ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਦੀ ਖੁਸ਼ੀ ‘ਚ ਖਰੜ ਵਿਚ ਲੱਡੂ ਵੰਡੇ
ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਦੀ ਖੁਸ਼ੀ ਵਿਚ ਦੋਵੇ ਪਾਰਟੀਆਂ ਦੇ ਆਗੂਆਂ ਵਲੋਂ ਖਰੜ ਸ਼ਹਿਰ ਵਿਚ ਲੱਡੂ ਵੰਡੇ ਗਏ। ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸਵੰਤ ਰਾਏ ਗੀਗਾ, ਸੁਖਵਿੰਦਰ ਸਿੰਘ ਗੋਲਡੀ ਸਹਿ ਖ਼ਜ਼ਾਨਚੀ, ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਉਮੀਦ ਸੀ ਕਿ ਦੋਵੇਂ ਪਾਰਟੀਆਂ ਦਾ ਆਪਸ ਵਿਚ ਗੱਠਜੋੜ ਹੋਵੇ ਤੇ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਪਿਛੜਿਆ ਹੈ ਉਸ ਨੂੰ ਮੁੜ ਤਰੱਕੀ ਤੇ ਲਿਜਾਇਆ ਜਾ ਸਕੇ।
ਖਰੜ, 25 ਨਵੰਬਰ (ਗੁਰਮੁੱਖ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਦੀ ਖੁਸ਼ੀ ਵਿਚ ਦੋਵੇ ਪਾਰਟੀਆਂ ਦੇ ਆਗੂਆਂ ਵਲੋਂ ਖਰੜ ਸ਼ਹਿਰ ਵਿਚ ਲੱਡੂ ਵੰਡੇ ਗਏ। ਭਾਜਪਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸਵੰਤ ਰਾਏ ਗੀਗਾ, ਸੁਖਵਿੰਦਰ ਸਿੰਘ ਗੋਲਡੀ ਸਹਿ ਖ਼ਜ਼ਾਨਚੀ, ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਉਮੀਦ ਸੀ ਕਿ ਦੋਵੇਂ ਪਾਰਟੀਆਂ ਦਾ ਆਪਸ ਵਿਚ ਗੱਠਜੋੜ ਹੋਵੇ ਤੇ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਪਿਛੜਿਆ ਹੈ ਉਸ ਨੂੰ ਮੁੜ ਤਰੱਕੀ ਤੇ ਲਿਜਾਇਆ ਜਾ ਸਕੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਗੱਠਜੋੜ ਨਾਲ ਸਿੱਖ-ਹਿੰਦੂ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਗੱਠਜੋੜ ਜਿੱਤ ਪ੍ਰਾਪਤ ਕਰਕੇ ਸਾਲ 2027 ਵਿਚ ਸਰਕਾਰ ਬਣਾਏਗਾ। ਇਸ ਮੌਕੇ ਨਰਿੰਦਰ ਸਿੰਘ ਰਾਣਾ, ਸ਼ਿਆਮ ਲਾਲ ਮਾਜਰੀਆਂ, ਅਮਨਦੀਪ ਸਿੰਘ ਅੱਮੂ, ਮਾਨ ਸਿੰਘ ਸੈਣੀ, ਵਿਜੈ ਗੁਪਤਾ , ਪਰਮਜੀਤ ਸਿੰਘ ਵਾਲੀਆਂ ਸਮੇਤ ਦੋਵੇ ਪਾਰਟੀਆਂ ਦੇ ਆਗੂ ਤੇ ਸਮਰੱਥਕ ਹਾਜ਼ਰ ਸਨ। ਗੱਠਜੋੜ ਦੀ ਖੁਸ਼ੀ ਵਿਚ ਦੋਵੇ ਪਾਰਟੀਆਂ ਵਲੋਂ ਦੁਸਾਹਿਰਾ ਗਰਾਊਡ ਤੋਂ ਆਰੰਭ ਕਰਕੇ ਬਾਜ਼ਾਰਾਂ ਵਿਚ ਜਾ ਕੇ ਲੱਡੂ ਵੰਡੇ ਗਏ।