12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਆਮ ਆਦਮੀ ਕਲੀਨਿਕ ਰਾਮਪੁਰਾ ਵਿਖੇ ਮਲੇਰੀਆ ਸੰਬੰਧੀ ਕੀਤਾ ਜਾਗਰੂਕ <br/>

Ad Position 21
No active advertisement
ਅਜੀਤ ਡੈਸਕ 28-04-2026
ਰਾਮਪੁਰਾ ਫੂਲ, 27 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਸੀਨੀਅਰ ਮੈਡੀਕਲ ਅਫ਼ਸਰ ਬਾਲਿਆਂਵਾਲੀ ਡਾ: ਸ਼ੈਲੀ ਅਰੋੜਾ ਨੇ ਅੱਜ ਵਿਸ਼ਵ ਮਲੇਰੀਏ ਦਿਵਸ 'ਤੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਈ ਵੀ ਬੁਖ਼ਾਰ ਮਲੇਰੀਆ ਹੋ ਸਕਦਾ ਹੈ | ਇਸ ਲਈ ਸਾਰੇ ਨਾਗਰਿਕਾਂ ਨੂੰ ਮਲੇਰੀਏ ਦੀ ਰੋਕਥਾਮ ਅਤੇ ਲੱਛਣਾਂ ਸੰਬੰਧੀ ਜਾਗਰੂਕ ਹੋਣ ਦੀ ਲੋੜ ਹੈ | ਇਸੇ ਲੜੀ ਤਹਿਤ ਵਿਸ਼ਵ ਮਲੇਰੀਆ ਦਿਵਸ ਮੌਕੇ ਆਮ ਆਦਮੀ ਕਲੀਨਿਕ ਰਾਮਪੁਰਾ ਅਰਬਨ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸੰਬੋਧਨ ਕਰਦਿਆਂ ਬਲਾਕ ਐਜੂਕੇਟਰ ਜਗਤਾਰ ਸਿੰਘ ਨੇ ਕਿਹਾ ਕਿ ਮਲੇਰੀਆ ਮੱਛਰ ਦੇ ਕੱਟਣ ਨਾਲ ਫੈਲਣ ਵਾਲੀ ਗੰਭੀਰ ਬਿਮਾਰੀ ਹੈ, ਜਿਸ ਤੋਂ ਬਚਾਅ ਲਈ ਘਰ ਅਤੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣਾ, ਹਰ ਸ਼ੁੱਕਰਵਾਰ ਨੂੰ ਕੂਲਰਾਂ ਨੂੰ ਖ਼ਾਲੀ ਕਰਕੇ ਸਾਫ਼ ਕੀਤਾ ਜਾਵੇ, ਤਾਂ ਜੋ ਉਸ ਵਿਚ ਪੈਦਾ ਹੋਣ ਵਾਲਾ ਲਾਰਵਾ ਪਹਿਲਾਂ ਹੀ ਨਸ਼ਟ ਹੋ ਸਕੇ | ਇਸ ਤੋਂ ਇਲਾਵਾ ਲੋਕਾਂ ਨੂੰ ਮੱਛਰ ਦੇ ਕੱਟਣ ਤੋਂ ਬਚਣ ਲਈ ਰਾਤ ਸਮੇਂ ਮੱਛਰਦਾਨੀ ਦੀ ਵਰਤੋਂ ਕਰਨ, ਪੂਰੇ ਬਾਹਾਂ ਵਾਲੇ ਕੱਪੜੇ ਪਹਿਨਣ, ਪਾਣੀ ਵਾਲੇ ਭਾਂਡਿਆਂ ਨੂੰ ਢੱਕ ਕੇ ਰੱਖਣ ਅਤੇ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਆਮ ਆਦਮੀ ਕਲੀਨਿਕ ਰਾਮਪੁਰਾ ਅਰਬਨ ਦੇ ਡਾਕਟਰ ਸਬੀਨਾ ਨੇ ਹਾਜ਼ਰ ਲੋਕਾਂ ਨੂੰ ਮਲੇਰੀਏ ਬੁਖ਼ਾਰ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਠੰਢਾ ਬੁਖ਼ਾਰ, ਕੰਬਣ, ਪਸੀਨਾ ਆਉਣਾ, ਸਿਰ ਦਰਦ ਅਤੇ ਉਲਟੀਆਂ ਮਲੇਰੀਆ ਦੇ ਮੁੱਖ ਲੱਛਣ ਹਨ ਅਤੇ ਐਸੇ ਲੱਛਣ ਆਉਣ 'ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਇਲਾਜ ਸੰਭਵ ਹੋ ਸਕੇ | ਇਸ ਮੌਕੇ ਜਗਮੀਤ ਕੌਰ ਏ.ਐਨ.ਐਮ, ਅਮਨਦੀਪ ਕੌਰ ਏ.ਐਨ.ਐਮ, ਕੇਤਨ ਫਾਰਮੇਸੀ ਅਫ਼ਸਰ, ਚਰਨਜੀਤ ਕੌਰ ਕਲੀਨੀਕਲ ਅਸਿਸਟੈਂਟ, ਕਰਮਜੀਤ ਕੌਰ ਆਸਾ ਵਰਕਰ, ਰਾਜਿੰਦਰ ਕੌਰ ਆਸ਼ਾ ਵਰਕਰ ਅਤੇ ਸੁਰਿੰਦਰ ਸਿੰਘ ਸਾਬਕਾ ਸਿਹਤ ਕਰਮਚਾਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 9 ਗੋਲਡ, 11 ਸਿਲਵਰ ਅਤੇ 7 ਬ੍ਰੌਜ਼ ਮੈਡਲ ਜਿੱਤ ਕੇ ਖਿਡਾਰੀਆਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ <b... ਅਗਲੀ ਖ਼ਬਰ ਮਹਾਰਾਜਾ ਅਗਰਸੈਨ ਕਾਲਜ ਦੇ ਵਿਦਿਆਰਥੀਆਂ ਨੇ ਬੀ.ਐੱਡ. ਦੇ ਨਤੀਜੇ ਵਿਚ ਮਾਰੀਆਂ ਮੱਲ੍ਹਾਂ
Ad Position 24