ਬੁਢਲਾਡਾ, 24 ਜਨਵਰੀ (ਸਵਰਨ ਸਿੰਘ ਰਾਹੀ)- 'ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਤਹਿਤ ਸਥਾਨਕ ਸ਼ਹਿਰ 'ਚ 'ਆਪ' ਵਰਕਰਾਂ ਤੇ ਆਗੂਆਂ ਵਲੋਂ ਹਲਕਾ ਵਿਧਾਇਕ ਬੁੱਧ ਰਾਮ ਦੀ ਅਗਵਾਈ ਰੈਲੀ ਕੱਢੀ ਗਈ, ਜਿਸ 'ਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਗਵਾਈ | ਸ੍ਰੀ ਰਾਮ ਲੀਲਾ ਮੈਦਾਨ ਤੋਂ ਰੈਲੀ ਦੇ ਰਵਾਨਾ ਹੋਣ ਮੌਕੇ ਸੰਬੋਧਨ ਕਰਦਿਆ ਵਿਧਾਇਕ ਨੇ ਸ਼ਹਿਰ ਨਿਵਾਸੀਆਂ ਨੂੰ ਨਸ਼ਿਆਂ ਵਿਰੁੱਧ ਸਹਿਯੋਗ ਕਰਨ ਲਈ ਆਖਿਆ | ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਜਿੱਥੇ ਨਸ਼ਿਆਂ ਅਤੇ ਗੈਰ ਸਮਾਜੀ ਅਨਸਰਾਂ ਖ਼ਿਲਾਫ਼ ਕੰਮ ਕਰ ਰਹੀ ਹੈ ਉੱਥੇ ਆਮ ਲੋਕਾਂ ਦੀ ਭਲਾਈ ਲਈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੇ ਚਾਲੂ ਕਰਨ ਸਮੇਤ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਲੋਕਾਂ ਨੂੰ ਲਾਭ ਪਹੁੰਚਾ ਰਹੀ ਹੈ | ਰੇਲਵੇ ਰੋਡ ਤੋਂ ਬੱਸ ਸਟੈਂਡ ਹੁੰਦੇ ਹੋਏ ਪਾਰਟੀ ਦੇ ਦਫ਼ਤਰ ਤੱਕ ਪੁੱਜੀ | ਇਸ ਮੌਕੇ ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ, ਸੋਹਨਾ ਸਿੰਘ ਕਲੀਪੁਰ ਚੇਅਰਮੈਨ ਜ਼ਿਲ੍ਹਾ ਕੋਆਪਰੇਟਿਵ ਬੈਂਕ, ਪ੍ਰਵੀਨ ਕੁਮਾਰ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਬੁਢਲਾਡਾ, ਐਡਵੋਕੇਟ ਸੁਸ਼ੀਲ ਬਾਂਸਲ, ਸੁਭਾਸ਼ ਨਾਗਪਾਲ, ਜਸਪਾਲ ਸਿੰਘ ਖੁਰਮੀ, ਲਲਿਤ ਸੈਂਟੀ, ਗੁਰਮੇਲ ਸਿੰਘ ਸਮਾਓਾ, ਰਮੇਸ਼ ਸਿੰਘ ਨੰਬਰਦਾਰ, ਸੰਦੀਪ ਗਰਗ, ਸੰਦੀਪ ਸਿੰਘ ਸਿਰਸੀਵਾਲਾ, ਗੁਰਪ੍ਰੀਤ ਸਿੰਘ ਵਿਰਕ, ਟਿੰਕੂ ਪੰਜਾਬ, ਨੱਥਾ ਸਿੰਘ, ਮੇਜਰ ਸਿੰਘ, ਹਾਕਮ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |