01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਖਾਨਾਪੂਰਤੀ ਨਕਲੀ ਮਠਿਆਈਆਂ, ਮਿਲਾਵਟੀ ਪਨੀਰ ਅਤੇ ਮਿਆਦ ਪੁੱਗੀਆਂ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ’ਤੇ ਸਥਾਈ ਰੋਕ ਲਗਾਉਣ ਦੀ ਮੰਗ

ਮਾਜਰੀ, 31 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਤਿਉਹਾਰਾਂ ਦੇ ਦਿਨਾਂ ‘ਚ ਮਠਿਆਈਆਂ ਦੀ ਖ਼ਰੀਦੋ-ਫ਼ਰੋਖ਼ਤ ਵਧਣ ਦੇ ਨਾਲ ਹੀ ਫ਼ੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਵਲੋਂ ਵੀ ਅਕਸਰ ਮਠਿਆਈਆਂ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਕੀ ਲੋਕਾਂ ਦੀ ਸਿਹਤ ਦੀ ਸੁਰੱਖਿਆ ਸਿਰਫ਼ ਤਿਉਹਾਰਾਂ ਦੇ ਦਿਨਾਂ ਤੱਕ ਹੀ ਸੀਮਿਤ ਰਹਿ ਗਈ ਹੈ ਅਤੇ ਸਾਲ ਦੇ ਬਾਕੀ ਦਿਨਾਂ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਵਿਭਾਗ ਵਲੋਂ ਕਿੰਨੀ ਸਰਗਰਮੀ ਦਿਖਾਈ ਜਾਂਦੀ ਹੈ, ਇਹ ਵੀ ਜਾਂਚ ਦਾ ਵਿਸ਼ਾ ਹੈ। ਲੋਕਾਂ ‘ਚ ਇਹ ਚਿੰਤਾ ਪਾਈ ਜਾ ਰਹੀ ਹੈ ਕਿ ਹਲਕਾ ਖਰੜ ਅਧੀਨ ਪੈਂਦੇ ਪਿੰਡ ਬਲਾਕ ਮਾਜਰੀ, ਮਾਜਰੀ ਸਿਆਲਬਾ, ਫਤਿਹਪੁਰ, ਮਾਣਕਪੁਰ ਸ਼ਰੀਫ, ਖਿਜ਼ਰਾਬਾਦ, ਮੁੰਧੋਂ ਸੰਗਤੀਆਂ, ਮੁੱਲਾਂਪੁਰ ਗਰੀਬਦਾਸ, ਬੂਥਗੜ੍ਹ, ਮਾਜਰਾ, ਸਿਸਵਾਂ, ਸਿਊਂਕ ਤੇ ਪੜਛ ਆਦਿ ਪਿੰਡਾਂ ‘ਚ ਮਠਿਆਈਆਂ ਦੀਆਂ ਕੁਝ ਦੁਕਾਨਾਂ ‘ਤੇ ਕਥਿਤ ਤੌਰ ‘ਤੇ ਨਕਲੀ ਜਾਂ ਮਿਲਾਵਟੀ ਮਠਿਆਈਆਂ, ਗ਼ੈਰ-ਮਿਆਰੀ ਪਨੀਰ ਅਤੇ ਮਿਆਦ ਪੁੱਗੀਆਂ ਖਾਣ-ਪੀਣ ਦੀਆਂ ਵਸਤਾਂ ਵੇਚੇ ਜਾਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ।

Ad Position 21
No active advertisement
ਅਜੀਤ ਡੈਸਕ 01-11-2026
ਮਾਜਰੀ, 31 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਤਿਉਹਾਰਾਂ ਦੇ ਦਿਨਾਂ ‘ਚ ਮਠਿਆਈਆਂ ਦੀ ਖ਼ਰੀਦੋ-ਫ਼ਰੋਖ਼ਤ ਵਧਣ ਦੇ ਨਾਲ ਹੀ ਫ਼ੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਵਲੋਂ ਵੀ ਅਕਸਰ ਮਠਿਆਈਆਂ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਕੀ ਲੋਕਾਂ ਦੀ ਸਿਹਤ ਦੀ ਸੁਰੱਖਿਆ ਸਿਰਫ਼ ਤਿਉਹਾਰਾਂ ਦੇ ਦਿਨਾਂ ਤੱਕ ਹੀ ਸੀਮਿਤ ਰਹਿ ਗਈ ਹੈ ਅਤੇ ਸਾਲ ਦੇ ਬਾਕੀ ਦਿਨਾਂ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਵਿਭਾਗ ਵਲੋਂ ਕਿੰਨੀ ਸਰਗਰਮੀ ਦਿਖਾਈ ਜਾਂਦੀ ਹੈ, ਇਹ ਵੀ ਜਾਂਚ ਦਾ ਵਿਸ਼ਾ ਹੈ। ਲੋਕਾਂ ‘ਚ ਇਹ ਚਿੰਤਾ ਪਾਈ ਜਾ ਰਹੀ ਹੈ ਕਿ ਹਲਕਾ ਖਰੜ ਅਧੀਨ ਪੈਂਦੇ ਪਿੰਡ ਬਲਾਕ ਮਾਜਰੀ, ਮਾਜਰੀ ਸਿਆਲਬਾ, ਫਤਿਹਪੁਰ, ਮਾਣਕਪੁਰ ਸ਼ਰੀਫ, ਖਿਜ਼ਰਾਬਾਦ, ਮੁੰਧੋਂ ਸੰਗਤੀਆਂ, ਮੁੱਲਾਂਪੁਰ ਗਰੀਬਦਾਸ, ਬੂਥਗੜ੍ਹ, ਮਾਜਰਾ, ਸਿਸਵਾਂ, ਸਿਊਂਕ ਤੇ ਪੜਛ ਆਦਿ ਪਿੰਡਾਂ ‘ਚ ਮਠਿਆਈਆਂ ਦੀਆਂ ਕੁਝ ਦੁਕਾਨਾਂ ‘ਤੇ ਕਥਿਤ ਤੌਰ ‘ਤੇ ਨਕਲੀ ਜਾਂ ਮਿਲਾਵਟੀ ਮਠਿਆਈਆਂ, ਗ਼ੈਰ-ਮਿਆਰੀ ਪਨੀਰ ਅਤੇ ਮਿਆਦ ਪੁੱਗੀਆਂ ਖਾਣ-ਪੀਣ ਦੀਆਂ ਵਸਤਾਂ ਵੇਚੇ ਜਾਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। ਅਜਿਹੀਆਂ ਵਸਤਾਂ ਦੀ ਵਿਕਰੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਦੀ ਸਿਹਤ ‘ਤੇ ਇਨ੍ਹਾਂ ਦਾ ਬਹੁਤ ਮਾੜਾ ਅਸਰ ਪੈਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਤਿਉਹਾਰਾਂ ਮੌਕੇ ਹੀ ਕਿਉਂ ਯਾਦ ਆਉਂਦੀ ਹੈ ਜਾਂਚ ਆਮ ਲੋਕਾਂ ਦਾ ਸਵਾਲ ਹੈ ਕਿ ਜੇਕਰ ਖਾਣ-ਪੀਣ ਦੀਆਂ ਵਸਤਾਂ ‘ਚ ਮਿਲਾਵਟ ਦੀ ਸੰਭਾਵਨਾ ਬਣੀ ਰਹਿੰਦੀ ਹੈ ਤਾਂ ਫ਼ੂਡ ਸੇਫਟੀ ਵਿਭਾਗ ਵਲੋਂ ਸਾਰਾ ਸਾਲ ਨਿਯਮਿਤ ਜਾਂਚ ਕਿਉਂ ਨਹੀਂ ਕੀਤੀ ਜਾਂਦੀ। ਤਿਉਹਾਰਾਂ ਦੇ ਨੇੜੇ ਦੁਕਾਨਾਂ ‘ਤੇ ਛਾਪੇਮਾਰੀ ਕਰਨਾ ਅਤੇ ਨਮੂਨੇ ਭਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਜਾਂਚ ਦੀ ਕਾਰਵਾਈ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਲੋਕਾਂ ‘ਚ ਇਹ ਧਾਰਨਾ ਵੀ ਬਣਦੀ ਹੈ ਕਿ ਤਿਉਹਾਰਾਂ ਮੌਕੇ ਕੀਤੀ ਜਾਂਦੀ ਛਾਪੇਮਾਰੀ ਕਈ ਵਾਰ ਸਿਰਫ਼ ਖਾਨਾਪੂਰਤੀ ਤੱਕ ਸੀਮਿਤ ਰਹਿ ਜਾਂਦੀ ਹੈ। ਦੋਸ਼ੀ ਦੁਕਾਨਦਾਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ ਲੋਕਾਂ ਦੀ ਮੰਗ ਹੈ ਕਿ ਫ਼ੂਡ ਸੇਫ਼ਟੀ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਮਠਿਆਈਆਂ ਦੀਆਂ ਦੁਕਾਨਾਂ, ਡੇਅਰੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਦੀ ਸਾਲ ਭਰ ਨਿਯਮਿਤ ਜਾਂਚ ਯਕੀਨੀ ਬਣਾਉਣ। ਸ਼ੱਕੀ ਵਸਤਾਂ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਲੈਬੋਰਟਰੀ ਤੋਂ ਜਾਂਚ ਕਰਵਾਈ ਜਾਵੇ ਅਤੇ ਜਾਂਚ ‘ਚ ਮਿਲਾਵਟ ਜਾਂ ਨਿਯਮਾਂ ਦੀ ਉਲੰਘਣਾ ਸਾਬਿਤ ਹੋਣ ‘ਤੇ ਸੰਬੰਧਿਤ ਦੁਕਾਨਦਾਰਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ ਦੂਜੇ ਪਾਸੇ ਜਦੋਂ ਇਸ ਦੇ ਸੰਬੰਧ ‘ਚ ਫ਼ੂਡ ਸੇਫ਼ਟੀ ਇੰਸਪੈਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਦੀ ਆਈ . ਟੀ . ਕੰਪਨੀ ਦਾ ਸੋਰਸ ਕੋਡ ਚੋਰੀ ਕਰਕੇ ਦਿੱਲੀ ਦੀ ਫਰਮ ਨੂੰ ਦੇਣ ਦੇ ਦੋਸ਼ ਹੇਠ 5 ਮੁਲਾਜ਼ਮਾਂ ਖ਼ਿਲਾਫ਼ ਮਾਮ... ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਪ੍ਰੋਫੈਸਰ ਐਮਰੀਟਸ ਡਾ. ਅਜੋਏ ਘਟਕ ਦਾ ‘ਨਰਿੰਦਰ ਸਿੰਘ ਕਪਾਨੀ ਲਾਈਫ਼ ਟਾਈਮ ਅਚੀਵਮੈਂਟ ਐਵਾਰਡ...
Ad Position 24