12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਜ਼ਦੂਰ ਮੋਰਚਾ ਵਲੋਂ ਜਾਤੀ ਜਨਗਣਨਾ ਦੇ ਕਾਲਮਾਂ ਸੰਬੰਧੀ ਕੀਤਾ ਰੋਸ ਇਤਰਾਜ਼

Ad Position 21
No active advertisement
ਅਜੀਤ ਡੈਸਕ 12-05-2026
ਨਥਾਣਾ, 11 ਮਈ (ਗੁਰਦਰਸ਼ਨ ਲੁੱਧੜ)- ਮਜ਼ਦੂਰ ਮੁਕਤੀ ਮੋਰਚਾ ਵਲੋਂ ਜਾਤੀ ਜਨਗਣਨਾ ਫਾਰਮ ਦੇ ਕਾਲਮ ਵਿਚ ਐਸ.ਸੀ.ਸਮਾਜ ਪ੍ਰਤੀ ਅਪਮਾਨਜਨਕ ਸ਼ਬਦ ਲਿਖੇ ਜਾਣ 'ਤੇ ਸਖ਼ਤ ਇਤਰਾਜ਼ ਕੀਤਾ ਗਿਆ ਹੈ¢ ਪਿੰਡ ਪੂਹਲੀ ਵਿਖੇ ਰੋਸ ਪ੍ਰਦਰਸ਼ਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਰਚਾ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਵਲੋਂ ਐਸ.ਸੀ.ਸਮਾਜ ਤੋਂ ਮੁਆਫ਼ੀ ਮੰਗਣ 'ਤੇ ਜੋਰ ਦਿੱਤਾ ਗਿਆ¢ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਪੂਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਨਗਣਨਾ 2026 ਦੇ ਜਾਰੀ ਕੀਤੇ ਫਾਰਮ ਵਿਚ ਜਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀਆਂ ਨੂੰ ਅਪਮਾਨਿਤ ਕਰਨ ਵਾਲੇ ਸ਼ਬਦ ਦਰਜ ਕਰਕੇ ਦਲਿਤ ਸਮਾਜ ਨੂੰ ਸਿੱਖ ਧਰਮ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਮਜ਼੍ਹਬੀ ਸਿੱਖ ਸਮਾਜ ਅਤੇ ਵਾਲਮੀਕ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ¢ ਉਨ੍ਹਾਂ ਕਿਹਾ ਕਿ ਸਰਕਾਰੀ ਦਸਤਾਵੇਜ਼ਾਂ ਵਿਚੋਂ ਅਜਿਹੇ ਸ਼ਬਦਾਂ ਦੀ ਵਰਤੋਂ ਸਬੰਧਿਤ ਹਾਕਮਾਂ ਅਤੇ ਅਧਿਕਾਰੀਆਂ ਦੀ ਜਾਤੀਵਾਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ¢ਉਨ੍ਹਾਂ ਕਿਹਾ ਕਿ ਦਲਿਤ ਸਮਾਜ ਨੂੰ ਜ਼ਲੀਲ ਕਰਨ ਦੇ ਮੁੱਦੇ 'ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਵੀ ਚੁੱਪ ਧਾਰੀ ਹੋਈ ਹੈ¢ ਮੋਰਚਾ ਆਗੂਆਂ ਨੇ ਦੱਸਿਆ ਕਿ ਇਸ ਮੁੱਦੇ 'ਤੇ ਪੰਜਾਬ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿਚ ਸਰਕਾਰ ਖ਼ਿਲਾਫ਼ ਤਿੱਖੇ ਅੰਦੋਲਨ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ 16 ਮਈ ਤੱਕ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਪਹਿਲੀ ਜੂਨ ਨੂੰ ਸੰਗਰੂਰ ਵਿਖੇ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਖਿਲਾਫ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ¢ ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਆਗੂ ਹੰਸਾ ਸਿੰਘ ਪੂਹਲੀ, ਗੁਰਦੀਪ ਕÏਰ, ਨਸੀਬ ਕÏਰ ਅਤੇ ਬੀਰ ਸਿੰਘ ਵੀ ਸ਼ਾਮਿਲ ਸਨ¢
Ad Position 22
No active advertisement
ਪਿਛਲੀ ਖ਼ਬਰ 'ਡਰੱਗਜ਼ ਫ੍ਰੀ ਪੰਜਾਬ-ਨਸ਼ਿਆਂ ਨੂੰ ਨਾਂਹ ਕਹੋ' ਤੀਜੇ 'ਫੌਲ ਪਲੇ' ਬੈਡਮਿੰਟਨ ਚੈਂਪੀਅਨਸ਼ਿਪ ਦਾ ਪੋਸਟਰ ਜਾਰੀ <br/>... ਅਗਲੀ ਖ਼ਬਰ ਐਡਵੋਕੇਟ ਜਸਵਿੰਦਰ ਸਿੰਘ ਜੱਸ ਨੇ ਸਫ਼ਾਈ ਸੇਵਕਾਂ ਦੀ ਹੜਤਾਲ ਵਿਚ ਪਹੁੰਚ ਕੇ ਕੀਤੀ ਹਮਾਇਤ <br/>
Ad Position 24