ਬਰਵਾਲਾ ’ਚ ਨਾਜਾਇਜ਼ ਕਾਲੋਨੀ ਵਿਰੁੱਧ ਪ੍ਰਸ਼ਾਸਨ ਦੀ ਵੱਡੀ ਕਾਰਵਾਈ
ਪੰਚਕੂਲਾ, 25 ਨਵੰਬਰ (ਕਪਿਲ)- ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ ਦੀ ਅਗਵਾਈ ਵਿਚ ਜ਼ਿਲ੍ਹਾ ਨਗਰ ਯੋਜਨਾਕਾਰ ਵਿਭਾਗ ਦੀ ਟੀਮ ਵਲੋਂ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਨਾਜਾਇਜ਼ ਕਾਲੋਨੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪਿੰਡ ਬਤੌੜ, ਬਰਵਾਲਾ ਵਿਚ ਦੋ ਏਕੜ ਜ਼ਮੀਨ ‘ਤੇ ਵਿਕਸਿਤ ਕੀਤੀ ਜਾ ਰਹੀ ਇਕ ਨਾਜਾਇਜ਼ ਕਾਲੋਨੀ ਵਿਚ ਢਾਹੁਣ ਦੀ ਕਾਰਵਾਈ ਕੀਤੀ ਗਈ।
ਪੰਚਕੂਲਾ, 25 ਨਵੰਬਰ (ਕਪਿਲ)- ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ ਦੀ ਅਗਵਾਈ ਵਿਚ ਜ਼ਿਲ੍ਹਾ ਨਗਰ ਯੋਜਨਾਕਾਰ ਵਿਭਾਗ ਦੀ ਟੀਮ ਵਲੋਂ ਪੰਚਕੂਲਾ ਦੇ ਸ਼ਹਿਰੀ ਖੇਤਰ ਵਿਚ ਨਾਜਾਇਜ਼ ਕਾਲੋਨੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪਿੰਡ ਬਤੌੜ, ਬਰਵਾਲਾ ਵਿਚ ਦੋ ਏਕੜ ਜ਼ਮੀਨ ‘ਤੇ ਵਿਕਸਿਤ ਕੀਤੀ ਜਾ ਰਹੀ ਇਕ ਨਾਜਾਇਜ਼ ਕਾਲੋਨੀ ਵਿਚ ਢਾਹੁਣ ਦੀ ਕਾਰਵਾਈ ਕੀਤੀ ਗਈ। ਟੀਮ ਨੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਕਾਲੋਨੀ ਵਿਚ ਬਣਾਇਆ ਗਿਆ ਸੜਕਾਂ ਦਾ ਨੈੱਟਵਰਕ ਅਤੇ ਸੀਵਰੇਜ ਪ੍ਰਬੰਧ ਤਬਾਹ ਕਰ ਦਿੱਤਾ। ਇਹ ਕਾਰਵਾਈ ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ, ਡਿਊਟੀ ਮੈਜਿਸਟ੍ਰੇਟ ਰਜਤ ਸੈਣੀ, ਐੱਸ. ਡੀ. ਈ. ਪੰਚਾਇਤੀ ਰਾਜ, ਪੰਚਕੂਲਾ, ਸਹਾਇਕ ਨਗਰ ਯੋਜਨਾਕਾਰ ਡਿੰਪੀ ਰਾਠੀ ਅਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨਗਰ ਯੋਜਨਾਕਾਰ ਬਬੀਤਾ ਗੁਪਤਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਜਾਂ ਕਾਲੋਨੀ ਵਿਕਸਿਤ ਕਰਨ ਤੋਂ ਪਹਿਲਾਂ ਹਰਿਆਣਾ ਦੇ ਨਗਰ ਅਤੇ ਗ੍ਰਾਮ ਯੋਜਨਾ ਵਿਭਾਗ ਦੇ ਡਾਇਰੈਕਟਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੈ। ਬਿਨਾਂ ਮਨਜ਼ੂਰੀ ਦੇ ਨਾਜਾਇਜ਼ ਉਸਾਰੀ ਜਾਂ ਕਾਲੋਨੀ ਵਿਕਸਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਤੋਂ ਸੀ. ਐੱਲ. ਯੂ. ਜਾਂ ਲਾਇਸੰਸ ਦੀ ਮਨਜ਼ੂਰੀ ਲਏ ਬਿਨਾਂ ਕਿਸੇ ਵੀ ਤਰ੍ਹਾਂ ਦੀ ਉਸਾਰੀ ਨਾ ਕਰਨ ਅਤੇ ਨਾ ਹੀ ਅਣਅਧਿਕਾਰਤ ਕਾਲੋਨੀ ਵਿਕਸਿਤ ਕਰਨ ਵਿਚ ਸ਼ਾਮਿਲ ਹੋਣ।