾਹ ਮਿਲੀ ਸੀ ਕਿ ਏਅਰ ਫੋਰਸ ਸਟੇਸ਼ਨ ਨੇੜੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ। ਜਿਸ ਸੰਬੰਧੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਪੜਤਾਲ ਕੀਤੀ, ਪਰ ਉਸ ਦੀ ਪਛਾਣ ਨਹੀਂ ਹੋ ਸਕੀ, ਜਿਸ ਦੀ ਲਾਸ਼ ਸ਼ਨਾਖਤ ਦੇ ਮੱਦੇਨਜ਼ਰ 72 ਘੰਟਿਆਂ ਲਈ ਸਿਵਲ ਹਸਪਤਾਲ ਖਰੜ ਵਿਖੇ ਮੋਰਚਰੀ ਵਿਚ ਰੱਖੀ ਗਈ ਹੈ। ਮ੍ਰਿਤਕ ਦੀ ਉਮਰ 30/35 ਸਾਲ, ਨੀਲੇ ਰੰਗ ਦੀ ਪੈਂਟ ਅਤੇ ਕਾਲੇ ਰੰਗ ਦੀ ਕਮੀਜ ਪਹਿਨੀ ਹੋਈ ਹੈ। ਇਹ ਲਾਸ਼ 6/7 ਦਿਨ ਪੁਰਾਣੀ ਜਾਪਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜ਼ਿਲ੍ਹਾ ਜਥੇ ਦੇ ਢਾਂਚੇ ਦਾ ਪੁਨਰਗਠਨ ਅਗਲੀ ਖ਼ਬਰ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ’ ਚ ਫੇਲ੍ਹ - ਨਿਰਮੈਲ ਸਿੰਘ ਜੌਲਾ
Ad Position 24