11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

-ਮਾਮਲਾ ਕੋਟਸ਼ਮੀਰ ਨਗਰ ਨੂੰ ਕੈਟਾਗਰੀ ਵਨ ਅਧੀਨ ਕਰਨ ਦਾ- ਬਿਜਲੀ ਅਧਿਕਾਰੀਆਂ ਤੇ ਕਿਸਾਨ ਯੂਨੀਅਨ ਮਾਲਵਾ ਵਿਚਾਲੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 28-04-2026
ਕੋਟਫੱਤਾ, 27 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਹਰ ਸਾਲ ਗਰਮੀ ਦੇ ਸੀਜਨ ਵਿਚ ਲੱਗਦੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਨਗਰ ਕੋਟਸ਼ਮੀਰ ਦੇ ਵਸਨੀਕਾਂ ਵਲੋਂ ਕਿਸਾਨ ਯੂਨੀਅਨ ਮਾਲਵਾ ਦੀ ਅਗਵਾਈ ਵਿਚ ਨਗਰ ਕੋਟਸ਼ਮੀਰ ਨੂੰ ਕੈਟਾਗਰੀ ਵਨ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਵਿੱਢੇ ਸੰਘਰਸ਼ ਨੂੰ ਉਸ ਸਮੇਂ ਬੂਰ ਪੈਂਦਾ ਦਿਖਾਈ ਦਿੱਤਾ ਸੀ ਜਦੋਂ 18 ਅਪ੍ਰੈਲ ਨੂੰ ਐਕਸੀਅਨ ਮੌੜ ਨੇ ਕਿਸਾਨ ਆਗੂਆਂ ਨੂੰ 27 ਅਪ੍ਰੈਲ ਨੂੰ ਇਕ ਮੀਟਿੰਗ ਲਈ ਮੌੜ ਮੰਡੀ ਵਿਖੇ ਬੁਲਾਇਆ | ਅੱਜ ਕਿਸਾਨ ਆਗੂਆਂ ਨਾਲ ਹੋਈ ਮੀਟਿੰਗ ਦੌਰਾਨ ਐਕਸੀਅਨ ਮੋੜ ਡਿਵੀਜ਼ਨ ਕੁਲਵਿੰਦਰ ਸ਼ਰਮਾ ਵਲੋਂ ਦੱਸਿਆ ਗਿਆ ਕਿ ਲਗਭਗ ਡੇਢ ਸਾਲ ਪਹਿਲਾਂ ਪਿੰਡ ਕੋਟਸ਼ਮੀਰ ਨੂੰ ਏ ਕੈਟਾਗਰੀ ਵਿਚ ਸ਼ਾਮਿਲ ਕਰਨ ਲਈ ਫਾਇਲ ਤਿਆਰ ਕੀਤੀ ਗਈ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਉਹ ਪਾਸ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਨੂੰ ਦੁਬਾਰਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਕੋਟਸ਼ਮੀਰ ਨਗਰ ਇਕ ਵੱਡੀ ਅਬਾਦੀ ਵਾਲਾ ਖੇਤਰ ਹੈ ਜੋ ਸ਼ਹਿਰੀ ਪ੍ਰਭਾਵ ਹੇਠ ਆਉਂਦਾ ਹੈ, ਅਤੇ ਬਿਜਲੀ ਦੇ ਲੰਬੇ ਕੱਟਾਂ ਦੌਰਾਨ ਇੱਥੋਂ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਐਕਸੀਅਨ ਨੇ ਵਿਸ਼ਵਾਸ ਦਿਵਾਇਆ ਕਿ ਲਗਭਗ ਇਕ ਮਹੀਨੇ ਦੇ ਅੰਦਰ ਕਾਗਜ਼ੀ ਕਾਰਵਾਈ ਪੂਰੀ ਕਰਕੇ ਨਗਰ ਨੂੰ ਏ ਕੈਟਾਗਰੀ ਵਿਚ ਸ਼ਾਮਲ ਕਰਨ ਲਈ ਯਤਨ ਕੀਤੇ ਜਾਣਗੇ | ਇਸ ਮੌਕੇ ਐੱਸ.ਡੀ.ਓ. ਸੁਖਪ੍ਰੀਤ ਸਿੰਘ ਕੋਟਸ਼ਮੀਰ ਸਮੇਤ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਗਾ ਕੋਟਸ਼ਮੀਰ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੰਦਕਾ, ਗਗਨਦੀਪ ਸਿੰਘ ਅਤੇ ਹਰਭਜਨ ਸਿੰਘ ਸਾਬਕਾ ਪੰਚ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਨੰਗੇ ਸਿਰ ਮੂਲ ਮੰਤਰ ਜਾਪ ਕਰਨ ਦਾ- ਪੱਛਮੀ ਬੰਗਾਲ ਦੀ ਸੰਸਦ ਮੈਂਬਰ ਸਾਇਨੀ ਘੋਸ਼ ਨੂੰ ਜਥੇਦਾਰ ਬਾਬਾ ਟੇਕ ਸਿੰਘ... ਅਗਲੀ ਖ਼ਬਰ ਅਕਾਲੀ ਐਲਾਨਨਾਮੇ 'ਚ ਖਿਡਾਰੀਆਂ ਲਈ ਬੀਮਾ ਯੋਜਨਾ ਸ਼ਾਮਿਲ ਕੀਤੀ ਜਾਵੇ- ਦੀਵਾਨ ਸਿੰਘ ਡਿੱਖ <br/>
Ad Position 24