ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਬਲਿਕ ਹੈਲਥ ਡਿਸਪੈਂਸਰੀ ’ਚ ‘ਟੀਕਾਕਰਨ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ
ਚੰਡੀਗੜ੍ਹ, 25 ਨਵੰਬਰ (ਮਾਰਕੰਡਾ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕ ਹੈਲਥ ਸੈਂਟਰ ਨੇ ਅੱਜ ਸੈਕਟਰ 25 ਚੰਡੀਗੜ੍ਹ ਦੇ ਪਬਲਿਕ ਹੈਲਥ ਡਿਸਪੈਂਸਰੀ ਵਿਖੇ ‘ਟੀਕਾਕਰਨ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਭਾਈਚਾਰੇ ਦੇ ਮੈਂਬਰਾਂ, ਖ਼ਾਸ ਕਰਕੇ ਮਾਪਿਆਂ, ਦੇਖਭਾਲ ਕਰਨ ਵਾਲਿਆਂ ਵਿਚ ਸਮੇਂ ਸਿਰ ਬਚਪਨ ਦੇ ਟੀਕਾਕਰਨ ਦੀ ਮਹੱਤਤਾ ਅਤੇ ਟੀਕੇ ਦੁਆਰਾ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਵਿਚ ਇਸਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ।
ਪ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਬਲਿਕ ਹੈਲਥ ਡਿਸਪੈਂਸਰੀ ਵਿਖੇ ‘ਟੀਕਾਕਰਨ’ ਵਿਸ਼ੇ ’ਤੇ ਪ੍ਰੋਗਰਾਮ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ। - ਤਸਵੀਰ : ਕਮਲਜੀਤ ਸਿੰਘ
26-11-2026
ਚੰਡੀਗੜ੍ਹ, 25 ਨਵੰਬਰ (ਮਾਰਕੰਡਾ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕ ਹੈਲਥ ਸੈਂਟਰ ਨੇ ਅੱਜ ਸੈਕਟਰ 25 ਚੰਡੀਗੜ੍ਹ ਦੇ ਪਬਲਿਕ ਹੈਲਥ ਡਿਸਪੈਂਸਰੀ ਵਿਖੇ ‘ਟੀਕਾਕਰਨ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਭਾਈਚਾਰੇ ਦੇ ਮੈਂਬਰਾਂ, ਖ਼ਾਸ ਕਰਕੇ ਮਾਪਿਆਂ, ਦੇਖਭਾਲ ਕਰਨ ਵਾਲਿਆਂ ਵਿਚ ਸਮੇਂ ਸਿਰ ਬਚਪਨ ਦੇ ਟੀਕਾਕਰਨ ਦੀ ਮਹੱਤਤਾ ਅਤੇ ਟੀਕੇ ਦੁਆਰਾ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਵਿਚ ਇਸਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ। ਇਸ ਸੈਸ਼ਨ ਵਿਚ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਦੇ ਤਹਿਤ ਰਾਸ਼ਟਰੀ ਟੀਕਾਕਰਨ ਸ਼ਡਿਊਲ, ਮਾਂ ਅਤੇ ਬੱਚੇ ਦੀ ਸੁਰੱਖਿਆ ਕਾਰਡ ਦੀ ਮਹੱਤਤਾ, ਟੀਕਾਕਰਨ ਤੋਂ ਬਾਅਦ ਦੀ ਦੇਖਭਾਲ ਅਤੇ ਖੁੰਝੀਆਂ ਟੀਕਾਕਰਨ ਖ਼ੁਰਾਕਾਂ ਦੇ ਪ੍ਰਬੰਧਨ ਬਾਰੇ ਚਰਚਾ ਕੀਤੀ ਗਈ। ਸੂਚਿਤ ਸਿਹਤ ਸੰਭਾਲ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਟੀਕਾਕਰਨ ਸੰਬੰਧੀ ਆਮ ਮਿੱਥਾਂ ਅਤੇ ਗ਼ਲਤ ਧਾਰਨਾਵਾਂ ਨੂੰ ਵੀ ਦੂਰ ਕੀਤਾ ਗਿਆ।ਸਿਹਤ ਭਾਸ਼ਣ ਡਾ. ਪਲਕ ਵਰਮਾ, ਅੰਜਲੀ ਦੇਵੀ ਦੁਆਰਾ ਡਾ. ਮਨੋਜ ਕੁਮਾਰ ਚੇਅਰਪਰਸਨ ਅਤੇ ਡਾ. ਪਰਵਰੀਤ ਕੌਰ ਫੈਕਲਟੀ ਸੈਂਟਰ ਫਾਰ ਪਬਲਿਕ ਹੈਲਥ ਪੰਜਾਬ ਯੂਨੀਵਰਸਿਟੀ ਦੀ ਅਗਵਾਈ ਹੇਠ ਦਿੱਤਾ ਗਿਆ। ਇਹ ਪਹਿਲ ਡਾ. ਕਪਿਲ ਗੋਇਲ ਫੈਕਲਟੀ ਇੰਚਾਰਜ ਪੀ.ਜੀ.ਆਈ ਅਤੇ ਡਾ. ਪ੍ਰਿਯੰਕਾ ਨੇਗੀ ਸੀਨੀਅਰ ਰੈਜ਼ੀਡੈਂਟ ਪੀ.ਜੀ.ਆਈ ਦੇ ਸਮਰਥਨ ਨਾਲ ਕੀਤੀ। ਇਸ ਪਹਿਲਕਦਮੀ ਨੇ ਬੱਚਿਆਂ ਦੇ ਸੰਪੂਰਨ ਅਤੇ ਸਮੇਂ ਸਿਰ ਟੀਕਾਕਰਨ ਨੂੰ ਯਕੀਨੀ ਬਣਾਉਣ ਵਿਚ ਭਾਈਚਾਰਕ ਜਾਗਰੂਕਤਾ ਅਤੇ ਸਰਗਰਮ ਭਾਗੀਦਾਰੀ ਦੇ ਮਹੱਤਵ ਨੂੰ ਉਜਾਗਰ ਕੀਤਾ। ਜਿਸ ਨਾਲ ਬੱਚਿਆਂ ਦੀ ਬਿਹਤਰ ਸਿਹਤ ਅਤੇ ਬਿਮਾਰੀਆਂ ਦੀ ਰੋਕਥਾਮ ਵਿਚ ਯੋਗਦਾਨ ਪਾਇਆ ਜਾ ਸਕੇ।