30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕੂੜੇ ਦੀ ਢੋਆ ਢੁਆਈ ਲਈ ਵਰਤੇ ਜਾਂਦੇ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨ , ਜਾਂਚ ਦੀ ਮੰਗ

ਡੇਰਾਬੱਸੀ, 29 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਖੇਤਰ ਵਿਚ ਮੁਹਾਲੀ ਅਤੇ ਹੋਰ ਸ਼ਹਿਰਾਂ ਤੋਂ ਕੂੜਾ ਲਿਆ ਕੇ ਸੁੱਟੇ ਜਾਣ ਦੇ ਦੋਸ਼ਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਰਵਾਲਾ ਸੜਕ ‘ਤੇ ਸੈਦਪੁਰਾ ਡੰਪਿੰਗ ਗਰਾਊਂਡ ਦੇ ਬਾਹਰ ਪਏ ਕੂੜੇ ਦੇ ਢੇਰ ਇਸ ਸ਼ੱਕ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਕਿ ਬਾਹਰੋਂ ਆਉਣ ਵਾਲੇ ਭਾਰੀ ਵਾਹਨਾਂ ਰਾਹੀਂ ਇਥੇ ਕੂੜਾ ਸੁੱਟਿਆ ਜਾ ਰਿਹਾ ਹੈ।

Ad Position 21
No active advertisement
ਡੇਰਾਬੱਸੀ ਹਾਈਵੇਅ ’ਤੇ ਬਿਨਾਂ ਨੰਬਰ ’ਤੇ ਕੂੜੇ ਦੇ ਭਰੇ ਹੋਏ ਟਰੱਕਾਂ ਦੀ ਤਸਵੀਰ। ਤਸਵੀਰ :ਰਣਬੀਰ ਸਿੰਘ ਪੜ੍ਹੀ 30-10-2026
ਡੇਰਾਬੱਸੀ, 29 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਖੇਤਰ ਵਿਚ ਮੁਹਾਲੀ ਅਤੇ ਹੋਰ ਸ਼ਹਿਰਾਂ ਤੋਂ ਕੂੜਾ ਲਿਆ ਕੇ ਸੁੱਟੇ ਜਾਣ ਦੇ ਦੋਸ਼ਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਰਵਾਲਾ ਸੜਕ ‘ਤੇ ਸੈਦਪੁਰਾ ਡੰਪਿੰਗ ਗਰਾਊਂਡ ਦੇ ਬਾਹਰ ਪਏ ਕੂੜੇ ਦੇ ਢੇਰ ਇਸ ਸ਼ੱਕ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਕਿ ਬਾਹਰੋਂ ਆਉਣ ਵਾਲੇ ਭਾਰੀ ਵਾਹਨਾਂ ਰਾਹੀਂ ਇਥੇ ਕੂੜਾ ਸੁੱਟਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਢੇਰਾਂ ਦਾ ਸੰਬੰਧ ਉਕਤ ਵਾਹਨਾਂ ਨਾਲ ਹੋਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਮਿਲੀ ਜਾਣਕਾਰੀ ਅਨੁਸਾਰ ਰੋਜ਼ਾਨਾ ਤੜਕਸਾਰ ਸਾਢੇ ਛੇ ਤੋਂ ਸਾਢੇ ਸੱਤ ਵਜੇ ਦਰਮਿਆਨ ਕੂੜੇ ਨਾਲ ਭਰੇ ਟਿੱਪਰ ਅਤੇ 18 ਟਾਇਰਾਂ ਵਾਲੇ ਵੱਡੇ ਟਰਾਲੇ ਇਲਾਕੇ ਵਿਚ ਪਹੁੰਚਦੇ ਹਨ। ਦੋਸ਼ ਹੈ ਕਿ ਕੁਝ ਵਾਹਨਾਂ ’ਤੇ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਵੀ ਨਹੀਂ ਹੁੰਦੀਆਂ। ਸੈਦਪੁਰਾ ਤੋਂ ਇਲਾਵਾ ਭਾਂਖਰਪੁਰ ਵਿਖੇ ਘੱਗਰ ਦਰਿਆ ਨੇੜੇ ਜੀਓ ਪੰਪ ਵਾਲੇ ਖੇਤਰ ਵਿਚ ਵੀ ਅਜਿਹੇ ਵਾਹਨਾਂ ਦੀ ਆਵਾਜਾਈ ਸਾਹਮਣੇ ਆਈ ਹੈ। ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਈ. ਓ. ਰਵਨੀਤ ਸਿੰਘ ਇਸ ਸੰਬੰਧੀ ਨਗਰ ਕੌਂਸਲ ਡੇਰਾਬੱਸੀ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਰਵਾਈ ਪੜਤਾਲ ਅਨੁਸਾਰ ਚੰਡੀਗੜ੍ਹ ਤੋਂ ਆਉਣ ਵਾਲੀਆਂ ਕੁਝ ਗੱਡੀਆਂ ਵਿਸ਼ਾਲ ਪੇਪਰ ਮਿੱਲ ਵਿਚ ਕੂੜਾ ਲੈ ਕੇ ਜਾਂਦੀਆਂ ਹਨ। ਮਿੱਲ ਕੋਲ ਇਸ ਦੀ ਪ੍ਰੋਸੈਸਿੰਗ ਲਈ ਬਕਾਇਦਾ ਮਨਜ਼ੂਰੀ ਹੈ ਅਤੇ ਕਰੀਬ ਨੌਂ ਏਕੜ ਜ਼ਮੀਨ ਇਸ ਕੰਮ ਲਈ ਵਰਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਵੀ ਸੂਚਨਾ ਮਿਲੀ ਹੈ ਕਿ ਕੁਝ ਟਰੱਕ ਬਾਹਰ ਖਾਲੀ ਕੀਤੇ ਜਾ ਰਹੇ ਹਨ ਜੋ ਕਿ ਡੇਰਾ ਬੱਸੀ ਸ਼ਹਿਰ ਦੀ ਆਬੋ ਹਵਾ ਸਮੇਤ ਵਾਤਾਵਰਨ ਨੂੰ ਨੁਕਸਾਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਟੀਮ ਜਾਂਚ ਕਰ ਰਹੀ ਹੈ। ਜਿਹੜਾ ਵੀ ਕੋਈ ਫੜ੍ਹਿਆ ਗਿਆ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਸੈਦਪੁਰਾ ਡੰਪਿੰਗ ਗਰਾਊਂਡ ਦੇ ਬਾਹਰ ਪਏ ਕੂੜੇ ਦੀ ਜਾਂਚ ਕਰਵਾਈ ਜਾਵੇ। ਨਾਲ ਹੀ ਤੜਕਸਾਰ ਆਉਣ ਵਾਲੇ ਵਾਹਨਾਂ ਦੇ ਦਸਤਾਵੇਜ਼, ਕੂੜੇ ਦਾ ਸ੍ਰੋਤ ਅਤੇ ਨਿਪਟਾਰੇ ਦੀ ਮਨਜ਼ੂਰੀ ਜਾਂਚੀ ਜਾਵੇ। ਲੋਕਾਂ ਨੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਤੁਰੰਤ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਚਾਰ ਰੋਜ਼ਾ ਗੁਰਮਤਿ ਸਮਾਗਮ ਅੱਜ ਤੋਂ ਅਗਲੀ ਖ਼ਬਰ ਪਿੰਡ ਕੁਰੜਾ ਵਿਖੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਹੱਕ ’ਚ ਮੀਟਿੰਗ
Ad Position 24