ਬਠਿੰਡਾ, 27 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ. ਐਡ. ਸਾਲ ਦੂਜਾ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ, ਜਿਸ ਵਿਚ ਮਾਹਾਰਾਜਾ ਅਗਰਸੈਨ ਕਾਲਜ ਆਫ਼ ਐਜੂਕੇਸ਼ਨ, ਜੈ ਸਿੰਘ ਵਾਲਾ (ਬਠਿੰਡਾ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਲ ਕਰਕੇ ਮੱਲਾਂ ਮਾਰੀਆਂ ਹਨ | ਕਾਲਜ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਕਾਲਜ ਦੇ ਐਮ. ਡੀ. ਨਰੇਸ਼ ਅਗਰਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ. ਐਡ. ਸਾਲ ਦੂਜਾ ਦੇ ਐਲਾਨੇ ਗਏ ਨਤੀਜੇ ਵਿਚ ਉਨ੍ਹਾਂ ਦੇ ਕਾਲਜ ਮਾਹਾਰਾਜਾ ਅਗਰਸੈਨ ਕਾਲਜ ਆਫ਼ ਐਜੂਕੇਸ਼ਨ ਜੈ ਸਿੰਘ ਵਾਲਾ ਦੇ ਵਿਦਿਆਰਥੀ ਅਰਪਨਜੋਤ ਸਿੰਘ ਬਰਾੜ ਅਤੇ ਸਖਸਰ ਠਾਕੁਰ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਮਾਨੀਆ, ਸੁਖਦੀਪ ਸਿੰਘ, ਮਨੋਜ ਕੁਮਾਰ, ਮਹੋਮਦ ਅਫ਼ਤਾਬ, ਸਾਹੀਲ ਨੇ 96.66 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸਰਬਜੀਤ ਸਿੰਘ, ਦੀਕਸ਼ਾ ਗਰਗ, ਰਜਨੀ ਬਰਮਾ, ਗੁਰਕੀਰਤ ਸਿੰਘ, ਅਕਾਸ ਸਿੰਗਲਾ, ਜਗਦੀਸ਼ ਕੁਮਾਰ ਨੇ 96. 33 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਦੱਸਿਆ ਇਸੇ ਤਰ੍ਹਾਂ ਕਾਲਜ ਦੇ 9 ਵਿਦਿਆਰਥੀਆਂ ਨੇ 96 ਫੀਸਦੀ ਅੰਕ, 9 ਵਿਦਿਆਰਥੀਆਂ ਨੇ 95.66 ਫੀਸਦੀ ਅੰਕ, 5 ਵਿਦਿਆਰਥੀਆਂ ਨੇ 95.33 ਫੀਸਦੀ ਅੰਕ, 11 ਵਿਦਿਆਰਥੀਆਂ ਨੇ 95 ਫੀਸਦੀ ਅੰਕ, 6 ਵਿਦਿਆਰਥੀਆਂ ਨੇ 94.66 ਫੀਸਦੀ ਅੰਕ, 2 ਵਿਦਿਆਰਥੀਆਂ ਨੇ 94.33 ਫੀਸਦੀ ਅੰਕ ਅਤੇ 93.33 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਕਾਲਜ ਦੇ ਐਮ. ਡੀ. ਨਰੇਸ਼ ਅਗਰਵਾਲ, ਡਾਇਰੈਕਟਰ ਕਸੀਸ਼ ਅਗਰਵਾਲ, ਪਿ੍ੰਸੀਪਲ ਡਾ: ਮਨਜਿੰਦਰ ਕੌਰ ਸੈਨੀ, ਪ੍ਰੋਫੈਸਰ ਰਵਿੰਦਰ ਰੂਪਾ, ਡਾ: ਰਨਵੀਰ ਕੌਰ, ਪ੍ਰੋਫੈਸਰ ਵੀਰਪਾਲ ਕੌਰ, ਪ੍ਰੋਫੈਸਰ ਗਗਨਦੀਪ ਕੌਰ, ਪ੍ਰੋਫੈਸਰ ਪੂਨਮ ਰਾਣੀ, ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਹਰਪ੍ਰੀਤ ਕੌਰ, ਪ੍ਰੋਫੈਸਰ ਪਰਮਜੀਤ ਕੌਰ, ਪ੍ਰੋਫੈਸਰ ਲਖਵਿੰਦਰ ਕੌਰ, ਪ੍ਰੋਫੈਸਰ ਸੁਖਜਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਜਿੱਥੇ ਵਧੀਆ ਅੰਕ ਲੈ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਆਪਣੇ ਪਿੰਡ ਅਤੇ ਮਾਤਾ ਪਿਤਾ ਦਾ ਨਾਮ ਵੀ ਚਮਕਾਇਆ ਹੈ | ਉਨ੍ਹਾਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਕਿਹਾ ਕਿ ਉਹ ਜ਼ਿੰਦਗੀ ਵਿਚ ਸਫ਼ਲ ਅਧਿਆਪਕ ਬਣਕੇ ਬੱਚਿਆਂ ਨੂੰ ਇਕ ਨਵੀਂ ਸੇਧ ਦੇਣ |