01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਚੰਡੀਗੜ੍ਹ ਯੂਨੀਵਰਸਿਟੀ ਵਲੋਂ ਪ੍ਰੋਫੈਸਰ ਐਮਰੀਟਸ ਡਾ. ਅਜੋਏ ਘਟਕ ਦਾ ‘ਨਰਿੰਦਰ ਸਿੰਘ ਕਪਾਨੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਫਾਰ ਐਕਸੀਲੈਂਸ ਇਨ ਫਿਜ਼ਿਕਸ’ ਨਾਲ ਸਨਮਾਨ

ਐੱਸ. ਏ.

Ad Position 21
No active advertisement
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੀ ਪਹਿਲੀ ‘ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਦੀ ਸਥਾਪਨਾ’ ਮੌਕੇ ਕਰਵਾਏ ਗਏ ਸਮਾਗਮ ‘ਚ ਹਿੱਸਾ ਲੈਂਦੇ ਮਹਿਮਾਨ ਅਤੇ ਪ੍ਰਬੰਧਕ। ਅਜੀਤ ਤਸਵੀਰ 01-11-2026
ਐੱਸ. ਏ. ਐੱਸ. ਨਗਰ, 31 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਫਾਈਬਰ ਆਪਟਿਕਸ ਦੇ ਖੋਜੀ ਵਜੋਂ ਜਾਣੇ ਜਾਂਦੇ ਮਹਾਨ ਭਾਰਤੀ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ਦੀ ਪਹਿਲੀ ‘ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਫਾਰ ਐਕਸੀਲੈਂਸ ਇਨ ਸਾਇੰਸਿਜ਼ ਐਂਡ ਇਨੋਵੇਸ਼ਨ’ ਸਥਾਪਿਤ ਕੀਤੀ ਹੈ। ਯੂਨੀਵਰਸਿਟੀ ਵਲੋਂ ਇਸ ਰਿਸਰਚ ਚੇਅਰ ਦੀ ਸਥਾਪਨਾ ਦੇ ਨਾਲ-ਨਾਲ ਵਿਗਿਆਨਕ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਲਈ 1 ਕਰੋੜ ਰੁ. ਦੀ ਸਾਲਾਨਾ ਖੋਜ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ। ਇਹ ਪਹਿਲ ਡਾ. ਕਪਾਨੀ ਦੀ ਵਿਗਿਆਨਕ ਵਿਰਾਸਤ ਨੂੰ ਸਨਮਾਨ ਦੇਣ ਦੇ ਨਾਲ-ਨਾਲ ਭਵਿੱਖ ਦੀਆਂ ਪੀੜ੍ਹੀਆਂ ਨੂੰ ਵਿਗਿਆਨ, ਖੋਜ ਅਤੇ ਨਵੀਨਤਾ ਦੇ ਖੇਤਰ ‘ਚ ਨਵੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਵੀ ਕਰਵਾਇਆ ਗਿਆ, ਜਿਸ ‘ਚ ਪ੍ਰੋ. (ਡਾ.) ਸਮੀਰ ਕੇ. ਮੰਡਲ ਸਾਇੰਟਿਸਟ-ਜੀ ਆਪਟਿਕਸ ਐਂਡ ਫੋਟੋਨਿਕਸ ਇੰਸਟਰੂਮੈਂਟੇਸ਼ਨ ਸੀ. ਐੱਸ. ਆਈ. ਆਰ/ਸੀ. ਐੱਸ. ਆਈ. ਓ. ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ, ਜਦਕਿ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਤੋਂ ਪ੍ਰੋ. (ਡਾ.) ਐਰੋਨ ਡੈਨਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਉੱਘੇ ਖੋਜਕਾਰ ਡਾ. ਅਜੋਏ ਘਟਕ ਪ੍ਰੋਫੈਸਰ ਐਮਰੀਟਸ ਆਈ. ਆਈ. ਟੀ. ਦਿੱਲੀ ਨੇ ਵਰਚੂਅਲ ਮਾਧਿਅਮ ਰਾਹੀਂ ਸਮਾਗਮ ‘ਚ ਹਿੱਸਾ ਲਿਆ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਸਹਿਗਲ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਇਸ ਮੌਕੇ ਨੂੰ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰੋ. (ਡਾ.) ਸਮੀਰ ਕੇ. ਮੰਡਲ ਨੇ ਕਿਹਾ ਕਿ ਡਾ. ਨਰਿੰਦਰ ਸਿੰਘ ਕਪਾਨੀ ਦਾ ਆਪਟੀਕਲ ਸਾਇੰਸ ਦੇ ਖੇਤਰ ‘ਚ ਯੋਗਦਾਨ ਉਨ੍ਹਾਂ ਦੀ ਪਤਲੀਆਂ ਅਤੇ ਲਚਕਦਾਰ ਕੱਚ ਦੀਆਂ ਤਾਰਾਂ (ਗਲਾਸ ਫਾਈਬਰਜ਼) ਸੰਬੰਧੀ ਖੋਜ ਨਾਲ ਸ਼ੁਰੂ ਹੋਇਆ ਸੀ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਡਾ. ਨਰਿੰਦਰ ਸਿੰਘ ਕਪਾਨੀ ਨੇ ਆਪਟੀਕਲ ਫਾਈਬਰ ਤਕਨਾਲੋਜੀ ਦੇ ਖੇਤਰ ‘ਚ ਆਪਣੀਆਂ ਬੇਮਿਸਾਲ ਵਿਗਿਆਨਕ ਪ੍ਰਾਪਤੀਆਂ ਅਤੇ ਕ੍ਰਾਂਤੀਕਾਰੀ ਖੋਜਾਂ ਰਾਹੀਂ ਭਾਰਤ ਅਤੇ ਪੰਜਾਬ ਦਾ ਨਾਂਅ ਪੂਰੀ ਦੁਨੀਆ ‘ਚ ਰੌਸ਼ਨ ਕੀਤਾ ਹੈ। ਇਸੇ ਦੌਰਾਨ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਪ੍ਰੋ. (ਡਾ.) ਐਰੋਨ ਡੈਨਰ ਅਤੇ ਉੱਘੇ ਖੋਜਕਾਰ ਡਾ. ਅਜੋਏ ਘਟਕ ਪ੍ਰੋਫੈਸਰ ਐਮਰੀਟਸ ਆਈ. ਆਈ. ਟੀ. ਦਿੱਲੀ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਦੀ ਸਥਾਪਨਾ ਉਨ੍ਹਾਂ ਦੀ ਵਿਗਿਆਨਕ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਖੋਜਕਰਤਾਵਾਂ ਨੂੰ ਪ੍ਰੇਰਿਤ ਕਰਨ ਲਈ ਇਕ ਬਹੁਤ ਹੀ ਸ਼ਲਾਘਾਯੋਗ ਪਹਿਲਕਦਮੀ ਹੈ। ਇਹ ਸਨਮਾਨ ਡਾ. ਕਪਾਨੀ ਦੇ ਵਿਗਿਆਨ ਦੇ ਖੇਤਰ ‘ਚ ਪਾਏ ਗਏ ਸ਼ਾਨਦਾਰ ਯੋਗਦਾਨ ਨੂੰ ਸਮਰਪਿਤ ਇਕ ਸੱਚੀ ਸ਼ਰਧਾਂਜਲੀ ਵੀ ਹੈ। ਇਸ ਮੌਕੇ ਉੱਘੇ ਖੋਜਕਾਰ ਡਾ. ਅਜੋਏ ਘਟਕ ਪ੍ਰੋਫੈਸਰ ਐਮਰੀਟਸ ਆਈ. ਆਈ. ਟੀ. ਦਿੱਲੀ ਨੂੰ ‘ਨਰਿੰਦਰ ਸਿੰਘ ਕਪਾਨੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਫਾਰ ਐਕਸੀਲੈਂਸ ਇਨ ਫਿਜ਼ਿਕਸ’ ਨਾਲ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰੋ. ਅਜੋਏ ਕੇ. ਘਟਕ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਭੌਤਿਕ ਵਿਗਿਆਨੀ ਹਨ, ਜਿਨ੍ਹਾਂ ਨੇ ਫਾਈਬਰ ਆਪਟਿਕਸ, ਇੰਟੀਗ੍ਰੇਟਿਡ ਆਪਟਿਕਸ ਅਤੇ ਫੋਟੋਨਿਕਸ ਦੇ ਖੇਤਰ ‘ਚ ਆਪਣੇ ਮਹੱਤਵਪੂਰਨ ਯੋਗਦਾਨ ਰਾਹੀਂ ਰੌਸ਼ਨੀ ਦੇ ਵਿਗਿਆਨ ਅਤੇ ਇਸ ਦੇ ਵਿਵਹਾਰਕ ਉਪਯੋਗਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਸ ਮੌਕੇ ‘ਸੀ. ਯੂ. ਫਿਜ਼ਿਕਸ ਐਕਸੀਲੈਂਸ ਐਵਾਰਡਜ਼ ਫਾਰ ਬੈਸਟ ਪੇਟੈਂਟ’ ਤਹਿਤ ਪੰਜ ਸਰਬੋਤਮ ਪੇਟੈਂਟਾਂ ਲਈ ਪੰਜ ਪੁਰਸਕਾਰ ਪ੍ਰਦਾਨ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਖਾਨਾਪੂਰਤੀ ਨਕਲੀ ਮਠਿਆਈਆਂ, ਮਿਲਾਵਟੀ ਪਨੀਰ ਅਤੇ ਮਿਆਦ ਪੁੱਗੀਆਂ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ’ਤੇ ਸਥਾਈ ਰੋਕ ਲਗਾਉਣ... ਅਗਲੀ ਖ਼ਬਰ ‘ ਗੈਂਗਸਟਰਾਂ ’ ਤੇ ਵਾਰ ’ ਦਾ 284 ਵਾਂ ਦਿਨ, ਪੰਜਾਬ ਪੁਲਿਸ ਵਲੋਂ 475 ਥਾਈਂ ਛਾਪੇਮਾਰੀ 152 ਕਾਬੂ ‘ਯੁੱਧ ਨਸ਼ਿਆਂ ਵਿਰੁੱ...
Ad Position 24